ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਟ੍ਰੈਮ-3 ਸਟੈਂਡਰਡ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ 30 ਜੂਨ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਦਵਿੰਦਰ ਕੁਮਾਰ, ਆਰ.ਟੀ.ਏ. ਗੁਰਦਾਸਪੁਰ ਨੇ ਜ਼ਿਲ੍ਹੇ ਦੇ ਸਮੂਹ ਡੀਲਰਾਂ /ਟਰੈਕਟਰ ਮਾਲਕਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦੇ ਟਰੈਕਟਰ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਜਾਂ ਉਨ੍ਹਾਂ ਵੱਲੋਂ ਫੀਸ ਜਮ੍ਹਾਂ ਕਰਵਾਉਣ ਉਪਰੰਤ ਆਪਣੀ ਫਾਈਲ ਦਫ਼ਤਰ ਵਿਖੇ ਜਮ੍ਹਾਂ ਨਹੀਂ ਕਰਵਾਈ ਗਈ ਤਾਂ ਉਹ ਮਿਤੀ 29 ਜੂਨ 2023 ਨੂੰ ਸਵੇਰੇ 7:30 ਤੋਂ ਸ਼ਾਮ ਦੇ 5:00 ਵਜੇ ਤੱਕ ਅਤੇ ਮਿਤੀ 30 ਜੂਨ 2023 ਨੂੰ ਸਵੇਰੇ 7:30 ਤੋਂ ਦੁਪਿਹਰ ਦੇ 2:00 ਵਜੇ ਤੱਕ ਦਫ਼ਤਰ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਪਾਸ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਬਾਅਦ ਵਿੱਚ ਜੇਕਰ ਕੋਈ ਵੀ ਡੀਲਰ ਟਰੈਕਟਰ ਮਾਲਕਾ ਟ੍ਰੈਮ-3 ਸਟੈਂਡਰਡ ਟਰੈਕਟਰ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਫਾਈਲ ਲੈ ਕੇ ਦਫ਼ਤਰ ਵਿਖੇ ਆਉਦਾ ਹੈ ਤਾਂ ਉਸ ਨੂੰ ਨਹੀ ਵਿਚਾਰਿਆ ਜਾਵੇਗਾ, ਇਸ ਸਬੰਧੀ ਡੀਲਰ ਅਤੇ ਮਾਲਕ ਦੀ ਜਿੰਮੇਵਾਰੀ ਹੋਵੇਗੀ।