ਗੁਰਦਾਸਪੁਰ, 18 ਜਨਵਰੀ (ਸਰਬਜੀਤ ਸਿੰਘ)—ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੀਰਾ ਫੈਕਟਰੀ ਬੰਦ ਕਰਨ ਦੇ ਐਲਾਨ ਨੂੰ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਦੀ ਇੱਕ ਮਿਸਾਲੀ ਜਿੱਤ ਦਸਿਆ ਹੈ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਅੱਕ ਚੱਬਣ ਵਰਗਾ ਇਹ ਏਲਾਨ ਮੋਦੀ ਵਲੋਂ ਤਿੰਨ ਖੇਤੀ ਕਨੂੰਨ ਵਾਪਸ ਲੈਣ ਦੇ ਐਲਾਨ ਨਾਲ ਮੇਲ ਖਾਂਦਾ ਹੈ । ਜਿਸ ਤਰ੍ਹਾਂ ਮੋਦੀ ਨੇ ਉਤਰ ਪ੍ਰਦੇਸ਼ ਦੀਆਂ ਚੋਣਾਂ ਹਾਰਨ ਦੇ ਡਰੋਂ ਕਾਲ਼ੇ ਕਾਨੂੰਨ ਅਚਾਨਕ ਵਾਪਸ ਲਏ ਸਨ ਬਿਲਕੁਲ ਉਸ ਵਰਗੀ ਸਥਿਤੀ ਆਮ ਆਦਮੀ ਪਾਰਟੀ ਦੇ ਮੋਹਰੇ ਸੰਭਾਵਤ ਜਲੰਧਰ ਦੀ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਨੇਂ ਪੈਦਾ ਕਰ ਦਿੱਤੀ ਹੈ ਜਦੋਂ ਕਿ ਮੁੱਖ ਮੰਤਰੀ ਬੀਤੇ 6 ਮਹੀਨੇ ਦੋਰਾਨ ਜੀਰਾ ਮੋਰਚੇ ਬਾਬਤ ਅਜ ਤਕ ਇੱਕ ਲਫ਼ਜ਼ ਨਹੀਂ ਸੀ ਬੋਲ ਸਕਿਆ, ਹੁਣ ਦਾ ਮੁੱਖ ਮੰਤਰੀ ਦਾ ਬਿਆਨ ਦਿਲੀ ਦੀਆਂ ਹਦਾਇਤਾਂ ਦੀ ਪਾਲਣਾ ਹੀ ਮੰਨਿਆ ਜਾਣਾ ਚਾਹੀਦਾ ਹੈ। ਬੱਖਤਪੁਰਾ ਨੇ ਕਿਹਾ ਕਿ ਆਪ 10 ਮਹੀਨੇ ਦੇ ਰਾਜ ਦੌਰਾਨ ਸਰਕਾਰ ਜਨਤਾ ਵਿੱਚ ਇਨੀਂ ਬਦਨਾਮ ਹੋ ਚੁੱਕੀ ਹੈ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਵੀ ਆਮ ਆਦਮੀ ਪਾਰਟੀ ਦਾ ਹਾਲ ਸੰਗਰੂਰ ਵਰਗਾ ਹੀ ਹੋਣ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਲਾਨ ਸਮੇਂ ਕਿਹਾ ਹੈ ਕਿ ਉਹ ਕਿਸੇ ਵੀ ਤਾਕਤ ਨੂੰ ਪੰਜਾਬ ਦੀ ਹਵਾ,ਵਾਤਵਰਣ ਖ਼ਰਾਬ ਨਹੀਂ ਕਰਨ ਦੇਣਗੇ, ਜੇਕਰ ਇਹ ਸੱਚ ਹੈ ਤਾਂ ਮੁਖ ਮੰਤਰੀ ਸਤਲੁਜ ਦਰਿਆ ਵਿੱਚ ਪੈ ਰਿਹਾ ਬੁਢੇ ਨਾਲ਼ੇ ਸਮੇਤ ਹੋਰ ਬਹੁਤ ਸਾਰੀਆਂ ਫੈਕਟਰੀਆਂ ਦਾ ਕਈ ਸਾਲਾਂ ਤੋਂ ਰਸਾਇਣਕ ਪਦਾਰਥਾਂ ਭਰਭੁਰ ਜਹਰੀਲਾ ਪਾਣੀ ਕਦੋਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚ ਕਹਿ ਰਹੀ ਹੈ ਤਾਂ ਪੰਜਾਬ ਦੀਆਂ ਹੋਰ ਸ਼ਰਾਬ ਫੈਕਟਰੀਆਂ ਅਤੇ ਸ਼ੂਗਰ ਮਿਲਾਂ
ਵਲੋਂ ਫਿਲਾਏ ਜਾ ਰਹੇ ਪ੍ਰਦੂਸ਼ਣ ਅਤੇ ਪਾਣੀ ਦੇ ਖ਼ਰਾਬੇ ਦੇ ਹੱਲ ਲਈ ਇਕ ਰਟਾਇਰ ਜੱਜਾ ਅਧਾਰਤ ਸਮਾਂ ਬੰਦ ਕਮਿਸ਼ਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੁਹਰਾਇਆ ਕਿ ਜੇਕਰ ਭਗਵੰਤ ਮਾਨ ਸਰਕਾਰ ਦਿਲੀ ਦੀਆਂ ਹਦਾਇਤਾਂ ਅਨੁਸਾਰ ਹੀ ਚਲਦੀ ਰਹੀ ਤਾਂ ਪੰਜਾਬ ਦੇ ਲੋਕ ਭਗਵੰਤ ਮਾਨ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਬਦਜ਼ਨ ਹੋ ਜਾਣਗੇ