ਗੁਰਦਾਸਪੁਰ, 30 ਅਪ੍ਰੈਲ (ਸਰਬਜੀਤ ਸਿੰਘ)-ਪੰਜਾਬ ਦੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੈਬਨਿਟ ਮੀਟਿੰਗ ਵਿੱਚ ਕੌਮੀ ਮਜ਼ਦੂਰ ਦਿਵਸ ਤੇ ਇੱਕ ਮਈ ਨੂੰ ਸਰਕਾਰੀ ਛੁੱਟੀ ਕਰਨ ਅਤੇ ਖੇਤ ਮਜ਼ਦੂਰ ਦਿਹਾੜੀਦਾਰਾਂ ਨੂੰ ਕਿਸਾਨਾਂ ਵਾਂਗ ਬੇਮੌਸਮੇ ਮੀਂਹ ਕਾਰਨ ਖੁਰਾਬ ਹੋਈ ਫ਼ਸਲ ਦੇ ਮੁਆਵਜ਼ੇ ਦੇਣ ਦੇ ਨਾਲ ਨਾਲ 10% ਪ੍ਰਤੀ ਏਕੜ ਮੁਆਵਜ਼ਾ ਦਿਹਾੜੀਦਾਰਾਂ ਨੂੰ ਵੀ ਦੇਣ ਵਾਲ਼ਾ ਸ਼ਲਾਘਾਯੋਗ,ਲੋਕਾਂ ਦੀ ਮੰਗ ਤੇ ਸਮੇਂ ਦੇ ਹਲਾਤਾਂ ਵਾਲਾਂ ਇਤਿਹਾਸਕ ਫੈਸਲਾ ਲਿਆ ਹੈ ,ਅਤੇ ਇਸ ਸਰਕਾਰੀ ਇਤਿਹਾਸਕ ਫੈਸਲੇ ਨਾਲ ਗਰੀਬ ਵਰਗ ਦੇ ਖੇਤ ਮਜ਼ਦੂਰ ਦਿਹਾੜੀਦਾਰ ਲੋਕ ਖੁਸ਼ੀ ਨਾਲ ਪੂਰੀ ਤਰ੍ਹਾਂ ਬਾਗ਼ੋਂ ਬਾਗ਼ ਹੋਏ ਫਿਰਦੇ ਹਨ ਤੇ ਆਪ ਸਰਕਾਰ ਦੇ ਗੁਣ ਗਾ ਰਹੇ ਹਨ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੇ ਇਸ ਫੈਸਲੇ ਦਾ ਪੂਰੀ ਤਰ੍ਹਾਂ ਸਵਾਗਤ ਤੇ ਸਮੱਰਥਨ ਕਰਦੀ ਹੋਈ ਸਰਕਾਰ ਨੂੰ ਇਹ ਬੇਨਤੀ ਕਰਦੀ ਹੈ ਕਿ ਗਰੀਬ ਮਜ਼ਦੂਰਾਂ ਨੂੰ ਦਿੱਤਾ ਜਾਣ ਵਾਲਾ ਇਹ ਮੁਆਵਜ਼ਾ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਦੇਣ ਲਈ ਪ੍ਰਸ਼ਾਸਨ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ, ਤਾਂ ਕਿ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਇਹ ਮੁਆਵਜ਼ਾ ਸਹੀ, ਹੱਕੀ ਅਤੇ ਲੋੜਵੰਦ ਦਿਹਾੜੀਦਾਰਾਂ ਨੂੰ ਹੀ ਮਿਲ ਸਕੇ ਅਤੇ ਇਸ ਦੀ ਦੁਰਵਰਤੋਂ ਨਾ ਹੋਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੇਮੌਸਮੀ ਬਰਸਾਤ ਕਾਰਨ ਖ਼ਰਾਬ ਹੋਈ ਕਣਕ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਣ ਦੇ ਨਾਲ ਨਾਲ ਮਜ਼ਦੂਰਾਂ ਨੂੰ ਵੀ 10% ਪ੍ਰਤਿ ਏਕੜ ਮੁਆਵਜ਼ਾ ਦੇਣ ਵਾਲ਼ੇ ਸਰਕਾਰੀ ਐਲਾਨ ਦੀ ਸ਼ਲਾਘਾ ਤੇ ਗਰੀਬਾਂ ਨੂੰ ਦਿਤੇ ਜਾਣ ਵਾਲੇ ਮੁਆਵਜ਼ੇ ਨੂੰ ਪਾਰਦਰਸ਼ੀ ਢੰਗ ਨਾਲ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਦੱਸਿਆ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੇ ਗਰੀਬਾਂ ਨੂੰ ਸਰਕਾਰ ਆਉਣ ਤੇ ਕਈ ਕੌਮੀ ਮਜ਼ਦੂਰ ਮੰਗਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਸੀ ਭਾਈ ਖਾਲਸਾ ਨੇ ਸਪਸ਼ਟ ਕੀਤਾ ਬੀਤੇ ਦਿਨੀਂ ਮਜ਼ਦੂਰਾਂ ਵੱਲੋਂ ਇਸ ਵਿਰੁੱਧ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਮੰਗ ਕੀਤੀ ਗਈ ਸੀ ਭਗਵੰਤ ਮਾਨ ਆਪਣੇ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ ,ਭਾਈ ਖਾਲਸਾ ਨੇ ਕਿਹਾ ਮਜ਼ਦੂਰੀ ਮੰਗ ਨੂੰ ਸਮਰਪਿਤ ਹੋ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੌਮੀ ਮਜ਼ਦੂਰ ਦਿਵਸ ਤੇ ਇੱਕ ਮਈ ਨੂੰ ਛੁੱਟੀ ਕਰਨਾ ਅਤੇ ਕਿਸਾਨਾਂ ਦੇ ਨਾਲ ਨਾਲ ਦਿਹਾੜੀਦਾਰਾਂ ਨੂੰ ਮੁਆਵਜ਼ਾ ਦੇਣ ਵਾਲ਼ਾ ਇਤਿਹਾਸਕ ਫੈਸਲਾ ਜਲੰਧਰ ਲੋਕ ਸਭਾ ਦੀਆਂ ਚੋਣਾਂ ਜਿੱਤਣ ਦੀ ਮਨਸ਼ਾ ਨਾਲ ਕੀਤੀ ਜਾ ਰਿਹਾ ਲਗਦਾ ਹੈ ਪਰ ਮਜ਼ਦੂਰ ਇਸ ਫੈਸਲੇ ਨਾਲ ਖ਼ੁਸ਼ੀ’ਚ ਜੂਝ ਰਹੇ ਹਨ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਫੈਸਲੇ ਦੀ ਪੁਰਜ਼ੋਰ ਸ਼ਬਦਾਂ’ਚ ਸ਼ਲਾਘਾ ਅਤੇ ਹਮਾਇਤ ਕਰਦੀ ਹੋਈ ਇਸ ਮੁਆਵਜ਼ਾ ਨੂੰ ਦਿਹਾੜੀਦਾਰਾਂ ਵਿਚ ਪਾਰਦਰਸ਼ੀ ਢੰਗ ਨਾਲ ਵੰਡਣ ਲਈ ਇਮਾਨਦਾਰ ਪ੍ਰਸ਼ਾਸਨ ਅਧਿਕਾਰੀਆਂ ਦੀ ਡਿਊਟੀ ਲਾਉਣ ਦੀ ਵੀ ਮੰਗ ਕਰਦੀ ਹੈ, ਤਾਂ ਕਿ ਇਹ ਮੁਵਾਅਜਾ ਸਹੀ ਅਤੇ ਲੋੜਵੰਦ ਦਿਹਾੜੀਦਾਰਾਂ’ਚ ਨਕਸੀਮ ਕੀਤਾ ਜਾ ਸਕੇ ਅਤੇ ਸਮੂਹ ਰੋਜ਼ਾਨਾ ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਦੇ ਪੱਕੇ ਕਾਰਡ ਸਰਕਾਰ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀ ਮਜ਼ਦੂਰੀ ਦਾ ਰੋਜ਼ਾਨਾ ਪ੍ਰਬੰਧ ਕਰਕੇ ਚੌਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਾਂ ਕਰਨ ਦੀ ਲੋੜ ਤੇ ਜ਼ੋਰ ਦੇਵੇ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗਰਮੀਤ ਸਿੰਘ ਮੱਖੂ ਭਾਈ ਪਿਰਥੀ ਸਿੰਘ ਧਾਰੀਵਾਲ ਧਰਮਕੋਟ ਭਾਈ ਸਵਰਨਜੀਤ ਸਿੰਘ ਮਾਨੋਕੇ ਆਦਿ ਆਗੂ ਹਾਜਰ ਸਨ ।