ਧਾਰੀਵਾਲ ਪੁਲਿਸ ਵਲੋਂ ਥਾਣੇ’ਚ ਸੁਖਮਨੀ ਸਾਹਿਬ ਦੇ ਪਾਠ ਕਰਵਾਕੇ ਦੇਸ਼ ਦੀ ਸੁਖ ਸ਼ਾਨਤੀ ਲਈ ਨਵੇਂ ਸਾਲ ‘ਚ ਕੀਤੀ ਅਰਦਾਸ ਇੱਕ ਨਵਾਂ ਬਦਲਾਅ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 4 ਜਨਵਰੀ (ਸਰਬਜੀਤ ਸਿੰਘ)—ਪੁਲਿਸ ਦੇ ਕਈ ਮੁਲਾਜ਼ਮਾਂ ਵਲੋਂ ਖ਼ਾਕੀ ਨੂੰ ਦਾਗ਼ਦਾਰ ਕਰਨ ਵਾਲੀਆਂ ਖ਼ਬਰਾਂ ਦੇ ਨਾਲ਼ ਨਾਲ਼ ਕਈ ਪੁਲਿਸ ਅਧਿਕਾਰੀਆਂ ਵਲੋਂ ਗਰੀਬ ਲੜਕੀਆਂ ਨੂੰ ਧੀਆਂ ਭੈਣਾਂ ਬਣਾ ਕੇ ਉਹਨਾਂ ਦੀਆਂ ਸ਼ਾਦੀਆਂ ਕਰਨ ਅਤੇ ਹੋਰ ਸਮਾਜਿਕ ਸੇਵਾਵਾਂ’ਚ ਪਾਏ ਜਾਂਦੇ ਯੋਗਦਾਨ ਤਾਂ ਵੇਖੇ ਗਏ, ਪਰ 2023 ਦੇ ਨਵੇਂ ਸਾਲ’ਚ ਧਾਰੀਵਾਲ ਪੁਲਿਸ ਵਲੋਂ ਥਾਣੇ’ਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਕੇ ਸਮੁੱਚੇ ਦੇਸ਼ ਵਾਸੀਆਂ ਲਈ ਨਵੇਂ ਸਾਲ’ਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਨ ਵਾਲੇ ਧਰਮੀ ਵਰਤਾਰੇ ਨੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਵਾਲਾ ਵਧੀਆ ਸੁਦੇਸ਼ ਦਿੱਤਾ ਹੈ ਅਤੇ ਪੁਲਿਸ ਦੀ ਗੁਰਬਾਣੀ ‘ਤੇ ਸ਼ਰਧਾ ਰੱਖਣ ਅਤੇ ਸਰਬੱਤ ਦੇ ਭਲੇ ਲਈ ਥਾਣੇ ਵਿਚ ਨਵੇਂ ਸਾਲ ਦੀ ਕੀਤੀ ਅਰਦਾਸ ਦੀ ਸਮੂਹ ਲੋਕਾਂ ਵਲੋਂ ਪੂਰੀ ਤਰ੍ਹਾਂ ਸ਼ਲਾਘਾ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਵਧੀਆ ਤੇ ਧਰਮੀ ਕਾਰਜ ਦਸਣ ਦੇ ਨਾਲ ਨਾਲ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਥਾਣਿਆਂ ਵਿੱਚ ਆਉਣ ਵਾਲੇ ਦੁਖੀ ਲੋਕਾਂ ਦੀ ਚੰਗੀ ਤਰ੍ਹਾਂ ਹਮਦਰਦੀ ਨਾਲ ਗੱਲਬਾਤ ਸੁਣਕੇ ਉਹਨਾਂ ਸਭਨਾਂ ਨੂੰ ਇਨਸਾਫ ਅਤੇ ਇੱਜ਼ਤ ਮਾਣ ਦਿੱਤਾ ਜਾਵੇ, ਤਾਂ ਹੀ ਥਾਣੇ’ਚ ਕੀਤੀ ਨਵੇਂ ਸਾਲ ਦੀ ਅਰਦਾਸ ਨੂੰ ਅਮਲੀਜਾਮਾ ਪਹਿਨਾਇਆ ਜਾ ਸਕਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਨੇ ਵਾਲੀਵਾਲ ਪੁਲਿਸ ਵਲੋਂ ਥਾਣੇ’ਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਕੇ ਨਵੇਂ ਸਾਲ’ਚ ਸਮੁਚੇ ਦੇਸ਼ ਵਾਸੀਆਂ ਦੀ ਸੁੱਖ ਸ਼ਾਨਤੀ ਦੀ ਕੀਤੀ ਅਰਦਾਸ ਵਾਲੇ ਧਰਮੀ ਵਰਤਾਰੇ ਦੀ ਸ਼ਲਾਘਾ ਅਤੇ ਇਸ ਨੂੰ ਪੁਲਿਸ ਬਦਲਾਅ ਦੀ ਨਵੀਂ ਸ਼ੁਰੂਆਤ ਦਸਦਿਆਂ ਥਾਣਿਆਂ ਵਿੱਚ ਆਉਣ ਵਾਲੇ ਹਰਵਰਗ ਦੇ ਦੁਖੀ ਲੋਕਾਂ ਦੀ ਪੂਰੀ ਹਮਦਰਦੀ ਨਾਲ ਗੱਲਬਾਤ ਸੁਣਕੇ ਉਹਨਾਂ ਨੂੰ ਇਨਸਾਫ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਕਿਹਾ ਪੁਲਿਸ ਵਲੋਂ ਥਾਣੇ’ਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਕੇ ਸਮੁੱਚੇ ਦੇਸ਼ ਵਾਸੀਆਂ ਲਈ ਨਵੇਂ ਸਾਲ’ਚ ਕੀਤੀ ਅਰਦਾਸ ਇੱਕ ਨਵਾਂ ਬਦਲਾਅ ਦੀ ਸ਼ੁਰੂਆਤ ਤੋਂ ਘੱਟ ਨਹੀਂ ਕਹੀ ਜਾ ਸਕਦੀ ਉਥੇ, ਨਵੇਂ ਸਾਲ’ਚ ਧਾਰੀਵਾਲ ਵਾਲ ਦੇ ਸਮੁੱਚੇ ਨਿਵਾਸੀਆਂ ਵੱਲੋਂ ਪੰਜ ਪਿਆਰਿਆਂ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਜਾਏ ਗਏ ਸ਼ਾਨਦਾਰ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀ ਪੁਲਿਸ ਦੀ ਕਾਰਵਾਈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਭਾਈ ਖਾਲਸਾ ਨੇ ਕਿਹਾ ਇਸ ਨਾਲ ਪੁਲਿਸ ਅਤੇ ਪਬਲਿਕ ਦਾ ਆਪਸੀ ਤਾਲਮੇਲ ਤੇ ਪਿਆਰ ਵਧੇਗਾ ਜੋਂ ਪੰਜਾਬ ਨੂੰ ਹੋਰ ਤਰੱਕੀ ਵੱਲ ਲੈ ਕਿ ਜਾਵੇਗਾ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਧਾਰੀਵਾਲ ਪੁਲਿਸ ਵਲੋਂ ਥਾਣੇ’ਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਕੇ ਸਮੁੱਚੇ ਦੇਸ਼ ਵਾਸੀਆਂ ਦੀ ਸੁੱਖ ਸ਼ਾਨਤੀ ਲਈ ਨਵੇਂ ਸਾਲ ਦੀ ਕੀਤੀ ਅਰਦਾਸ ਨੂੰ ਇਕ ਨਵੇ ਯੁੱਗ ਦੀ ਸ਼ੁਰੂਆਤ ਦੱਸਦੀ ਹੈ, ਉਥੇ ਸਥਾਨਕ ਪੁਲਿਸ ਅਧਿਕਾਰੀਆਂ ਤੋਂ ਮੰਗ ਕਰਦੀ ਹੈ ਕਿ ਉਹ ਭਵਿੱਖ ਵਿਚ ਪੁਲਿਸ ਥਾਣਿਆਂ’ਚ ਆਉਣ ਵਾਲੇ ਦੁਖੀ ਲੋਕਾਂ ਨੂੰ ਬਿਨਾਂ ਕਿਸੇ ਪਖਪਾਤ ਤੇ ਸਿਆਸੀ ਦਬਾਅ ਤੋਂ ਉੱਪਰ ਉੱਠ ਕੇ ਹਰਵਰਗ ਦੇ ਲੋਕਾਂ ਨੂੰ ਇਨਸਾਫ ਇੱਜ਼ਤ ਦੇਣ ਦੀ ਲੋੜ ਤੇ ਜ਼ੋਰ ਦੇਣ, ਤਾਂ ਹੀ ਨਵੇਂ ਸਾਲ’ਚ ਕੀਤੀ ਅਰਦਾਸ ਨੂੰ ਅਮਲੀਜਾਮਾ ਪਹਿਨਾਇਆ ਜਾ ਸਕਦਾ ਹੈ ਭਾਈ ਖਾਲਸਾ ਤੇ ਭਾਈ ਲੋਹਟਬੱਦੀ ਨੇ ਕਿਹਾ ਪੂਰੇ ਪੰਜਾਬ ਦੀ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਧਾਰੀਵਾਲ ਪੁਲਿਸ ਵਲੋਂ ਨਵੇਂ ਸਾਲ ਦੀ ਸ਼ੁਰੂਆਤ ਸਮੇਂ ਗੁਰਬਾਣੀ ਓਟ ਆਸਰੇ ਨਾਲ ਸਰਬੱਤ ਦੇ ਭਲੇ ਤੇ ਸੁਖ ਸ਼ਾਨਤੀ ਲਈ ਕੀਤੀ ਅਰਦਾਸ ਤੋਂ ਪ੍ਰੇਰਿਤ ਹੋਣ ਤੇ ਲੋਕਾਂ ਦੀ ਭਲਾਈ ਲਈ ਹਰ ਤਰ੍ਹਾਂ ਦਾ ਸੰਯੋਗ ਕਰਨ ਜੋਂ ਉਹਨਾਂ ਦੀ ਮੁਢਲੀ ਤੇ ਫਰਜ਼ੀ ਡਿਊਟੀ ਬਣਦੀ ਹੈ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਅਰਸ਼ਦੀਪ ਸਿੰਘ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਲਖਵਿੰਦਰ ਸਿੰਘ ਬੁਗਲਿਆਵਾਲੀ ਭਾਈ ਸਿੰਧ ਸਿੰਘ ਨਿਹੰਗ ਸਿੰਘ ਧਰਮਕੋਟ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *