ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈ ਮੀਟਿੰਗ

ਗੁਰਦਾਸਪੁਰ

ਅਗਲੀ ਮੀਟਿੰਗ 18 ਮਈ ਨੂੰ

ਕਿਸਾਨਾਂ ਦੀ ਹੱਕੀ ਮੰਗਾਂ ਮੰਤਰੀ ਨੇ ਕੀਤੀਆ ਪ੍ਰਵਾਨ
ਚੰਡੀਗੜ੍ਹ, ਗੁਰਦਾਸਪੁਰ, 21 ਅਪ੍ਰੈਲ (ਸਰਬਜੀਤ ਸਿੰਘ)—ਕਿਸਾਨੀ ਨੂੰ ਦਰਪੇਸ਼ ਕੁਝ ਨਵੀਆਂ ਅਤੇ ਲੰਮੇਂ ਸਮੇਂ ਤੋਂ ਸਰਕਾਰ ਵੱਲੋਂ ਮੰਨੀਆ ਹੋਈਆਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਸੰਯੂਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਆਗੂਆਂ ਦੀ ਮੀਟਿੰਗ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ੳੁਹਨਾਂ ਦੇ ਦਫ਼ਤਰ ਮੇਨ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿਚ ਜਗਜੀਤ ਸਿੰਘ ਡੱਲੇਵਾਲ,ਗੁਰਿੰਦਰ ਸਿੰਘ ਭੰਗੂ ਇੰਦਰਜੀਤ ਸਿੰਘ ਕੋਟ ਬੁੱਢਾ,ਸੁਖਜਿੰਦਰ ਸਿੰਘ ਖੋਸਾ,ਸੁਖਦੇਵ ਸਿੰਘ ਭੋਜਰਾਜ,ਸੁਖਜੀਤ ਸਿੰਘ ਹਰਦੋਝੰਡੇ, ਬਲਦੇਵ ਸਿੰਘ ਸਿਰਸਾ,ਰਘਬੀਰ ਸਿੰਘ ਭੰਗਾਲਾ ਰਜਿੰਦਰ ਸਿੰਘ ਬੈਨੀਪਾਲ,ਪਲਵਿੰਦਰ ਸਿੰਘ ਮਾਹਲ, ਸਾਹਿਬ ਸਿੰਘ ਸਭਰਾ, ਜਗਜੀਤ ਸਿੰਘ ਮੰਡ ਕਿਸਾਨ ਆਗੂ ਸ਼ਾਮਲ ਹੋਏ।
ਇਸ ਮੀਟਿੰਗ ਵਿਚ ਮੰਨੀਆਂ ਗਈਆਂ ਮੰਗਾਂ:-
ਕੁਆਲਿਟੀ ਕੱਟ ਬੰਦ ਕਿਸਾਨਾਂ ਨੂੰ ਪੂਰੀ ਰਕਮ ਦੇ ਜੇ ਫਾਰਮ ਮਿਲਣੇ ਸ਼ੁਰੂ ਹੋਏ, ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਵੰਡਣ ਸਮੇਂ 5 ਏਕੜ ਤੱਕ ਦੀ ਸ਼ਰਤ ਹਟਾਈ ਗਈ,2021 ਅਤੇ 2022 ਦੌਰਾਣ ਖਰਾਬ ਹੋਈਆਂ ਫ਼ਸਲਾਂ ਦਾ ਅਤੇ ਲੰਪੀ ਸਕਿਨ ਬਿਮਾਰੀ ਨਾਲ ਮਾਰੇ ਗੲੇ ਪਸ਼ੂਅਾਂ ਦੇ ਮੁਆਵਜ਼ੇ ਦਾ ਭੁਗਤਾਨ 15 ਜੂਨ ਤਕ ਕਰ ਦਿੱਤਾ ਜਾਵੇਗਾ,ਆਬਾਦਕਾਰ ਕਿਸਾਨਾਂ ਨੂੰ ਮਾਲਕਾਨਾ ਹੱਕ ਦੇਣ ਲਈ ਤੁਰੰਤ ਹੀ ਮਾਹਿਰਾਂ ਦੀ ਇੱਕ ਕਮੇਟੀ ਬਣਾ ਕੇ ਪਾਲਿਸੀ ਤਿਆਰ ਕੀਤੀ ਜਾਵੇਗੀ,ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ 103 ਪਰਿਵਾਰਾਂ ਨੂੰ ਜਲਦੀ ਹੀ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਜਾਣਗੇ,ਲੰਮੇ ਸਮੇਂ ਤੋਂ ਠੇਕਾ ਅਧਾਰਿਤ ਕੰਮ ਕਰ ਰਹੇ ਵੈਟਰਨਰੀ ਫਾਰਮਾਸਿਸਟਾਂ ਦੀ ਤਨਖਾਹ 12000 ਤੋਂ ਵਧਾ ਕੇ 18000 ਕਰਨ ਫੈਸਲਾ,8000 ਪਿੰਡਾਂ ਦੀ ਖੇਤੀਯੋਗ ਜਮੀਨ ਦੀਆਂ ਛੋਟੀਆਂ ਰਜਿਸਟਰੀਆਂ ਤੋਂ ਕਮਰਸ਼ੀਅਲ ਚਾਰਜ਼ ਅਤੇ ਅੈਨ ਓ ਸੀ ਦੀਅਾਂ ਸ਼ਰਤਾਂ ਹਟਾੲੀਅਾਂ,ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੇ ਬੈਂਕਾਂ ਨੂੰ ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਤੇ ਲਾਈ ਰੋਕ ਅਤੇ ਜਾਰੀ ਕੀਤੇ ਵਾਰੰਟ ਵਾਪਸ ਲੈਣ ਦਾ ਹੁਕਮ ਕੀਤਾ,ਘਰੇਲੂ ਖਪਤਕਾਰਾਂ ਦੇ ਪੀ੍-ਪੇਡ ਮੀਟਰ ਨਾਂ ਲਗਾੳੁਣ ਵੀ ਵਿਸਵਾਸ਼ ਦਵਾੲਿਅਾ ਗਿਅਾ,ਬੇਮੌਸਮੀ ਬਾਰਿਸ਼ ਨਾਲ ਖ਼ਰਾਬ ਹੋਈਆਂ ਫਸਲਾਂ ਦਾ ਸਦਮਾ ਨਾ ਸਹਾਰਦੇ ਹੋਏ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਦੀ ਸਰਕਾਰ ਵੱਲੋਂ ਆਰਥਕ ਸਹਾਇਤਾ ਕੀਤੀ ਜਾਵੇਗੀ, ਗੰਨਾ ਮਿੱਲਾਂ ਲੇਟ ਚੱਲਣ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਮਾਹਰਾਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿਸਾਨਾਂ ਨਾਲ ਗੱਲਬਾਤ ਕਰਕੇ ਰਿਪੋਰਟ ਤਿਆਰ ਕਰੇਗੀ ਅਤੇ ਰਹਿੰਦੀਅਾਂ ਕਿਸਾਨੀ ਮੰਗਾਂ ਉਤੇ ਗੱਲਬਾਤ ਕਰਨ ਲਈ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਅਗਲੀ ਮੀਟਿੰਗ 18 ਮੲੀ ਨੂੰ ਮੰਗਾਂ ਨਾਲ ਸਬੰਧਿਤ ਮੰਤ੍ਰੀਆਂ ਨਾਲ ਹੋਵੇਗੀ। ਇਸ ਮੌਕੇ ਡਾਇਰੈਕਟਰ ਖੇਤੀਬਾੜੀ ਗੁਰਵਿੰਦਰ ਸਿੰਘ ਖਾਲਸਾ, ਪ੍ਰਿੰਸੀਪਲ ਸਕੱਤਰ ਐਗਰੀਕਲਚਰ ਸੁਮੀਰ ਗੁੱਜਰ, ੲੇਆਈਜੀ ਚਰਨਜੀਤ ਸਿੰਘ,ਸਕੱਤਰ ਮੰਡੀ ਬੋਰਡ ਅੰਮ੍ਰਿਤ ਗਿੱਲ, ਸਕੱਤਰ ਅਗਰੀਕਲਚਰ ਅਰਸ਼ਦੀਪ ਸਿੰਘ ਥਿੰਦ ਹਾਜਰ ਸਨ

Leave a Reply

Your email address will not be published. Required fields are marked *