ਗੁਰਦਾਸਪੁਰ, 29 ਨਵੰਬਰ (ਸਰਬਜੀਤ ਸਿੰਘ)—ਲੰਮੇ ਸਮੇਂ ਤੋਂ ਮੰਤਰੀਆਂ ਵਿਧਾਇਕਾਂ ਵਲੋਂ ਵੱਡੇ ਵੱਡੇ ਫਾਈਵ ਸਟਾਰ ਹੋਟਲਾ’ਚ ਰਹਿਣ ਵਾਲੇ ਸਭਿਆਚਾਰ ਰਾਹੀਂ ਸਰਕਾਰੀ ਖਜ਼ਾਨੇ ਨੂੰ ਵੱਡਾ ਚੂਨਾ ਲਾਇਆ ਜਾ ਰਿਹਾ ਸੀ ਪਰ ਆਪ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਅਜਿਹੇ ਫਾਲਤੂ ਖਰਚਿਆਂ ਨੂੰ ਖਤਮ ਕਰਨ ਵਾਲੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਇਸ ਸਭਿਆਚਾਰ ਨੂੰ ਖਤਮ ਕਰਕੇ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਨੂੰ ਹਦਾਇਤ ਜਾਰੀ ਕਰ ਦਿਤੀਆਂ ਕਿ ਉਹ ਫਾਈਵ ਸਟਾਰ ਹੋਟਲਾ’ਚ ਰਹਿਣਾ ਬੰਦ ਕਰਕੇ ਸਰਕਾਰੀ ਗੈਸਟਾ ਹਾਊਸਾਂ, ਸਰਕਟ ਹਾਊਸਾ’ਚ ਸਰਕਾਰੀ ਦੋਰੇ ਸਮੇਂ ਰਹਾਇਸ਼ ਕਰਿਆ ਕਰਨ ਵਾਲੇ ਦਿਤੇ ਫੈਸਲੇ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜ਼ੋਰਦਾਰ ਸ਼ਬਦਾਂ’ਚ ਹਮਾਇਤ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਅਤੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਦਸਦਿਆਂ ਸਰਕਾਰ ਤੋਂ ਮੰਗ ਮੰਗ ਕੀਤੀ ਕਿ ਆਮ ਮੁਸਾਫ਼ਰਾਂ ਲਈ ਸ਼ਹਿਰਾਂ’ਚ ਬਣੇ ਰੈਣ ਬਸੇਰਿਆਂ, ਧਰਮ ਸਲਾਵਾਂ ਆਦਿ ਨੂੰ ਵਧੀਆ ਰਹਾਇਸ਼ੀ ਸਹੂਲਤਾਂ ਨਾਲ ਲੈਸ ਕਰਨ ਦੀ ਲੋੜ ਤੇ ਜ਼ੋਰ ਦੇਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਵਲੋਂ ਮੰਤਰੀਆਂ ਵਿਧਾਇਕਾਂ ਦੇ ਫਾਈਵ ਸਟਾਰ ਹੋਟਲਾ’ਚ ਰਹਿਣ ਵਾਲੇ ਸਭਿਆਚਾਰ ਨੂੰ ਖਤਮ ਕਰਕੇ ਸਥਾਨਕ ਸਰਕਾਰੀ ਗੈਸਟਾ ਹਾਊਸਾਂ, ਸਰਕਟ ਹਾਊਸਾ’ਚ ਰਹਿਣ ਦੇ ਨਾਲ ਨਾਲ ਇਹਨਾਂ ਵਿਚੋਂ ਖੰਜ਼ਰ ਬਣ ਚੁੱਕੇ ਸਰਕਟ ਹਾਊਸਾਂ ਤੇ ਗੈਸਟ ਹਾਊਸਾਂ ਨੂੰ ਵਧੀਆ ਢੰਗ ਨਾਲ ਤਿਆਰ ਕਰਨ ਵਾਲੇ ਫੈਸਲੇ ਦੀ ਹਮਾਇਤ ਅਤੇ ਸ਼ਲਾਘਾ ਕਰਨ ਦੇ ਨਾਲ ਨਾਲ ਆਮ ਮੁਸਾਫ਼ਰਾਂ ਲਈ ਸ਼ਹਿਰਾਂ’ਚ ਬਣੇ ਰੈਣ ਬਸੇਰਿਆਂ ਤੇ ਸਰਕਾਰੀ ਧਰਮ ਸਲਾਵਾਂ ਨੂੰ ਵਧੀਆ ਢੰਗ ਦੀਆਂ ਰਹਾਇਸ਼ੀ ਸਹੂਲਤਾਂ ਨਾਲ ਲੈਸ ਕਰਨ ਦੀ ਮਾਨ ਸਰਕਾਰ ਤੋਂ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਸਪਸ਼ਟ ਕੀਤਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਖਜ਼ਾਨੇ ਤੇ ਫਾਲਤੂ ਬੋਝ ਪਾਉਣ ਵਾਲੇ ਸਰਕਾਰੀ ਖਰਚਿਆਂ ਨੂੰ ਖਤਮ ਕੀਤਾ ਜਾਵੇਗਾ ,ਦੇ ਮੁਤਾਬਕ ਮੰਤਰੀਆਂ ਵਿਧਾਇਕਾਂ ਦੇ ਫਾਈਵ ਸਟਾਰ ਹੋਟਲਾ’ਚ ਰਹਿਣ ਵਾਲੇ ਸਭਿਆਚਾਰ ਨੂੰ ਖਤਮ ਕਰਕੇ ਜਿਥੇ ਜਨਤਾ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ ਉਥੇ ਵਿਰੋਧੀਆਂ ਦਾ ਵੀ ਮੂੰਹ ਬੰਦ ਕੀਤਾ ਜੋ ਆਪਣੀਆਂ ਸਰਕਾਰਾਂ ਸਮੇਂ ਮੰਤਰੀਆਂ ਵਿਧਾਇਕਾਂ ਦੇ ਫਾਈਵ ਸਟਾਰ ਹੋਟਲਾ’ਚ ਰਹਿਣ ਲਈ ਕਰੌੜ ਰੁਪਏ ਦਾ ਸਰਕਾਰੀ ਖਜ਼ਾਨੇ ਨੂੰ ਵੱਡਾ ਚੂਨਾ ਲਾ ਰਹੇ ਸਨ। ਭਾਈ ਵਿਰਸਾ ਸਿੰਘ ਖਾਲਸਾ ਨੇ ਕਿਹਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਮਾਨ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਫੈਸਲਾ ਮੰਨਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਜਿਵੇਂ ਮੰਤਰੀਆਂ ਵਿਧਾਇਕਾਂ ਨੂੰ ਫਾਈਵ ਸਟਾਰ ਹੋਟਲਾ ਦੇ ਖਰਚਿਆਂ ਤੋਂ ਮੁਕਤ ਕਰਾਵਾਉਣ ਹਿਤ ਕਈ ਖੰਡਰ ਬਣ ਚੁੱਕੇ ਗੈਸਟ ਹਾਊਸਾਂ ਸਰਕਟ ਹਾਊਸਾਂ ਨੂੰ ਵਧੀਆ ਢੰਗ ਨਾਲ ਤਿਆਰ ਕਰਨ ਜਾ ਰਹੀ ਹੈ, ਉਸ ਮੁਤਾਬਕ ਆਮ ਜਨਤਾ ਜੋ ਸ਼ਹਿਰਾਂ’ਚ ਸਰਕਾਰੀ ਕੰਮ ਕਰਾਉਣ ਜਾਂ ਸਫ਼ਰ ਕਰਨ ਵਾਸਤੀ ਜਾਂਦੀ ਹੈ ,ਉਹਨਾਂ ਨੂੰ ਹੋਟਲਾਂ ਦੇ ਕਿਰਾਇਆ ਤੋਂ ਮੁਕਤ ਕਰਾਉਣ ਲਈ ਸ਼ਹਿਰਾਂ’ਚ ਬਣੇ ਰੈਣ ਬਸੇਰਿਆਂ ਅਤੇ ਧਰਮ ਸਲਾਵਾਂ ਨੂੰ ਵਧੀਆ ਢੰਗ ਦੀਆਂ ਰਹਾਇਸ਼ੀ ਸਹੂਲਤਾਂ ਨਾਲ ਲੈਸ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਆਮ ਲੋਕਾਂ ਨੂੰ ਵੀ ਸਰਕਾਰ ਦੇ ਬਦਲਾਅ ਦਾ ਕੁਝ ਫਾਇਦਾ ਹੋ ਸਕੇ । ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਭਾਈ ਜੋਗਿੰਦਰ ਸਿੰਘ ਪ੍ਰਧਾਨ ਫਿਰੋਜ਼ਪੁਰ ਧਰਮ ਪ੍ਰਚਾਰ ਸੈਕਟਰੀ ਗਿਆਨੀ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਧਾ ਸਿੰਘ ਧਰਮਕੋਟ ਮੋਗਾ ਭਾਈ ਮਨਜਿੰਦਰ ਸਿੰਘ ਕਮਾਲਕੇ ਭਾਈ ਸਵਰਨਜੀਤ ਸਿੰਘ ਮਾਨੋਕੇ ਭਾਈ ਕੇਵਲ ਸਿੰਘ ਬਾਬਾ ਬਕਾਲਾ ਜਥੇਦਾਰ ਦਲਬੀਰ ਸਿੰਘ ਖਾਪੜਖੇੜੀ ਆਦਿ ਆਗੂ ਹਾਜਰ ਸਨ
