9 ਸਾਲ ਸਫਲਤਾਪੂਰਵਕ ਪੂਰੇ ਹੋਣ ’ਤੇ ਸੀ.ਬੀ.ਏ ਇਨਫੋਟੈਕ ਵਲੋਂ ਹਰ ਕੋਰਸ ’ਤੇ 20 ਪ੍ਰਤੀਸ਼ਤ ਛੂਟ ਦਾ ਐਲਾਨ

ਗੁਰਦਾਸਪੁਰ

ਹੁਣ ਸਰਕਾਰੀ ਨੌਕਰੀ ਲਈ ਆਈ.ਐਸ.ਓ ਮਾਨਤਾ ਪ੍ਰਾਪਤ ਕੋਰਸ ਵੀ ਸੀ.ਬੀ.ਏ ਇਨਫੋਟੈਕ ਤੋਂ ਕਰ ਸਕਦੇ ਹੋ
ਗੁਰਦਾਸਪੁਰ, 3 ਫਰਵਰੀ (ਸਰਬਜੀਤ ਸਿੰਘ) ਗੁਰਦਾਸਪੁਰ ਦੀ ਮਸ਼ਹੂਰ ਆਈ.ਟੀ. ਕੰਪਨੀ ਸੀ.ਬੀ.ਏ ਇਨਫੋਟੈਕ ਵਲੋਂ ਸੰਸਥਾ ਦੇ 9 ਸਾਲ ਸਫਲਤਾਪੂਰਵਕ ਪੂਰੇ ਹੋਣ ’ਤੇ ਹਰ ਕੋਰਸ ’ਤੇ 20 ਪ੍ਰਤੀਸ਼ਤ ਛੂਟ ਦਾ ਐਲਾਨ ਕੀਤਾ ਗਿਆ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਸੰਸਥਾ ਦੇ ਐਮ.ਡੀ ਇੰਜੀ:ਸੰਦੀਪ ਕੁਮਾਰ ਨੇ ਦੱਸਿਆ ਕਿ ਸਾਡੇ ਮੇਹਨਤ ਸਟਾਫ ਅਤੇ ਵਿਦਿਆਰਥੀਆਂ ਦੇ ਸਾਡੇ ਪ੍ਰਤੀ ਵੱਧਦੇ ਭਰੋਸੇ ਨੂੰ ਦੇਖਦੇ ਹੋਏ ਸਾਡੇ ਵਲੋਂ ਹਰ ਕੋਰਸ ਉਪਰ 20 ਪ੍ਰਤੀਸ਼ਤ ਛੂਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇੰਜੀ:ਸੰਦੀਪ ਕੁਮਾਰ ਨੇ ਅੱਗੇ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਅਕਾਊਂਟਸ, ਜਾਂ ਫਿਰ ਕੰਪਿਊਰਸ ਕੋਰਸ ਕਰਨਾ ਚਾਹੁੰਦੇ ਹਨ ਉਹਨਾਂ ਲਈ ਇਹ ਬਹੁਤ ਹੀ ਸੁਨਹਿਰੀ ਮੌਕਾ ਹੈ ਜਾਂ ਫਿਰ ਕੋਈ ਵੀ ਵਿਦਿਆਰਥੀ ਆਈ.ਟੀ ਨਾਲ ਸਬੰਧਤ ਕੋਈ ਵੀ ਕੋਰਸ ਕਰਨ ਦੇ ਚਾਹਵਾਨ ਤਾਂ ਅੱਜ ਹੀ ਆ ਕੇ ਦਾਖਲਾ ਲੈ ਸਕਦਾ ਹੈ। ਇੰਜੀ:ਸੰਦੀਪ ਕੁਮਾਰ ਨੇ ਅੱਗੇ ਦੱਸਿਆ ਕਿ ਸੀ.ਬੀ.ਏ ਇਨਫੋਟੈਕ ਵਲੋਂ ਕੰਪਿਊਟਰ ਬੇਸਿਕ ਕੋਰਸ, ਵੈਬ ਡਿਵੈਲਪਮੈਂਟ, ਵੈਬ ਡਿਜਾਈਨਿੰਗ, ਸਾਫਟਵੇਅਰ ਡਿਵੈਲਪਮੈਂਟ, ਸੀ, ਸੀ++, ਜਾਵਾ, ਡਿਜੀਟਲ ਮਾਰਕਟਿੰਗ, ਸਕੂਲ ਅਤੇ ਕਾਲਜ ਪ੍ਰੋਜੈਕਟ, ਫੈਸ਼ਨ ਡਿਜਾਈਨਿੰਗ, ਇੰਗਲਿਸ਼ ਸਪੀਕਿੰਗ ਕੋਰਸ ਸਮੇਤ ਕਈ ਹੋਰ ਕੋਰਸ ਕਰਵਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਇਹ ਓਫਰ ਸੀਮਤ ਸਮੇਂ ਲਈ ਹੈ, ਜਿਸ ਦਾ ਵਿਦਿਆਰਥੀਆਂ ਨੂੰ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ। ਇੰਜੀ:ਸੰਦੀਪ ਕੁਮਾਰ ਨੇ ਇਹ ਵੀ ਦੱਸਿਆ ਕਿ ਇਹਨਾਂ ਕੋਰਸਾਂ ਦੀ ਮਾਰਕੀਟ ਵਿਚ ਬਹੁਤ ਡਿਮਾਂਡ ਹੈ। ਇਸ ਦੇ ਨਾਲ ਹੀ 120 ਘੰਟਿਅਆਂ ਦੀ ਕੰਪਿਊਟਰ ਕੋਰਸ ਜੋ ਸਰਕਾਰੀ ਨੌਕਰੀ ਲਈ ਆਈ.ਐਸ.ਓ ਮਾਨਤਾ ਪ੍ਰਾਪਤ ਹੈ, ਉਹ ਵੀ ਸਾਡੀ ਸੰਸਥਾ ਵਲੋਂ ਕਰਵਾਇਆ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ 9 ਸਾਲਾਂ ਦੀ ਕੜੀ ਮੇਹਨਤ ਸਕਦਾ ਹੈ ਅੱਜ ਸੀ.ਬੀ.ਏ ਇਨਟੈਕ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਅਤੇ ਲਗਾਤਾਰ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਰਹੀ ਹੈ। ਇਸ ਤੋਂ ਇਲਾਵਾ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਆਈ.ਟੀ ਦੇ ਵੱਖ-ਵੱਖ ਕੋਰਸ ਕਰਵਾਏ ਗਏ। ਇਸ ਸਾਲ ਪੂਰੇ ਜਿਲੇ ਦੀ ਬੈਸਟ ਆਈ.ਟੀ ਇੰਸਟੀਚਿਊਟ ਦਾ ਮਾਣ ਸਾਨੂੰ ਪ੍ਰਾਪਤ ਹੋਇਆ ਹੈ। ਊਹਨਾ ਦੱਸਿਆ ਕਿ ਬੇਰੁਜਗਾਰ ਨੌਜਵਾਨਾਂ ਲਈ ਇਕ ਬਹੁਤ ਵਧੀਆ ਉਪਰਾਲਾ ਸੀ.ਬੀ.ਏ ਵਲੋਂ ਆਪਣਾ ਪੋਰਟਲ ਸ਼ੁਰੂ ਕਰਕੇ ਕੀਤਾ ਗਿਆ ਹੈ ਜਿਸ ਤੋਂ ਨੌਜਵਾਨ ਘਰ ਵਿਚ ਬੈਠ ਕੇ ਹੀ ਸਰਚ ਕਰਕੇ ਨੌਕਰੀ ਹਾਸਲ ਕਰ ਸਕਦੇ ਹਨ। ਚਾਹਵਾਨ ਵਿਦਿਆਰਥੀ ਅੱਜ ਹੀ ਸੀ.ਬੀ.ਏ ਦੇ ਕਲਾਨੌਰ ਰੋਡ ਗੁਰਦਾਸਪੁਰ ਦਫ਼ਤਰ ਵਿਖੇ ਆ ਕੇ ਕਲਾਸਾਂ ਸ਼ੁਰੂ ਕਰ ਸਕਦੇ ਹਨ।

Leave a Reply

Your email address will not be published. Required fields are marked *