ਗੁਰਦਾਸਪੁਰ, 13 ਜੂਨ (ਸਰਬਜੀਤ ਸਿੰਘ)– ਪੰਜਾਬ ਵਿੱਚ ਚਲ ਰਹੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਕਮਿਊਨਿਟੀ ਹੈਲਥ ਅਫ਼ਸਰ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਜਿਵੇਂ ਬੀਪੀ, ਸ਼ੁਗਰ ਅਤੇ ਕੈਂਸਰ ਦੀ ਜਾਂਚ, ਬੀ ਪੀ – ਸ਼ੁਗਰ ਦੇ ਮਰੀਜਾਂ ਦੇ ਚਲ ਰਹੇ ਇਲਾਜ਼ ਮੁਤਾਬਿਕ ਦਵਾਈਆਂ ਦੇਣਾ, ਗਰਭਵਤੀ ਔਰਤਾਂ ਦਾ ਚੈੱਕਅਪ,ਵੱਖ ਵੱਖ ਪਿੰਡਾਂ ਵਿੱਚ ਸਰਕਾਰ ਵਲੋਂ ਚਲਾਏ ਜਾ ਰਹੇ ਸਿਹਤ ਸਬੰਧੀ ਯੋਜਨਾਵਾਂ ਦੀ ਜਾਣਕਾਰੀ, ਮੁੱਡਲੀ ਸਿਹਤ ਸੇਵਾਵਾਂ ਆਦਿ ਵਿੱਚ ਪ੍ਰਦਾਨ ਕਰ ਰਹੇ ਹਨ। ਕਰੋਨਾ ਕਾਲ ਦੌਰਾਨ ਵੀ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਵੱਡਾ ਯੋਗਦਾਨ ਦਿੱਤਾ ਗਿਆ। ਡਾ. Sunil Targotra(punjab president)ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਕੰਮ ਕਰਦੇ ਕਮਿਊਨਿਟੀ ਹੈਲਥ ਅਫ਼ਸਰ ਆਪਣੀਆਂ ਮੰਗਾਂ ਦੇ ਹੱਲ ਨੂੰ ਲੈਕੇ ਸਿਹਤ ਵਿਭਾਗ ਦੇ ਅਫ਼ਸਰਾਂ ਨੂੰ ਬਹੁਤ ਵਾਰ ਪੱਤਰ ਅਤੇ ਮੀਟਿੰਗਾਂ ਰਾਹੀਂ ਬੇਨਤੀ ਕਰ ਚੁੱਕੇ ਹਨ ਪਰੰਤੂ ਵਿਭਾਗ ਵਲੋਂ ਸੀ ਐਚ ਓ ਨੂੰ ਬਿਲਕੁੱਲ ਹੀ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਤੇ ਸਾਡੀਆਂ ਜਾਇਜ਼ ਮੰਗਾਂ ਜਿਵੇਂ ਬਾਕੀ ਰਾਜਾਂ ਨਾਲੋਂ 5000 ਰੁੱਪਏ ਘੱਟ ਤਨਖਾਹ ਮਿਲਣੀ, ਐਨ ਸੀ ਡੀ ਦੇ ਕੰਮ ਸਬੰਧੀ ਮੁਸ਼ਕਿਲਾਂ, ਕੰਮ ਕਰਨ ਦੇ ਬਾਵਜੂਦ ਕੱਟੇ ਜਾ ਰਹੇ ਇੰਸੇਂਟਿਵ ਦੀ ਭਰਪਾਈ, ਹੈਲਥ ਐਂਡ ਵੈਲਨੈਸ ਸੈਂਟਰ ਦੀਆਂ ਗਾਈਡ ਲਾਇੰਸ , ਐਨ ਪੀ ਐਸ ਜਮਾਂ ਨਾ ਹੋਣ ਸਬੰਧੀ ਆਦਿ ਮੁੱਖ ਹਨ। ਕੁੱਝ ਮੰਗਾਂ ਤੇ ਮਾਣਯੋਗ ਸਿਹਤ ਮੰਤਰੀ ਜੀ ਵੱਲੋਂ ਵੀ ਹਾਮੀ ਭਰੀ ਗਈ ਸੀ ਪਰੰਤੂ ਵਿਭਾਗ ਨੇ ਉਸ ਵਿੱਚ ਕੋਈ ਵੀ ਗੰਭੀਰਤਾ ਨਹੀਂ ਦਿਖਾਈ।
ਅੱਜ ਸੀ ਐਚ ਓ ਯੂਨੀਅਨ ਪੰਜਾਬ ਦੀ ਕਾਲ ਤੇ ਬਲਾਕ ਦੇ ਐਸ ਐਮ ਓ ਸਾਹਿਬ ਨੂੰ ਯੂਨੀਅਨ ਵੱਲੋਂ ਮਿੱਥੀਆਂ ਐਕਟੀਵਿਟੀ ਅਤੇ ਮੰਗਾਂ ਸਬੰਧੀ ਪੱਤਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਸਾਰੇ ਸੀ ਐਚ ਓ
13/06/23 ਮੰਗਲਵਾਰ ਨੂੰ ਕਾਲੇ ਬਿੱਲੇ ਲਗਾਕੇ ਕੰਮ ਕਰਨਗੇ ਅਤੇ 14/06/23 ਬੁੱਧਵਾਰ ਤੋਂ 20/06/23 ਤੱਕ ਆਨਲਾਈਨ ਹੋਣ ਵਾਲੇ ਸਾਰੇ ਕੰਮ ਦਾ ਪੂਰਨ ਰੂਪ ਤੇ ਬਾਇਕਾਟ ਕਰਣਗੇ।
ਇਸ ਸੱਭ ਤੋਂ ਬਾਅਦ ਵੀ ਜੇਕਰ ਵਿਭਾਗ ਵਲੋਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ
20/06/23 ਮੰਗਲਵਾਰ ਨੂੰ ਪੰਜਾਬ ਦੇ ਸਾਰੇ ਸੀ ਐਚ ਓ ਮਾਸ ਲੀਵ ਲੈਕੇ ਡਾਇਰੈਕਟੋਰੇਟ ਆਫ ਹੈਲਥ ਐਂਡ ਫੈਮਿਲੀ ਵੈਲਫ਼ੇਅਰ ਦਫ਼ਤਰ ਚੰਡੀਗੜ੍ਹ ਵਿਖ ਵੱਡਾ ਇਕੱਠ ਕਰਾਂਗੇ ਅਤੇ ਰੋਸ ਕਰਾਂਗੇ। ਉਹਨਾਂ ਨਾਲ਼ ਯੂਨੀਅਨ ਆਗੂ ਡਾਕਟਰ ਰਵਿੰਦਰ ਸਿੰਘ, ਡਾਕਟਰ ਲਵਲੀਨ ਸਿੰਘ, ਦੀਪਕ ਮਸੀਹ, ਪੂਜਾ, ਸੂਰਜ, ਵਿਕਾਸ ਆਦਿ ਹਾਜ਼ਰ ਸਨ।