ਅਕਾਲੀ ਭਾਜਪਾ ਗੱਠਜੋੜ ਸੁਖਬੀਰ ਸਿੰਘ ਬਾਦਲ ਨੇ ਭਵਿੱਖ’ਚ ਅਕਾਲੀ ਦਲ ਦੀ ਮੁੱਛ ਤੇ ਪੰਥਕ ਮੁੱਦਿਆ ਨੂੰ ਮੁੱਖ ਰੱਖਦਿਆਂ ਰੱਦ ਕਰਕੇ ਸ਼ਲਾਘਾਯੋਗ ਫ਼ੈਸਲਾ ਲਿਆ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 25 ਮਾਰਚ ( ਸਰਬਜੀਤ ਸਿੰਘ)–ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ’ਚ ਚਰਚਾਵਾਂ ਦਾ ਮੁੱਖ ਬਿੰਦੂ ਬਣਿਆਂ ਅਕਾਲੀ ਭਾਜਪਾ ਗਠਜੋੜ ਐਨ ਚੋਣਾਂ ਤੋਂ ਪਹਿਲਾਂ ਨਹੀਂ ਸਿਰੇ ਚਾੜ੍ਹਿਆ ? ਕਿਉਂਕਿ ਲੰਮੇ ਸਮੇਂ ਤੋਂ ਅਦਾਲਤਾਂ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ’ਚ ਢੱਕੇ ਸਿੱਖ ਬੰਦੀਆਂ,ਕਿਸਾਨੀ ਮੁੱਦੇ ਅਤੇ ਅਕਾਲੀ ਦਲ ਦੀ ਭਵਿੱਖੀ ਰਾਜ਼ ਨੀਤੀ ਨੂੰ ਮੁੱਖ ਰੱਖਦਿਆਂ ਸੁਖਬੀਰ ਬਾਦਲ ਨੇ ਇਸ ਗੱਠਜੋੜ ਨੂੰ ਹਾਲ ਦੀ ਘੜੀ’ਚ ਮੁੱਢੋਂ ਹੀ ਰੱਦ ਕਰਦਿਆਂ ਭਾਜਪਾ ਸਰਕਾਰ ਨੂੰ ਪਹਿਲਾਂ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੀ ਵੱਡੀ ਮੰਗ ਰੱਖ ਦਿੱਤੀ ਹੈ ਜੋਂ ਭਾਜਪਾ ਸਰਕਾਰ ਕਿਸੇ ਵੀ ਕੀਮਤ ਤੇ ਪੂਰੀ ਕਰਨ ਦੇ ਸਮਰੱਥ ਨਹੀਂ ਹੈ , ਕਿਉਂਕਿ ਚੋਣ ਜ਼ਾਬਤਾ ਲਾਗੂ ਹੋ ਜਾਣ ਨਾਲ ਚੋਣ ਕਮਿਸ਼ਨ ਹੀ ਇਸ ਬਾਬਤ ਕੋਈ ਫੈਸਲਾ ਲੈ ਸਕਦਾ ਜੋਂ ਨਹੀਂ ਲੈ ਸਕੇਗਾ ਅਤੇ ਇਸ ਦੇ ਨਾਲ ਹੀ ਅਕਾਲੀ ਦਲ ਦੇ ਧਨਾੜ ਸੀਨੀਅਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆਂ ਤੇ ਹੋਰ ਆਗੂ ਇਸ ਸਮਝੌਤੇ ਦੇ ਪਹਿਲਾਂ ਹੀ ਉਲਟ ਹਨ, ਪ੍ਰੋਫੈਸਰ ਚੰਦੂਮਾਜਰਾ ਮਾਜਰਾ ਅਤੇ ਕੁਰਸੀ ਦੀ ਦੌੜ’ਚ ਹੁਣੇ ਹੁਣੇ ਅਕਾਲੀ ਦਲ’ਚ ਸ਼ਾਮਲ ਹੋਏ ਸਯੁੱਕਤ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨਾਂ ਏਧਰ ਨਾਂ ਓਧਰ ਜੋਗੇ ਰਹਿ ਗਏ ਹਨ, ਕਿਉਂਕਿ ਕਿ ਭਵਿੱਖ ਦੀ ਅਕਾਲੀ ਅਤੇ ਪੰਥਕ ਰਾਜ ਨੀਤੀ ਨੂੰ ਮੁੱਖ ਰੱਖਦਿਆਂ ਸੁਖਬੀਰ ਬਾਦਲ ਇਹ ਸਮਝੌਤਾ ਬਿੱਲਕੁਲ ਨਹੀਂ ਕਰ ਸਕਦੇ, ਇਥੇ ਹੀ ਬਸ ਨਹੀਂ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਤੇ ਸਾਬਕਾ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ ਜੀ ਨੇ ਵੀ ਇੱਕ ਬਿਆਨ ਦੇ ਕੇ ਸੁਖਬੀਰ ਬਾਦਲ ਨੂੰ ਇਸ ਸਮਝੌਤੇ ਨੂੰ ਰੱਦ ਕਰਨ ਲਈ ਕਿਹੇ ਚੁੱਕੇ ਹਨ, ਜਿਸ ਕਰਕੇ ਇਹ ਗੱਠਜੋੜ ਸਿਰੇ ਨਹੀਂ ਚੜ੍ਹ ਸਕਿਆ,ਲੋਕ ਸੁਖਬੀਰ ਦੇ ਇਸ ਫੈਸਲੇ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾਂ ਦੱਸ ਰਹੇ ਹਨ ਕਿਉਂਕਿ ਕਿ ਅਗਰ ਇਹ ਸਮਝੌਤਾ ਹੋ ਜਾਂਦਾ ਤਾਂ ਪੰਥਕ ਜਥੇਬੰਦੀਆਂ ਅਤੇ ਕਿਸਾਨਾਂ ਦੇ ਵੱਡੇ ਵਿਰੋਧ ਦਾ ਅਕਾਲੀ ਦਲ ਨੂੰ ਸਹਾਮਣਾ ਕਰਨਾ ਪੈ ਸਕਦਾ ਸੀ ਜਿਸ ਨੂੰ ਲੈ ਕੇ ਸੁਖਬੀਰ ਨੇ ਇੰਨਾ ਪੰਥਕ ਮੁੱਦਿਆ ਦਾ ਮਸਲਾ ਭਾਜਪਾਈਆਂ ਅੱਗੇ ਰੱਖ ਜੋ ਕਿਸੇ ਵੀ ਕੀਮਤ ਭਾਜਪਾ ਨਹੀ ਕਰ ਸਕਦੀ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਸਮਝੌਤਾ ਨੂੰ ਰੱਦ ਕਰਨ ਵਾਲੀ ਸੁਖਬੀਰ ਬਾਦਲ ਦੀ ਨੀਤੀ ਦੀ ਸ਼ਲਾਘਾ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਹੱਕੀ ਮੰਗਾਂ ਅਤੇ ਲੰਮੇ ਸਮੇਂ ਤੋਂ ਗੈਰ ਕਾਨੂੰਨੀ ਜੇਲਾ’ਚ ਬੰਦ ਸਿੰਘਾਂ ਨੂੰ ਰਿਹਾਅ ਕਰਾਉਣਾ ਸਿੱਖ ਕੌਮ ਦੀ ਮੁੱਛ ਦਾ ਸਵਾਲ ਬਣ ਚੁੱਕਾ ਹੈ।। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਨੇ ਸੁਖਬੀਰ ਬਾਦਲ ਵੱਲੋਂ ਅਕਾਲੀ ਭਾਜਪਾ ਗਠਜੋੜ ਨੂੰ ਰੱਦ ਕਰਨ ਵਾਲੀ ਨੀਤੀ ਦੀ ਸ਼ਲਾਘਾ ਅਤੇ ਸਰਕਾਰ ਤੋਂ ਕਿਸਾਨੀ ਮੰਗਾਂ ਅਤੇ ਲੰਮੇ ਸਮੇਂ ਤੋਂ ਗੈਰ ਕਾਨੂੰਨੀ ਜੇਲਾਂ’ਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਸੁਖਬੀਰ ਬਾਦਲ ਦੇ ਇਸ ਫੈਸਲੇ ਨਾਲ ਭਾਵੇਂ ਦੋਹਾਂ ਪਾਰਟੀਆਂ ਨੂੰ ਸਿਆਸੀ ਨੁਕਸਾਨ ਹੋ ਸਕਦਾ ਹੈ ਪਰ ਸੁਖਬੀਰ ਇਸ ਫੈਸਲੇ ਨਾਲ ਪੰਥਕ ਆਗੂਆਂ ਤੇ ਕਿਸਾਨ ਸੰਗਰਸੀਆਂ ਦੇ ਵਿਰੋਧ ਤਾਂ ਬਚ ਗਏ ਹਨ ਭਾਈ ਖਾਲਸਾ ਨੇ ਕਿਹਾ ਅਕਾਲੀ ਆਗੂ ਤੇ ਵਧਾਇਕ ਮਨਪ੍ਰੀਤ ਇਆਲੀ ਜੋ ਕਾਫੀ ਸਮੇਂ ਤੋਂ ਅਕਾਲੀ ਦਲ ਬਾਦਲ ਤੋਂ ਨਰਾਜ਼ ਚਲੇ ਆ ਰਹੇ ਸਨ ਤੇ ਪਾਰਟੀ ਛੱਡਣ ਤੱਕ ਪਹੁੰਚ ਗਏ ਸਨ,ਇਸ ਫੈਸਲਾ ਨਾਲ ਮੁੜ ਤੋਂ ਸੁਖਬੀਰ ਬਾਦਲ ਦੀ ਅਗਵਾਈ’ਚ ਖੁੱਲ ਕੇ ਆ ਗਏ ਹਨ, ਭਾਈ ਖਾਲਸਾ ਨੇ ਕਿਹਾ ਇਹ ਤਾਂ ਸਮੇਂ ਦੀ ਕੁੱਖ ਵਿਚ ਹੈ ਕਿ ਸੁਖਬੀਰ ਬਾਦਲ ਦੀ ਇਸ ਨੀਤੀ ਨਾਲ ਅਕਾਲੀ ਦਲ ਬਾਦਲ ਨੂੰ ਭਵਿੱਖ ਦੀ ਪੰਥਕ ਰਾਜਨੀਤੀ ਵਿੱਚ ਕਿੰਨਾ ਕੂੰ ਲਾਭ ਤੇ ਕਿੰਨਾ ਕੂੰ ਨੁਕਸਾਨ ਮਿਲਦਾ ਹੈ ਪਰ ਇਸ ਫੈਸਲੇ ਨਾਲ ਸੁਖਬੀਰ ਬਾਦਲ ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਕਿਸਾਨ ਸੰਗਰਸੀਆਂ ਦੇ ਵਿਰੋਧ ਤੋਂ ਤਾਂ ਬਚ ਜਾਣਗੇ ਜਦੋਂ ਕਿ ਸਤਾ ਦੀ ਭੁੱਖ ਕਾਰਨ ਸੁਖਬੀਰ ਨਾਲ ਸਮਝੌਤਾ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਢੀਂਡਸਾ, ਪ੍ਰੋਫੈਸਰ ਚੰਦੂਮਾਜਰਾ ਤੇ ਬੀਬੀ ਜਗੀਰ ਕੌਰ ਨੂੰ ਦੇ ਪੱਲੇ ਕੁਝ ਨਹੀਂ ਰਿਹਾ, ਭਾਈ ਖਾਲਸਾ ਨੇ ਕਿਹਾ ਸੁਖਬੀਰ ਬਾਦਲ ਦੀ ਇਸ ਨੀਤੀ ਨੂੰ ਚੋਣਾਂ ਵਿੱਚ ਪੰਜਾਬ ਦੇ ਲੋਕ ਕਿਸ ਤਰ੍ਹਾਂ ਨਾਲ ਦੇਖਦੇ ਹਨ ਇਹ ਸਮਾਂ ਹੀ ਦੱਸੇਗਾ ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਇਸ ਫੈਸਲੇ ਨਾਲ ਕਾਂਗਰਸ ਤੇ ਆਮ ਪਾਰਟੀ ਵਾਲੇ ਨੇਤਾ ਖੁਸ਼ ਨਜ਼ਰ ਆ ਰਹੇ ਹਨ ਪਰ ਇਸ ਫ਼ੈਸਲਾ ਦਾ ਪੰਜਾਬ ਦੀ ਜਨਤਾ ਆ ਰਹੀਆਂ ਚੋਣਾਂ ਵਿੱਚ ਕਰੇਗੀ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੁਖਬੀਰ ਬਾਦਲ ਵੱਲੋਂ ਅਕਾਲੀ ਭਾਜਪਾ ਗੱਠਜੋੜ ਨੂੰ ਰੱਦ ਕਰਨ ਵਾਲੀ ਨੀਤੀ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੰਮੇ ਸਮੇਂ ਤੋਂ ਗੈਰ ਕਾਨੂੰਨੀ ਤੌਰ ਤੇ ਜੇਲ੍ਹ ਵਿੱਚ ਬੰਦ ਕੀਤੇ ਸਿੱਖ ਨੌਜਵਾਨਾਂ ਰਿਆਹ ਕਰਨ ਦੇ ਨਾਲ ਨਾਲ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦੇਵੇ ਨਹੀਂ ਤਾਂ ਭਾਜਪਾਈਆਂ ਨੂੰ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਮੌਕੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਮੋਗਾ, ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਗੁਰਜਸਪਰੀਤ ਸਿੰਘ ਮਜੀਠਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਵੀ ਹਾਜਰ ਸਨ।।

Leave a Reply

Your email address will not be published. Required fields are marked *