ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ)–ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਚੰਡੀਗੜ੍ਹ ਦੀਆਂ ਬਰੂਹਾਂ ਤੇ ਲੱਗੇ ਕੌਮੀ ਇਨਸਾਫ ਮੋਰਚੇ ਦੀ ਜਿਥੇ ਦਿਨੋਂ ਦਿਨ ਚੜ੍ਹਦੀ ਕਲ੍ਹਾ ਹੋ ਰਹੀ ਹੈ ਤੇ ਹਰ ਵਰਗ ਦੇ ਲੋਕ ਸਿਆਸਤ ਤੋਂ ਉਪਰ ਉੱਠ ਕੇ ਸਮਰਥਨ ਦੇ ਰਹੇ ਹਨ ਅਤੇ ਇਸੇ ਹੀ ਦਬਾਅ ਕਰਕੇ ਸਰਕਾਰ ਨੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਕੇ ਚਾਰ ਮੰਗਾਂ ਦੀ ਸਹਿਮਤੀ ਪ੍ਰਗਟਾਈ ਹੈ ,ਜੋਂ ਸਮੇਂ ਦੀ ਲੋੜ ਵਾਲਾਂ ਵਧੀਆ ਤੇ ਸ਼ਲਾਘਾਯੋਗ ਕਦਮ ਹੈ ਅਤੇ ਸਰਕਾਰ ਦੇ ਇਸ ਕਦਮ ਦੀ ਲੋਕਾਂ ਵਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਤੋਂ ਮੰਗ ਵੀ ਕੀਤੀ ਜਾ ਰਹੀ ਹੈ?ਸਰਕਾਰ ਅਮਲੀ ਰੂਪ ਵਿਚ ਮੋਰਚੇ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰੇ ਤਾਂ ਕਿ ਸਾਰੇ ਮੋਰਚਧਾਰੀ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਮੋਰਚੇ ਦੀਆਂ ਚਾਰ ਮੰਗਾਂ ਪ੍ਰਵਾਨ ਕਰਨ ਵਾਲੇ ਵਾਹਦੇ ਵਾਲੀ ਨੀਤੀ ਦੀ ਸ਼ਲਾਘਾ ਕਰਦੀ ਹੈ ,ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰ ਕੌਮੀ ਇਨਸਾਫ ਮੋਰਚੇ ਦੀਆਂ ਸਾਰੀਆਂ ਮੰਗਾਂ ਅਮਲੀ ਰੂਪ ਵਿਚ ਪ੍ਰਵਾਨ ਕਰੇ, ਤਾਂ ਕਿ ਆਪਣੇ ਕੰਮਾਂ ਕਾਰਾਂ ਤੇ ਪ੍ਰਵਾਰਾਂ ਨੂੰ ਛੱਡ ਕੇ ਚੰਡੀਗੜ੍ਹ ਵਿਖੇ ਬੈਠੇ ਸਾਰੇ ਮੋਰਚਾਧਾਰੀ ਘਰਾਂ ਨੂੰ ਪਰਤ ਸਕਣ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਗਵੰਤ ਮਾਨ ਸਰਕਾਰ ਦੇ ਆਗੂਆਂ ਵਲੋਂ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਨ ਤੋਂ ਉਪਰੰਤ ਚਾਰ ਮੰਗਾਂ ਪ੍ਰਵਾਨ ਕਰਨ ਵਾਲੇ ਫੈਸਲੇ ਦੀ ਸ਼ਲਾਘਾ ਤੇ ਇਸ ਨੂੰ ਅਮਲੀ ਰੂਪ ਲਿਆਉਣ ਦੀ ਮੰਗ ਦੇ ਨਾਲ ਨਾਲ ਬੰਦੀ ਸਿੰਘਾਂ ਨੇ ਸਿਆਸਤ ਕਰਨ ਵਾਲਿਆਂ ਨੂੰ ਸੁਚੇਤ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਫੈਡਰੇਸ਼ਨ ਪ੍ਰਧਾਨ ਨੇ ਸਪਸ਼ਟ ਕੀਤਾ ਸਰਕਾਰ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ’ਚ ਬਦਲਣ, ਬਾਪੂ ਸੂਰਤ ਸਿੰਘ ਨੂੰ ਰਿਹਾਅ ਕਰਨ ਸਮੇਤ ਚਾਰ ਮੰਗਾਂ ਪ੍ਰਵਾਨ ਕਰਨ ਦਾ ਵਾਅਦਾ ਕਰਕੇ ਮੋਰਚੇ ਨੂੰ ਇਨਸਾਫ ਦੇਣ ਲਈ ਰਾਹ-ਪੱਧਰਾ ਕੀਤਾਂ ਹੈ ਜੋ ਸ਼ਲਾਘਾਯੋਗ ਹੈ ਤੇ ਇਸ ਦੀ ਤਰੀਫ਼ ਵੀ ਕੀਤਾ ਜਾ ਰਹੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਲੰਮੇ ਸਮੇਂ ਤੋਂ ਅਦਾਲਤਾਂ ਵਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅਜੇ ਵੀ ਜੇਲਾਂ ਵਿੱਚ ਡੱਕੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਕਈ ਕੌਮੀ ਮਸਲਿਆਂ ਲਈ ਚੰਡੀਗੜ੍ਹ ਵਿਖੇ ਲੱਗੇ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਕਰਦੀ ਹੈ, ਉਥੇ ਬੰਦੀ ਸਿੰਘਾਂ ਦੀ ਰਿਹਾਈ ਬਹਾਨੇ ਆਪਣੀ ਸਿਆਸਤ ਕਰਨ ਆਏ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਲੋਕਾਂ ਵੱਲੋਂ ਨਜ਼ਰ ਅੰਦਾਜ਼ ਕਰਨ ਦਾ ਸਵਾਗਤ ਕਰਦੀ ਹੋਈ ਮੰਗ ਕਰਦੀ ਹੈ ਕਿ ਉਹ ( ਬਾਦਲਕੇ) ਲੋਕ ਵੀ ਚੰਡੀਗੜ੍ਹ ਮੋਹਾਲੀ ਮੋਰਚੇ ਵਿਚ ਸ਼ਾਮਿਲ ਹੋਣ ,ਭਾਈ ਖਾਲਸਾ ਨੇ ਸਪਸ਼ਟ ਕੀਤਾ ਅਜ ਗੁਰਦੁਆਰਾ ਸ਼ਹੀਦਾਂ ਨੇੜੇ ਮਖੂ ਵਿਖੇ ਪਿੰਡਾਂ ਦੇ ਗੂਰੂ ਘਰਾਂ’ਚ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਬਹਾਨੇ ਫਾਰਮ ਭਰਨ ਵਾਲੀ ਬਾਦਲਕਿਆਂ ਦੀ ਮੁਹਿੰਮ ਨੂੰ ਲੋਕਾਂ ਵੱਲੋਂ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਭਾਵੇਂ ਕਿ ਗੁਰੂ ਘਰ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲੇ, ਸਰਵਣ ਸਿੰਘ ਸੱਮਾ, ਹੈਡਗ੍ਰੰਥੀ ਭਾਈ ਬੇਅੰਤ ਸਿੰਘ ਅਤੇ ਜਥੇਦਾਰ ਦਲੇਰ ਸਿੰਘ ਮੱਖੂ ਵੱਲੋਂ ਮੁਹਿੰਮ’ਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ, ਮੈਨੇਜਰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਸ ਬੂਟਾ ਸਿੰਘ, ਸੁਖਬੀਰ ਸਿੰਘ ਹਲਕਾ ਪ੍ਰਚਾਰਕ ਆਦਿ ਆਏਂ ਮੁਲਾਜ਼ਮਾਂ ਦਾ ਭਾਵੇਂ ਭਰਵਾਂ ਸਵਾਗਤ ਕੀਤਾ ਗਿਆ ਜੋਂ ਗੁਰੂ ਘਰ ਆਏ ਮਹਿਮਾਨ ਲਈ ਵਧੀਆ ਹੈ, ਪਰ ਲੋਕਾਂ ਵਲੋਂ ਕੋਈ ਦਿਲਚਸਪੀ ਨਾ ਦਿਖਾਉਣ ਤੇ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਨ ਵਾਲੇ ਵਰਤਾਰੇ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਲੋਕਾਂ ਨੂੰ ਬੰਦੀ ਸਿੰਘਾਂ ਦੇ ਨਾਂ ਤੇ ਖੇਡੀ ਜਾ ਰਹੀ ਬਾਦਲਕਿਆਂ ਦੀ ਸਿਆਸੀ ਮੁਹਿੰਮ ਹਜ਼ਮ ਨਹੀਂ ਹੋ ਰਹੀ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੰਦੀ ਸਿੰਘਾਂ ਦੀ ਰਿਹਾਈ, ਗੁਰਬਾਣੀ ਬੇਅਦਬੀ,ਲਾ ਪਤਾ ਹੋਏ ਸਰੂਪਾਂ ਸਮੇਤ ਕਈ ਕੌਮੀ ਮਸਲਿਆਂ ਸਬੰਧੀ ਲੱਗੇਂ ਕੌਮੀ ਇਨਸਾਫ ਮੋਰਚੇ ਦੀਆਂ ਸਰਕਾਰ ਵੱਲੋਂ ਚਾਰ ਮੰਗਾਂ ਪ੍ਰਵਾਨ ਕਰਨ ਵਾਲੇ ਵਾਹਦੇ ਦੀ ਸ਼ਲਾਘਾ ਤੇ ਇਸ ਨੂੰ ਦੇਰ ਆਏ ਦਰੁਸਤ ਆਏ ਨਾਲ ਜੋੜਦੀ ਹੋਈ ਜਿਥੇ ਇਸ ਨੂੰ ਅਮਲੀ ਤੌਰ ਤੇ ਪ੍ਰਵਾਨ ਕਰਨ ਦੀ ਮੰਗ ਕਰਦੀ ਹੈ ,ਉਥੇ ਬਾਦਲਕਿਆਂ ਨੂੰ ਬੰਦੀ ਸਿੰਘਾਂ ਦੇ ਨਾਂ ਤੇ ਆਪਣੀ ਗਿਰੀ ਸਿਆਸਤ ਨੂੰ ਲੀਹਾਂ ਤੇ ਲਿਆਉਣ ਵਾਲੀ ਮੌਕਾ ਪ੍ਰਸਤੀ ਵਾਲ਼ੀ ਨੀਤੀ ਦੀ ਨਿੰਦਾ ਤੇ ਇਸ ਨੂੰ ਛੱਡ ਕੇ ਸਮੁਚੀ ਕੌਮ ਵਲੋਂ ਚੰਡੀਗੜ੍ਹ ਵਿਖੇ ਲਾਏ ਕੌਮੀ ਇਨਸਾਫ ਮੋਰਚੇ ਵਿਚ ਸ਼ਾਮਿਲ ਹੋਣ ਦੀ ਅਪੀਲ ਕਰਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਿੰਨੇ ਕੁ ਵਚਨਬੱਧ ਹੋ