ਗੁਰਦਾਸਪੁਰ, 2 ਜੁਲਾਈ (ਸਰਬਜੀਤ ਸਿੰਘ)– ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਇੱਕ ਕੈਦੀ ਕੋਲੋਂ ਮੋਬਾਇਲ ਕੀ.ਪੈਡ ਵਾਲਾ ਮਾਰਕਾ ਆਈਟੈਲ ਸਮੇਤ ਸਿੰਮ ਅਤੇ ਬੈਟਰੀ ਬਰਾਮਦ ਹੋਇਆ ਹੈ। ਜਿਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਹਾਇਕ ਸੁਪਰਡੈਂਟ ਅਵਤਾਰ ਸਿੰਘ ਨੇ ਦੱਸਿਆ ਕਿ 23 ਜੂਨ ਨੂੰ ਸਟਾਫ ਵੱਲੋਂ ਐਨ.ਐਲ.ਜੇ.ਡੀ, ਐਚ.ਐਚ.ਐਮ.ਡੀ ਮਸ਼ੀਨ ਨਾਲ 10 ਚੱਕੀਆਂ ਦੀ ਤਲਾਸੀ ਕੀਤੀ ਗਈ। ਤਲਾਸ਼ੀ ਦੌਰਾਨ ਦੋਰਾਂਨੇ ਤਲਾਸੀ ਚੱਕੀ ਨੰ:01 ਦੇ ਰੋਸ਼ਨਦਾਨ ਉਪਰ ਲੋਹੇ ਦੀ ਰਿਲ ਹੇਠਾ ਦੀਵਾਰ ਦੇ ਵਿਚੋ ਇੱਕ ਮੋਬਾਇਲ ਕੀ.ਪੈਡ ਵਾਲਾ ਮਾਰਕਾ ਆਈਟੈਲ ਸਮੇਤ ਸਿੰਮ ਅਤੇ ਬੈਟਰੀ ਬ੍ਰਾਮਦ ਹੋਇਆ ਹੈ।


