ਸ਼ਹੀਦ ਬਲਵਿੰਦਰ ਸਿੰਘ ਸਮਾਓ ਤੇ ਮਨੋਜ ਕੁਮਾਰ ਭੀਖੀ ਨੂੰ ਸ਼ਰਧਾਂਜਲੀ
ਮੋਦੀ ਸਰਕਾਰ ਵੱਲੋਂ ਡਾਕਟਰ ਨਵਸ਼ਰਨ ਕੌਰ ਨੂੰ ਪ੍ਰੇਸ਼ਾਨ ਕਰਨ ਦਾ ਸਖਤ ਨੋਟਿਸ
ਬੁਢਲਾਡਾ, ਗੁਰਦਾਸਪੁਰ 20 ਮਈ (ਸਰਬਜੀਤ ਸਿੰਘ)–ਅੱਜ ਇੱਥੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਮਜ਼ਦੂਰਾਂ ਖ਼ਿਲਾਫ਼ ਕੀਤੀ ਗਈ ਵਾਅਦਾ ਖਿਲਾਫੀ ਸਥਾਨਕ ਐਮ ਐਲ ਏ ਦੇ ਦਫ਼ਤਰ ਵਿਰੁੱਧ ਧਰਨਾ ਦੇ ਕੇ ਮਾਨ ਸਰਕਾਰ ਦੀ ਅਰਥੀ ਫੂਕੀ ਗਈ। ਇਸ ਤੋਂ ਪਹਿਲਾਂ ਜੰਗ ਵਿਰੋਧੀ ਲਹਿਰ ਦੇ ਸ਼ਹੀਦ ਬਲਵਿੰਦਰ ਸਿੰਘ ਸਮਾਓ ਤੇ ਮਨੋਜ ਕੁਮਾਰ ਭੀਖੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਅਤੇ ਉਘੇ ਨਾਟਕਕਾਰ ਗੁਰਸ਼ਰਨ ਸਿੰਘ ਦੀ ਬੇਟੀ ਡਾਕਟਰ ਨਵਸ਼ਰਨ ਨੂੰ ਮੋਦੀ ਸਰਕਾਰ ਵੱਲੋਂ ਤੰਗ ਪ੍ਰੇਸਾਨ ਕਰਨ ਦਾ ਸਖਤ ਨੋਟਿਸ ਲਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਤਰਸੇਮ ਸਿੰਘ ਖਾਲਸਾ ਬਹਾਦਰ ਪੁਰ,ਭੋਲਾ ਸਿੰਘ ਗੁੜੱਦੀ, ਮੁਖਤਿਆਰ ਸਿੰਘ ਕੁਲੈਹਰੀ,,ਛੱਜੂ ਸਿੰਘ ਦਿਆਲਪੁਰਾ, ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਨੇ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਨੂੰ ਝੂਠੇ ਲਾਰੇ ਲਾਕੇ ਗੁੰਮਰਾਹ ਕਰਕੇ ਸਤਾ ਹਥਿਆਈ ਹੈ,ਜਿਸ ਨੇ ਸੂਬੇ ਦੇ ਸਵੈਮਾਣ ਤੇ ਫੈਡਰਲ ਸਿਸਟਮ ਨੂੰ ਗਿਆਰਵੀਂ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਸੂਬੇ ਅੰਦਰ ਗੁੰਡਾਗਰਦੀ,ਤੇ ਨਸ਼ਿਆਂ ਦਾ ਜ਼ੋਰ ਸਿਖਰਾਂ ਤੇ ਹੈ ਪਰ ਸਰਕਾਰ ਚੁਟਕਲੇ ਕਹਾਵਤਾਂ ਨਾਲ ਮਸਲੇ ਭਕਟਾ ਰਿਹਾ ਹੈ। ਉਨ੍ਹਾਂ ਕਿਹਾ ਬੇਰੁਜ਼ਗਾਰੀ ਵਧ ਰਹੀ ਹੈ, ਮਨਰੇਗਾ ਮਜ਼ਦੂਰਾਂ ਨੂੰ ਕੰਮ ਤੇ ਪੈਸਿਆਂ ਤੋਂ ਵੰਚਿਤ ਰੱਖਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜਥੇਬੰਦੀ ਜ਼ਮੀਨ ਦੇ ਹੱਕ , ਪਲਾਟਾਂ ਤੇ ਔਰਤਾਂ ਦੇ ਖਾਤੇ ਵਿਚ ਹਜ਼ਾਰ ਰੁਪਏ ਆਦਿ ਮੰਗਾਂ ਨੂੰ ਲੈਕੇ ਸੂਬੇ ਵਿਚ ਵੱਡਾ ਅੰਦੋਲਨ ਖੜ੍ਹਾ ਕਰੇਗੀ।ਇਸ ਮੌਕੇ ਬਿੰਦਰ ਕੌਰ ਉੱਡਤ,ਕਿ੍ਰਸਨਾ ਕੌਰ ਮਾਨਸਾ,ਕਮਲਾ ਕੁਲੈਹਰੀ, ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਜਸਵੀਰ ਕੌਰ ਨੱਤ, ਹਰਭਗਵਾਨ ਭੀਖੀ, ਗੁਰਮੀਤ ਸਿੰਘ ਨੰਦਗੜ੍ਹ, ਗੁਰਸੇਵਕ ਮਾਨ, ਦਰਸ਼ਨ ਸਿੰਘ ਦਾਨੇਵਾਲਾ, ਸੁਰਿੰਦਰ ਸ਼ਰਮਾਂ ਆਦਿ ਨੇ ਸੰਬੋਧਨ ਕੀਤਾ।