ਪਰਿਵਾਰ ਦੀ ਆਰਥਿਕ ਮੱਦਦ ਲਈ ਵਚਨਬੱਧ ਹੈ ਪੰਜਾਬ ਪੁਲਸ-ਐਸ.ਐਸ.ਪੀ ਦਿਆਮਾ
ਗੁਰਦਾਸਪੁਰ, 26 ਫਰਵਰੀ (ਸਰਬਜੀਤ ਸਿੰਘ)–ਬੀਤੇ ਦਿਨੀਂ ਅਜਨਾਲਾ ਥਾਣੇ ਵਿਖੇ ਪੁਲਸ ਅਤੇ ਕੁੱਝ ਸ਼ਰਾਰਤੀ ਅਨ੍ਹਸਰਾਂ ਵਿਚਾਲੇ ਹੋਈ ਝੜਪ ਦੌਰਾਨ ਪੀ.ਐਚ.ਜੀ ਜਨਕ ਰਾਜ ਜਖਮੀ ਹੋ ਗਏ ਸਨ | ਜਿਨ੍ਹਾਂ ਦੇ ਸਿਰ ਉਤੇ 9 ਟਾਂਕੇ ਲੱਗੇ | ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਉਨ੍ਹਾਂ ਦੇ ਨਿਵਾਸ ਸਥਾਨ ਦੀਨਾਨਗਰ ਵਿਖੇ ਐਸ.ਐਸ.ਪੀ ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ. ਪੁੱਜੇ | ਉਨ੍ਹਾਂ ਦੀ ਹਰ ਤਰ੍ਹਾਂ ਦੀ ਆਰਥਿਕ ਹਾਲਤ ਵਜੋਂ ਮੱਦਦ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਕੀਤੀ ਜਾਵੇਗੀ | ਐਸ.ਐਸ.ਪੀ ਗੁਰਦਾਸਪੁਰ ਨੇ ਪਰਿਵਾਰ ਦਾ ਹੌਸਲਾ ਵਧਾਇਆ ਅਤੇ ਡਟ ਕੇ ਮੁਕਾਬਲਾ ਕਰਨ ‘ਤੇ ਜਨਕ ਰਾਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੀ ਹਦਾਇਤਾਂ ਹਨ ਕਿ ਜੋ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆਂਦਾ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ |

ਵਰਣਯੋਗ ਹੈ ਕਿ ਪੰਜਾਬ ਵਿੱਚ ਅੱਤਵਾਦ ਦੇ ਕਾਲੇ ਬੱਦਲਾਂ ਦੌਰਾਨ ਚੋਣਵੇਂ ਲੋਕ ਜੋ ਕਿ ਧਰਮ ਦੀ ਆੜ ਹੇਠ ਪੰਜਾਬ ਨੂੰ ਦੋ ਫਾੜ ਕਰਨਾ ਚਾਹੁੰਦੇ ਸਨ, ਉਨ੍ਹਾਂ ਨਿਰਦੋਸ਼ ਲੋਕ 25 ਹਜਾਰ 731 ਲੋਕਾਂ ਨੂੰ ਆਪਣੀ ਗੋਲੀ ਦਾ ਸ਼ਿਕਾਰ ਬਣਾਇਆ | ਉਸ ਸਮੇਂ ਦੇ ਉੱਚ ਅਧਿਕਾਰੀ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਪੁਲਸ ਕਰਮਚਾਰੀਆਂ ਦਾ ਜਖਮੀ ਹੋਇਆ ਦਾ ਹਾਲ ਚਾਲ ਪੁੱਛਣ ਲਈ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲਣ ਜਾਂਦੇ ਹੁੰਦੇ ਸਨ | ਪਰ ਜਿਉਂ ਹੀ ਅੱਤਵਾਦ ਦੇ ਪੰਜਾਬ ਦੇ ਸੂਰਵੀਰਾਂ ਨੇ ਖਤਮ ਕਰਵਾਇਆ ਹੈ ਹੁਣ ਲੋਕ ਫਿਰ ਖੁੱਲੀਆ ਹਵਾਵਾਂ ਵਿੱਚ ਫਿਰਨ ਲੱਗ ਪਏ ਹਨ | ਪਰ ਹੁਣ ਫਿਰ ਕੁੱਝ ਸ਼ਰਾਰਤੀ ਅਨ੍ਹਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਢਾਲ ਬਣਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਿੱਚ ਲੱਗੇ ਹੋਏ ਹਨ | ਜਿਸ ਬਾਰੇ ਹਰ ਇੱਕ ਬੁੱਧੀਜੀਵੀ ਅਜਨਾਲਾ ਵਿੱਚ ਵਾਪਰੇ ਘਟਨਾਕ੍ਰਮ ਦੀ ਘੋਰ ਨਿਖੇਧੀ ਕਰ ਰਿਹਾ ਹੈ |



