ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)– ਲਾਹੌਰ ਤੋਂ ਆਏ ਸੰਤ ਮਹਾਂਪੁਰਸ਼ ਬਾਬਾ ਲੱਖੂ ਜੀ ਬਾਸਰਕੇ ਕੇ ਭੈਣੀ ਦੀ ਯਾਦ ਵਿੱਚ ਹਰ ਸਾਲ ਸਾਉਣ ਦੀ ਸੰਗਰਾਂਦ ਤੇ ਮਾਲ ਪੂੜੇ ਤੇ ਖੀਰ ਦੇ ਲੰਗਰ ਵਰਤਾਏ ਜਾਂਦੇ ਹਨ ਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ, ਆਏ ਸੰਤਾ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਜਾਂਦਾ ਹੈ ਗੁਰੂ ਕੇ ਲੰਗਰ ਮਾਲ ਪੂੜੇ ਤੇ ਦੇਗਾਂ ਸਰਦਾਈਆ ਦੇ ਲੰਗਰ ਅਤੁੱਟ ਵਰਤਾਏ ਗਏ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜੋੜਮੇਲੇ ਵਿਚ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ,ਉਹਨਾਂ ਦਸਿਆ ਹਰ ਸਾਲ ਦੀ ਸਲਾਨਾ ਮਰਯਾਦਾ ਅਨੁਸਾਰ ਇਸ ਵਾਰ ਸੰਤ ਬਾਬਾ ਲੱਖੂ ਜੀ ਦੀ ਯਾਦ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਸੰਪੂਰਨ ਭੋਗ, ਅਰਦਾਸ ਅਤੇ ਪਾਵਨ ਹੁਕਮਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਤੇ ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾ ਹਜ਼ਾਰਾਂ ਸੰਗਤਾਂ ਤੇ ਦਰਜਨ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਨੇ ਆਪਣੀ ਫ਼ੌਜਾਂ ਸਮੇਂਤ ਹਾਜ਼ਰੀ ਲਵਾਈ ਅਤੇ ਸਾਵਣ ਦੇ ਮਹੀਨੇ ਵਿਚ ਬਾਬਾ ਲੱਖੂ ਜੀ ਦੀ ਯਾਦ’ਚ ਲੱਗੇ ਮਾਲ ਪੂੜਿਆਂ ਦੇ ਲੰਗਰ ਪ੍ਰਸ਼ਾਦਿ ਛਕ ਆਪਣਾ ਜੀਵਨ ਸਫਲ ਬਣਾਇਆ, ਇਸ ਮੌਕੇ ਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਧਾਨ ਅਤੇ ਮਿਸਲ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਤਰਨਾ ਦਲ ਵਾਲਿਆਂ ਦੇ ਮੁਖੀ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਨਾਲ ਜਥੇ ਬਾਬਾ ਮੇਜਰ ਸਿੰਘ ਸੋਢੀ,ਜਥੇ ਬਾਬਾ ਬਲਦੇਵ ਸਿੰਘ ਵੱਲਾ ਮਾਝਾ ਤਰਨਾ ਦਲ ਸ਼ਹੀਦ ਬਾਬਾ ਜੀਵਨ ਸਿੰਘ ਜੀ,ਜਥੇ ਬਾਬਾ ਬਲਬੀਰ ਸਿੰਘ ਖਾਪੜਖੇੜੀ,ਜਥੇ ਬਾਬਾ ਪ੍ਰਗਟ ਸਿੰਘ, ਬਾਬਾ ਬਲਦੇਵ ਸਿੰਘ ਮੁਸਤਫਾ ਬਾਦ,ਜਥੇ ਹਰਜਿੰਦਰ ਸਿੰਘ ਮੁਕਤਸਰ, ਬਾਬਾ ਬਲਵੰਤ ਸਿੰਘ ਫੌਜੀ ਬਰਾੜ ਆਦਿ ਧਾਰਮਿਕ ਆਗੂਆਂ ਤੇ ਪਤਵੰਤੇ ਸੱਜਣ ਨੇ ਧਾਰਮਿਕ ਦੀਵਾਨ’ਚ ਹਾਜ਼ਰੀ ਲਵਾਈ ਤੇ ਸੰਤਾਂ ਮਹਾਪੁਰਸ਼ਾਂ ਦੀ ਯਾਦ ਵਿੱਚ ਲੱਗੇ ਖੀਰ ਅਤੇ ਮਾਲ ਪੂੜਿਆਂ ਦੇ ਲੰਗਰ ਪ੍ਰਸਾਦ ਛਕੇ ।