ਕਿਹਾ ਪੰਜਾਬ ਨੂੰ ਦੋ ਫਾੜ ਕਰਨ ਵਿੱਚ ਲੱਗੇ ਹੋਏ ਸਨ ਕੁੱਝ ਸ਼ਰਾਰਤੀ ਅਨ੍ਹਸਰ
ਗੁਰਦਾਸਪੁਰ, 26 ਫਰਵਰੀ (ਸਰਬਜੀਤ ਸਿੰਘ)–ਭਾਈ ਸਰਬਜੀਤ ਸਿੰਘ ਧੂੰਦਾ ਪ੍ਰਸਿੱਧ ਕਥਾ ਵਾਚਕ, ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ, ਭਾਈ ਸੁਖਵਿੰਦਰ ਨਾਗੋਕੇ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਯੂਥ ਪ੍ਰਧਾਨ ਅਤੇ ਸਾਬਕਾ ਮੰਤਰੀ ਪੰਜਾਬ ਬਿਕਰਮਜੀਤ ਸਿੰਘ ਮਜੀਠੀਆ ਨੇ ਅਜਨਾਲਾ ਥਾਣੇ ਵਿਖੇ ਵਾਪਰੇ ਘਟਨਾਕ੍ਰਮ ਦੀ ਨਿਖੇਧੀ ਕੀਤੀ ਗਈ |
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ-ਪਸੰਦ ਲੋਕ ਹਨ, ਪਰ ਕੁੱਝ ਸ਼ਰਾਰਤੀ ਅਨ੍ਹਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੇਂਦਰ ਸਰਕਾਰ ਦੀ ਸ਼ਹਿ ‘ਤੇ ਕੰਮ ਕਰ ਰਹੇ ਹਨ,ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅੱਤਵਾਦ ਦਾ ਸੰਤਾਪ ਹੰਢਿਆ ਹੈ | ਉਸ ਸਮੇਂ ਪੰਜਾਬ ਆਰਥਿਕ ਪੱਖੋਂ ਪਿੱਛੜ ਗਿਆ ਹੈ |
ਕੇਂਦਰ ਸਰਕਾਰ ਵੱਲੋਂ ਪੰਜਾਬ ‘ਤੇ ਥੋਪਿਆ ਗਿਆ ਕਰਜਾ ਅੱਜ ਤੱਕ ਮੁਆਫ ਨਹੀਂ ਕੀਤਾ ਗਿਆ | ਜਦੋਂ ਕਿ ਹੁਣ ਫਿਰ ਪੰਜਾਬ ਨੂੰ 20 ਸਾਲ ਪਿੱਛੇ ਪਛਾੜਨਾ ਚਾਹੁੰਦੇ ਹਨ, ਤਾਂ ਜੋ ਸੂਬੇ ਵਿੱਚ ਕੋਈ ਵੀ ਵਿਕਾਸ ਦਾ ਕੰਮ ਨਾ ਹੋ ਸਕੇ ਅਤੇ ਕੋਈ ਵੀ ਬਾਹਰੀ ਸਨਅਤਕਾਰ ਇੱਥੇ ਪ੍ਰਵੇਸ਼ ਨਾ ਕਰ ਸਕੇ | ਕਿਉਂਕਿ ਮੁੱਠੀ ਭਰ ਲੋਕ ਪੈਨਿਕ ਤਿਆਰ ਕਰ ਰਹੇ ਹਨ | ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਸ਼ਰਾਰਤੀ ਅਨ੍ਹਸਰਾਂ ਦੀ ਕੋਝੀ ਚਾਲ ਨੂੰ ਸਮਝਣ ਤੇ ਪੰਜਾਬ ਵਿੱਚ ਆਪਸੀ ਭਾਈਚਾਰਾ ਬਰਕਰਾਰ ਰਹੇ ਤਾਂ ਹੀ ਪੰਜਾਬ ਆਰਥਿਕ ਪੱਖੋਂ ਮਜਬੂਤ ਹੋਵੇਗਾ |