ਗੈਰ ਹਾਜਰ ਰਹਿਣ ਵਾਲੇ ਪਟਵਾਰੀ ਖਿਲਾਫ ਵਿਭਾਗੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ
ਗੁਰਦਾਸਪੁਰ, 12 ਅਪ੍ਰੈਲ (ਸਰਬਜੀਤ ਸਿੰਘ)–ਗੁਰਦਾਸਪੁਰ ਵਿੱਚ ਪਹਿਲੇ ਰਹਿ ਚੁੱਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਵੱਲੋਂ 6 ਮਈ 2022 ਨੂੰ 6 ਪਟਵਾਰੀਆਂ ਨੂੰ ਪਦ ਉਨਤ ਕਰਕੇ ਕਾਨੂੰਨਗੋ ਲਗਾਇਆ ਗਿਆ ਸੀ, ਜਿਵੇਂ ਕਿ ਨੰਦ ਲਾਲ, ਕਮਲਜੀਤ, ਰਮਨ ਮਹਾਜਨ, ਕੇਸ਼ਵ ਪਾਲ,ਅਜੈ ਕੁਮਾਰ ਅਤੇ ਬਲਜੀਤ ਰਾਏ | ਇਹ ਕਰਮਚਾਰੀ ਬਤੌਰ ਕਾਨੂੰਨਗੋ ਉਕਤ ਸਮੇਂ ਤੋ ਆਪਣੀ ਡਿਊਟੀ ਨੂੰ ਬੜੇ ਤਨਦੇਹੀ ਨਾਲ ਨਿਭਾ ਰਹੇ ਹਨ | ਪਰ ਵਰਣਯੋਗ ਇਹ ਹੈ ਕਿ ਅਜੇ ਤੱਕ ਇੰਨ੍ਹਾਂ ਕਰਮਚਾਰੀਆਂ ਦੀ ਤਨਖਾਹਾ ਫਿਕਸ ਨਹੀਂ ਕੀਤੀਆ ਗਈਆਂ ਜਦੋਂ ਕਿ ਇੰਨ੍ਹਾਂ ਨੂੂੰ ਤਨਖਾਹਾ ਪਟਵਾਰੀ ਕੈਡਰ ਦੀਆਂ ਮਿਲ ਰਹੀਆਂ ਹਨ | ਇੰਨ੍ਹਾਂ ਦੀ ਇੱਕ ਸਲਾਨਾ ਇੰਕਰੀਮੈਂਟ ਵੀ ਡਿਊ ਹੈ | ਪਰ ਅਜੇ ਤੱਕ ਇੰਨ੍ਹਾਂ ਪ੍ਰਤੀ ਜਿਲ੍ਹਾ ਪ੍ਰਸ਼ਾਸ਼ਨ ਵੀ ਕੋਈ ਸੰਜੀਦਗੀ ਹਮਦਰਦੀ ਨਹੀਂ ਹੈ | ਇਸ ਸਬੰਧੀ ਸਮੂਹ ਕਾਨੂੰਨਗੋ ਨੇ 7 ਅਪ੍ਰੈਲ ਨੂੰ ਐਸ.ਡੀ.ਐਮ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਸੀ ਕਿ ਸਾਡੀਆਂ ਮੰਗਾ ਪੁਰ ਕੀਤੀਆ ਜਾਣ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।
ਉਧਰ ਡਾ. ਹਿਮਾਂਸ਼ੂ ਅਗਰਵਾਲ ਡੀ.ਸੀ ਨੇ ਮਿਤੀ 23-3-2023 ਨੂੰ 9 ਪਟਵਾਰੀਆਂ ਨੂੰ ਪਦ ਉਨਤ ਕਰਕੇ ਕਾਨੂੰਨਗੋ ਬਣਾਇਆ ਗਿਆ ਸੀ | ਜਿਵੇਂ ਕਿ ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ, ਜਸਬੀਰ ਸਿੰਘ, ਗੁਰਦੀਪ ਸਿੰਘ, ਪ੍ਰੇਮ ਕੁਮਾਰ, ਗੁਰਜੀਤ ਸਿੰਘ, ਲਖਵਿੰਦਰ ਸਿੰਘ, ਰਿਪੁਦਮਨ | ਵਰਣਯੋਗ ਇਹ ਹੈ ਕਿ ਇੰਨ੍ਹਾਂ ਕਰਮਚਾਰੀਆਂ ਨੂੰ ਅਜੇ ਤੱਕ ਕਿਸੇ ਵੀ ਡਿਊਟੀਆਂ ‘ਤੇ ਤੈਨਾਤ ਨਹੀਂ ਕੀਤਾ ਗਿਆ | ਇੰਨ੍ਹਾਂ ਵਿੱਚੋਂ ਕੇਵਲ ਇੱਕ ਗੁਰਜੀਤ ਸਿੰਘ ਨੂੰ ਬਤੌਰ ਕਾਨੂੰਨਗੋ ਡਿਊਟੀ ਹਲਕਾ ਦੀਨਾਨਗਰ ਵਿਖੇ ਲਗਾਈ ਗਈ ਸੀ, ਕਿਉਂਕਿਉਸ ਦਿਨ ਉਸਦੀ ਰਿਟਾਇਰਮੈਂਟ ਸੀ | ਬਾਕੀ ਕਰਮਚਾਰੀ ਪਹਿਲਾਂ ਦੀ ਤਰ੍ਹਾਂ ਹੀ ਆਪਣੀ ਡਿਊਟੀ ਨਿਭਾ ਰਹੇ ਹਨ |
ਉਧਰ ਹਲਕਾ ਲੰਗਾਹ ਦੇ ਪਟਵਾਰ ਸਰਕਲ ਬਾਰੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਮੋਢੀ ਨੇ ਜੋਸ਼ ਨਿਊਜ਼ ਨੂੰ ਦੱਸਿਆ ਕਿ ਮੇਰੇ ਪਿੰਡ ਵਿੱਚ ਅਤੁੱਲ ਮਹਾਜਨ ਪਟਵਾਰੀ ਦੇ ਆਰਡਰ ਹੋਏ ਨੂੰ 3 ਮਹੀਨੇ ਹੋ ਚੁੱਕੇ ਹਨ | ਉਸ ਨੇ ਅਜੇ ਤੱਕ ਆਪਣੀ ਡਿਊਟੀ ਜੁਆਇਨ ਨਹੀਂ ਕੀਤੀ | ਇਸ ਕਰਕੇ ਸਾਡੀ ਗਿਰਦਾਵਰੀਆ ਵਿੱਚ ਦਿੱਕਤ ਆ ਰਹੀ ਹੈ |
ਕੀ ਕਹਿਦੇ ਹਨ ਜਿਲ੍ਹੇ ਦੇ ਡੀ.ਆਰ.ਓ ਗੁਰਮੀਤ ਸਿੰਘ
ਇਸ ਪੂਰੇ ਬਿਓਰੋ ਬਾਰੇ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਜੋ ਪਹਿਲਾਂ ਪਟਵਾਰੀ ਪਦ ਉਨਤ ਕਰਕੇ ਕਾਨੂੰਨਗੋ ਬਣਾਏ ਗਏ ਹਨ, ਉਨ੍ਹਾਂ ਦੀ ਤਨਖਾਹਾ ਫਿਕਸ ਕਰਨ ਸਬੰਧੀ ਪ੍ਰਪੋਜਲ ਭੇਜੀ ਗਈ ਹੈ, ਜਲਦ ਹੀ ਉਨ੍ਹਾਂ ਨੂੰ ਨਵੇਂ ਗ੍ਰੇਡ ਅਤੇ ਇੰਕਰੀਮੈਂਟ ਦੇ ਕੇ ਨਵਾਜਿਆ ਜਾਵੇਗਾ | ਜੋ ਇਸ ਤੋਂ ਬਾਅਦ ਪਟਵਾਰੀ ਕਾਨੂੰਨਗੋ ਬਣੇ ਹਨ, ਉਨ੍ਹਾਂ ਦਾ 14 ਅਪ੍ਰੈਲ ਦੇ ਬਾਅਦ ਪ੍ਰਕਿਰਿਆ ਆਰੰਭੀ ਜਾਵੇਗੀ ਤੇ ਉਨ੍ਹਾਂ ਦੀ ਤਨਖਾਹ ਤੇ ਡਿਊਟੀਆ ਤੈਨਾਤ ਕੀਤੇ ਜਾਣਗੇ |
ਇਸ ਸਬੰਧੀ ਉਨ੍ਹਾਂ ਅਤੁੱਲ ਮਹਾਜਨ ਪਟਵਾਰੀ ਬਾਰੇ ਕਿਹਾ ਕਿ ਇਹ ਪਟਵਾਰੀ ਨੂੰ ਗੈਰ ਹਾਜਰ ਅਤੇ ਡਿਊਟੀ ‘ਤੇ ਨਾ ਜਾਣ ਸਬੰਧੀ ਅਸ਼ੋਕਾ ਨੋਟਿਸ ਜਾਰੀ ਕੀਤਾ ਗਿਆ ਹੈ | ਕਿਉਂਕਿ ਸਬੰਧਤ ਕਾਨੂੰਨਗੋ ਨੇ ਸਾਨੂੰ ਲਿਖ ਕੇ ਇਸ ਸਬੰਧੀ ਭੇਜ ਦਿੱਤਾ ਗਿਆ ਹੈ | ਇਸ ਕਰਮਚਾਰੀ ਨੂੰ ਯੋਗ ਵਿਧੀ ਅਪਣਾ ਕੇ ਵਿਭਾਗੀ ਕਾਰਵਾਈ ਤੁਰੰਤ ਆਰੰਭੀ ਜਾਵੇਗੀ, ਪਰ ਹਲਕਾ ਲੰਗਾਹ ਪਟਵਾਰ ਵਿੱਚ ਅਡੀਸ਼ਨਲ ਚਾਰਜ਼ ਕੁਲਦੀਪ ਸਿੰਘ ਨੂੰ ਦਿੱਤਾ ਗਿਆ ਹੈ |ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਸ ਪਟਵਾਰੀ ਨੇ ਬਿਨ੍ਹਾਂ ਕੰਮ ਕੀਤੇ ਤਨਖਾਹ ਲਈ ਹੋਵੇਗੀ, ਤਾਂ ਉਹ ਵੀ ਵਾਪਸ ਦਫਤਰ ਜਮ੍ਹਾਂ ਕਰਵਾਈ ਜਾਵੇਗੀ। ਜਿਸਨੇ ਪਿੰਡ ਲੰਗਾਹ ਦੀ ਗਿਰਦਾਵਰੀ ਕਰਵਾ ਕੇ ਦਫਤਰ ਵਿਖੇ ਜਮਾ ਕਰਵਾ ਦਿੱਤੀ ਹੈ | ਕਿਸੇ ਕੰਮ ਵਿੱਚ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ |