ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)–ਸੁਭਾਸ਼ ਚੰਦਰ, ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਡਿਫੈਂਸ ਐਕਟ 1903, ਦੇ ਸੈਕਸ਼ਨ 3 ਸਬ ਸੈਕਸ਼ਨ (2) ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਅਸਲਾ ਭੰਡਾਰ ਸ਼ਿਕਾਰ ਮਾਛੀਆਂ ਅਤੇ ਤਿੱਬੜੀ ਕੈਂਟ ਦੇ ਆਲੇ ਦੁਆਲੇ 1200 ਯਾਰਡ ਦੇ ਖੇਤਰ ਵਿੱਚ ਲੋਕਾਂ ਦੁਆਰਾ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣ-ਅਧਿਕਾਰਤ ਉਸਾਰੀਆਂ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਮਨਾਹੀ ਦੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਅਸਲਾ ਭੰਡਾਰ ਸ਼ਿਕਾਰ ਮਾਛੀਆਂ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਤਿੱਬੜੀ ਕੈਟ ਦੇ ਆਲੇ ਦੁਆਲੇ 1200 ਯਾਰਡ ਤੇ ਖੇਤਰ ਲੋਕਾਂ ਵੱਲੋਂ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਅਤੇ ਅਣ-ਅਧਿਕਾਰਤ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਕਿਸੇ ਅਣ-ਸੁਖਾਵੀ ਘਟਨਾ ਦੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਮਨੁੱਖੀ ਜਾਨਾਂ ਅਤੇ ਸਰਕਾਰੀ ਜਾਇਦਾਦਾਂ ਨੂੰ ਬਚਾਉਣ ਦੇ ਮੰਤਵ ਲਈ ਅਸਲਾ ਭੰਡਾਰ ਅਤੇ ਸ਼ਿਕਾਰ ਮਾਛੀਆਂ ਅਤੇ ਤਿੱਬੜੀ ਕੈਂਟ ਦੇ ਆਲੇ ਦੁਆਲੇ 1200 ਯਾਰਡ ਦੇ ਖੇਤਰ ਵਿੱਚ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਨਾ ਕਰਨ ਅਤੇ ਅਣ-ਅਧਿਕਾਰਤ ਉਸਾਰੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮਨਾਹੀ ਦੇ ਇਹ ਹੁਕਮ 19 ਮਈ 2023 ਤੋਂ 18 ਮਈ 2024 ਤੱਕ ਲਾਗੂ ਰਹਿਣਗੇ।


