ਗੁਰਦਾਸਪੁਰ, 2 ਜੁਲਾਈ (ਸਰਬਜੀਤ)– ਗੁਰਦਾਸਪੁਰ ਦੇ ਖਜਾਨਾ ਦਫਤਰ ਦੇ ਜਿਲਾ ਖਜਾਨਾ ਅਫਸਰ ਦੇਸ ਰਾਜ ਨੇ ਦੱਸਿਆ ਕਿ ਸਾਡੇ ਦਫਤਰ ਦਾ ਇੱਕ ਕਲਰਕ ਜਿਸਦਾ ਨਾਮ ਰਜਨੀਸ਼ ਕੁਮਾਰ ਹੈ। ਉਸ ਵੱਲੋਂ ਕਥਿਤ ਤੌਰ ’ਤੇ ਰਿਸ਼ਵਤ ਮੰਗੀ ਗਈ ਸੀ। ਜਿਸਦੀ ਸ਼ਿਕਾਇਕਰਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੋਰਟਲ ’ਤੇ ਪਾਈ ਸੀ। ਉਸਦੇ ਬਾਅਦ ਸਾਡੇ ਮਹਿਕਮੇ ਦੇ ਹੈਡ ਆਫਿਸ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਕਿ ਇਸ ਕਰਮਚਾਰੀ ਨੂੰ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਇਸਦਾ ਹੈਡ ਆਫਿਸ ਅੰਮਿ੍ਰਤਸਰ ਬਣਾ ਦਿੱਤਾ ਗਿਆ ਹੈ।
ਇਸ ਸਬੰਧੀ ਉਸ ਨੂੰ ਇੱਕ ਮੌਕਾ ਦਿੱਤਾ ਜਾਵੇਗਾ ਕਿ ਜਿਸ ’ਤੇ ਉਹ ਆਪਣਾ ਸਪੱਸ਼ਟੀਕਰਨ ਦਿੱਤਾ ਜਾਵੇਗਾ। ਇਸ ਦੀ ਜਾਂਚ ਤੋਂ ਬਾਅਦ ਹੀ ਹੋਰ ਸਜਾ ਬਾਰੇ ਫੈਸਲਾ ਹੋ ਸਕਦਾ ਹੈ। ਇਸ ਬਾਰੇ ਸੂਤਰਾਂ ਤੋਂ ਇਹਵੀ ਪੱਤਾ ਲੱਗਾ ਹੈ ਕਿ ਇਹ ਕਰਮਚਾਰੀ ਪਠਾਨਕੋਟ ਅਤੇ ਗੁਰਦਾਸਪੁਰ ਦੇ ਖਜਾਨਾ ਦਫਤਰਾਂ ਵਿੱਚ ਕਰਮਚਾਰੀਆਂ ਨੂੰ ਮਲਾਈਦਾਰ ਅਸਾਮੀਆ ’ਤੇ ਤੈਨਾਤ ਹੋਣ ਲਈ ਮੋਟੀ ਰਕਮ ਲੈਂਦਾ ਸੀ ਅਤੇ ਇਹ ਰਕਮ ਆਪਣੇ ਹੈਡ ਆਫਿਸ ਦੇ ਅਧਿਕਾਰੀਆ ਗੂਗਲ ਰਾਹੀਂ ਪੈਮੇਂਟ ਕੀਤੀ ਜਾਂਦੀ ਸੀ।