ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਕੀਤੀ ਅਪੀਲ ਕਿ ਝੋਨੇ ਦੀ ਫਸਲ ਨੂੰ ਛੱਡ ਕੇ ਵਿਭਿੰਨਤਾ ਵੱਲ ਧਿਆਨ ਦੇਣ

ਪੰਜਾਬ

ਤਾਂ ਜੋ ਧਰਤੀ ਹੇਠਲਾ ਪਾਣੀ ਬਚਾ ਸਕੀਏ

ਗੁਰਦਾਸਪੁਰ, 12 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਵੇ ਕਰਵਾਇਆ ਹੈ ਕਿ ਧਰਤੀ ਹੇਠਲਾ ਪਾਣੀ ਕੇਵਲ ਸਾਢੇ 16 ਸਾਲ ਤਕ ਹੀ ਬੱਚਿਆ ਹੈ। ਜਦੋਂ ਕਿ 80 ਫੀਸਦੀ ਧਰਤੀ ਹੇਠਲਾ ਪਾਣੀ ਡਾਰਕ ਜੋਨ ਵਿੱਚ ਚੱਲ ਗਿਆ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਵੱਲੋੰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਫਸਲੀ ਵਿਭਿੰਨਤਾ ਕਰਨ ਤਾਂ ਜੋ ਧਰਤੀ ਹੇਠਲਾ ਪਾਣੀ ਬੱਚ ਸਕੇਂ। ਕਿਉਂਕਿ ਝੋਨੇ ਦੀ ਪੈਦਾਵਾਰ ਨਾਲ ਧਰਤੀ ਹੇਠਲਾ ਪਾਣੀ ਬਹੁਤ ਜਲਦ ਖਤਮ ਹੋ ਜਾਵੇਗਾ। ਇਸ ਲਈ ਸਾਡੀਆਂ ਨਵੀਆਂ ਪੀੜ੍ਹੀਆਂ ਵੀ ਇਸ ਧਰਤੀ ਹੇਠਲੇ ਪਾਣੀ ਨੂੰ ਪੀਣਲਈ ਤਰਨਗੀਆ। ਇਸ ਲਈ ਸਮੂਹ ਕਿਸਾਨਾਂ ਨੂੰ ਨਿਰਮਤਾ ਸਹਿਤ ਅਪੀਲ ਹੈ ਕਿ ਫਸਲੀ ਵਿਭਿੰਨਤਾ ਲਿਆਉਣ ਅਤੇ ਉਨ੍ਹਾਂ ਵੱਲੋਂ ਬੀਜੀ ਗਈ ਝੋਨੇ ਤੋ ਇਲਾਵਾ ਜਿਨਸ ਦਾ ਮੰਡੀਕਰਨ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨ ਆਵੇ।

ਅੱਜ ਸੰਸਾਰ ਪਾਣੀ ਦਿਵਸ ਹੈ ਤੇ ਪੀਣਯੋਗ ਪਾਣੀ ਦਾ ਮਸਲਾ ਦਿਨ-ਬ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਅਸੀਂ ਹੋਰ ਹੀ ਰੌਲ਼ਿਆ ‘ਚ ਉਲਝੇ ਪਏ ਹਾਂ। ਮਸਲਾ ਜਿੱਤ ਹਾਰ ਦਾ ਨਹੀਂ। ਮਸਲਾ ਜਿਉਂਦੇ ਰਹਿਣ ਦਾ ਹੈ ਕਿਉਂਕਿ ਜੇ ਜਲ ਹੈ ਤਾਂ ਕੱਲ੍ਹ ਹੈ ਪਰ ਧਰਤ ਗ੍ਰਹਿ ‘ਤੇ ਕਈਂ ਥਾਈਂ ਲੋਕ ਨਫ਼ਰਤ ਦੀ ਅੱਗ ‘ਚ ਝੁਲਸ ਰਹੇ ਹਨ। ਫਿਰਕਿਆਂ ਨੂੰ ਮਜ਼ਹਬੀ ਰੌਲ਼ਿਆਂ ‘ਚ ਉਲਝਾ ਕੇ ਵੋਟ ਰੂਪੀ ਪਕੌੜੇ ਤਲੇ ਜਾ ਰਹੇ ਹਨ। ‘ਜਲ ਸੰਕਟ’ ਦੁਨੀਆ ਭਰ ‘ਚ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਦੁਨੀਆ ‘ਤੇ ਇੱਕ ਹਿੱਸਾ ਪੀਣਯੋਗ ਪਾਣੀ ਲਈ ਤਰਸ ਰਿਹਾ ਹੈ। 30 ਸਾਲ ਪਹਿਲਾਂ 70 ਫੁੱਟ ‘ਤੇ ਪਾਣੀ ਦਾ ਪੱਧਰ ਸੀ ਤੇ ਹੁਣ 700 ਫੁੱਟ ‘ਤੇ ਪਹੁੰਚ ਗਿਆ ਹੈ। ਹਿਮਾਚਲ ਪੰਜਾਬ ਤੋਂ ਪਾਣੀ ‘ਤੇ ਟੈਕਸ ਦਾ ਦਾਅਵਾ ਕਰ ਰਿਹਾ ਹੈ। ਪਾਣੀ ਮੁੱਲ ਵਿਕਣ ਲੱਗ ਪਿਆ ਹੈ। ਪੰਜਾਬ ਦਾ ਜ਼ਮੀਨਦੋਜ਼ ਪਾਣੀ 86 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਥੱਲੇ ਜਾ ਰਿਹਾ ਹੈ। ਆਉਣ ਵਾਲੇ 15-20 ਸਾਲਾਂ ਵਿੱਚ ਪੰਜਾਬ ਦਾ ਪਾਣੀ ਖਤਮ ਹੋ ਜਾਵੇਗਾ।

ਸਾਲ 2000 ਸੂਬੇ ਦੇ 150 ਵਿੱਚੋਂ 80 ਬਲਾਕ ਡਾਰਕ ਸਨ ਜੋ ਕਿ 2020 ਤੱਕ 117 ਹੋ ਗਏ ਹਨ, ਸਭ ਤੋਂ ਮੋਹਰੀ ਨਾਮ ਸੰਗਰੂਰ ਦਾ ਹੈ। ਸੁਰਖਿਅਤ ਮੰਨੇ ਜਾਂਦੇ ਬਲਾਕਾਂ ਦਾ ਜ਼ਮੀਨੀ ਪਾਣੀ ਵੀ ਖੇਤੀ ਅਤੇ ਮਨੁੱਖੀ ਖਪਤ ਲਈ ਵਰਤੋਂ ਯੋਗ ਨਹੀਂ ਹੈ। ਮਾਲਵਾ ਖਿੱਤੇ ਦੀ ਸਥਿਤੀ ਇਸ ਵਿਚ ਸਭ ਤੋਂ ਗੰਭੀਰ ਹੈ। ਝੋਨੇ ਨੂੰ ਪੰਜਾਬ ਦੇ ਪਾਣੀ ਖਤਮ ਦਾ ਵੱਡਾ ਕਾਰਨ ਮੰਨਿਆਂ ਜਾ ਰਿਹਾ ਹੈ। ਨਵੀਂ ਸਰਕਾਰ ਵਿੱਤੀ ਹੱਲਾਸ਼ੇਰੀ ਰਾਹੀਂ ਫ਼ਸਲੀ ਚੱਕਰ ਵਿੱਚ ਬਦਲਾਅ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *