ਜੇਕਰ ਆਡੀਓ ਕਲਿੱਪ ਸਾਬਕਾ ਡੀਜੀਪੀ ਖਿਲਾਫ ਜਾਂਚ ਕਰਵਾ ਸਕਦੀ ਹੈ ਤਾਂ ਸਰਾਰੀ ਖ਼ਿਲਾਫ਼ ਕਿਉਂ ਨਹੀਂ – ਬਾਜਵਾ

ਪੰਜਾਬ

ਪਾਖੰਡ ਛੱਡੋ, ਇੱਕੋ ਛੱਤ ਤੋਂ ਦੋ ਮੌਸਮ ਨਹੀਂ ਹੋ ਸਕਦੇ – ਬਾਜਵਾ

ਗੁਰਦਾਸਪੁਰ 29 ਨਵੰਬਰ (ਸਰਬਜੀਤ ਸਿੰਘ)–ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਪਾਖੰਡ ਨੂੰ ਤਿਆਗ ਦੇਣ ਅਤੇ ਆਪਣੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਿਨਾਂ ਕਿਸੇ ਦੇਰੀ ਦੇ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਨ ।
ਬਾਜਵਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਲੜਨ ਲਈ ਤੁਹਾਡੇ ਕੋਲ ਦੋ ਵੱਖ-ਵੱਖ ਮਾਪਦੰਡ ਨਹੀਂ ਹੋ ਸਕਦੇ, ਸਭ ਤੋਂ ਵੱਡਾ ਚੋਣ ਮੈਦਾਨ ਜਿਸ ‘ਤੇ ਤੁਹਾਡੀ ਪਾਰਟੀ ਸੱਤਾ ਵਿੱਚ ਆਈ ਹੈ। ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਜੋ ਸਿੱਧੇ ਤੌਰ ‘ਤੇ ਤੁਹਾਡੇ ਨਿਯੰਤਰਣ ਅਧੀਨ ਆਉਂਦਾ ਹੈ, ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਨਵਰੀ ਮਹੀਨੇ ਵਿੱਚ ਜਨਤਕ ਤੌਰ ‘ਤੇ ਪ੍ਰਕਾਸ਼ਤ ਹੋਈ ਇੱਕ ਆਡੀਓ ਕਲਿੱਪ ਦੇ ਅਧਾਰ ‘ਤੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆ ਵਿਰੁੱਧ ਜਾਂਚ ਸ਼ੁਰੂ ਕਰਨ ਲਈ ਕਿਹਾ ਹੈ, ਇਸ ਕਥਿਤ ਆਡੀਓ ਕਲਿੱਪ ਵਿੱਚ ਗ੍ਰਹਿ ਵਿਭਾਗ ਨੇ ਦਾਅਵਾ ਕੀਤਾ ਕਿ ਡੀਜੀਪੀ ਚਟੋਪਾਧਿਆ ਡਰੱਗ ਮਾਫ਼ੀਆ ਨਾਲ ਜੁੜੇ ਭਗੌੜੇ ਅਪਰਾਧੀ (ਪੀਓ) ਨਾਲ ਗੱਲਬਾਤ ਕਰ ਰਹੇ ਸਨ ਜੋਕਿ ਡਰੱਗ ਮਾਮਲਿਆਂ ਵਿੱਚ ਲੋੜੀਂਦੇ ਸਨ। ਗ੍ਰਹਿ ਵਿਭਾਗ ਨੇ ਆਡੀਓ ਕਲਿੱਪ ਸਬੰਧੀ ਅਖ਼ਬਾਰਾਂ ਵਿੱਚ ਛਪੀਆਂ ਵੱਖ-ਵੱਖ ਰਿਪੋਰਟਾਂ ਦਾ ਵੀ ਹਵਾਲਾ ਦਿੱਤਾ ਹੈ।
ਬਾਜਵਾ ਨੇ ਕਿਹਾ ਕਿ ਇਸੇ ਤਰ੍ਹਾਂ ਸਤੰਬਰ ਮਹੀਨੇ ਵਿਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਇਕ ਆਡੀਓ ਕਲਿੱਪ ਸਾਹਮਣੇ ਆਈ ਸੀ ਜਿਸ ਵਿਚ ਉਹ ਆਪਣੇ ਪੀਏ ਤਰਸੇਮ ਲਾਲ ਕਪੂਰ ਨਾਲ ਅਨਾਜ ਦੇ ਠੇਕੇਦਾਰਾਂ ਤੋਂ ਰਿਸ਼ਵਤ ਲੈਣ ਦੀ ਯੋਜਨਾ ਬਣਾਉਂਦੇ ਸੁਣਿਆ ਗਿਆ ਸੀ। ਮੀਡੀਆ ਨੇ ਵੀ ਇਸ ਮਾਮਲੇ ਦੀ ਵਿਆਪਕ ਰਿਪੋਰਟ ਕੀਤੀ ਸੀ। ਕਪੂਰ ਅਸਲ ਵਿੱਚ ਮੀਡੀਆ ਦੇ ਕਰਾਸ ਸੈਕਸ਼ਨ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਪਹਿਲਾਂ ਹੀ ਸਵੀਕਾਰ ਕਰ ਚੁੱਕੇ ਹਨ ਕਿ ਆਵਾਜ਼ ਅਸਲ ਵਿੱਚ ਉਸਦੀ ਹੀ ਸੀ। ਸਰਾਰੀ ਨੇ ਵੀ ਮੰਨਿਆ ਕਿ ਇਹ ਉਸਦੀ ਆਵਾਜ਼ ਸੀ ਪਰ ਬਾਵਜੂਦ ਇਸ ਦੇ ਭਗਵੰਤ ਮਾਨ ਸਰਕਾਰ ਨੇ ਇਸ ਆਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਖੇਚਲ਼ ਵੀ ਨਹੀਂ ਕੀਤੀ ਤਾਂ ਜੋ ਇਸਦੀ ਪ੍ਰਮਾਣਿਕਤਾ ਦਾ ਪਤਾ ਕੀਤਾ ਜਾ ਸਕੇ।
ਬਾਜਵਾ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਸਰਾਰੀ ਖ਼ਿਲਾਫ਼ ਵੀ ਉਸੇ ਤਰਾਂ ਕਾਰਵਾਈ ਦੇ ਹੁਕਮ ਕਿਉਂ ਨਹੀਂ ਦੇ ਰਹੀ ਜਿਸ ਤਰ੍ਹਾਂ ਉਨ੍ਹਾਂ ਨੇ ਸਾਬਕਾ ਡੀਜੀਪੀ ਖ਼ਿਲਾਫ਼ ਸ਼ੁਰੂ ਕੀਤੇ ਹਨ।
ਬਾਜਵਾ ਨੇ ਕਿਹਾ ਭਗਵੰਤ ਮਾਨ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਡਾਕਟਰ ਵਿਜੇ ਸਿੰਗਲਾ ਨੂੰ ਮਈ ਮਹੀਨੇ ਵਿੱਚ ਮਹਿਜ਼ ਇੱਕ ਆਡੀਓ ਕਲਿੱਪ ਦੇ ਆਧਾਰ ‘ਤੇ ਮੰਤਰੀ ਮੰਡਲ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *