ਗੁਰਦਾਸਪੁਰ, 21 ਨਵੰਬਰ (ਸਰਬਜੀਤ ਸਿੰਘ)-ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਹਨ ਕਿ ਸਮੂਹ ਜਿਲਿ੍ਆ ਦੇ ਐਸ.ਐਸ.ਪੀ ਅਸਲੇ ਦੀ ਨਿਰੀਖਣ ਕਰਨ, ਜਿਨ੍ਹਾਂ ਲੋਕਾਂ ਕੋਲ ਬਿਨ੍ਹਾ ਵਜ੍ਹਾ ਹਥਿਆਰ ਰੱਖੇ ਹੋਏ ਹਨ ਜਾਂ ਉਨਾਂ ਖਿਲਾਫ ਕ੍ਰਿਮਿਨਲ ਕੇਸ ਦਰਜ ਹਨ, ਉਨ੍ਹਾਂ ਦੇ ਲਾਇਸੰਸ ਰੱਦ ਕੀਤੇ ਜਾਣ।
ਇਸ ਸਬੰਧੀ ਡੀ.ਐਸ.ਪੀ ਸਿਟੀ ਰਿਪੁਤਪਨ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਨਿਰਦੇਸ਼ ਤੇ ਸਿਟੀ ਵਿੱਚ ਹੁਣ ਤੱਕ 100 ਤੋਂ ਵੱਧ ਅਸਲੇ ਧਾਰਕਾਂ ਦਾ ਨਿਰੀਖਣ ਕੀਤਾ ਗਿਆ ਹੈ। ਜੋ ਲੋਕ ਸੋਸ਼ਲ ਮੀਡੀਆ ਤੇ ਹਥਿਆਰਾ ਦੀ ਫੋਟੋ ਵਾਇਰਲ ਕਰਦੇ ਹਨ ਜਾਂ ਜਿੰਨਾਂ ਖਿਲਾਫ ਕ੍ਰਿਮੀਨਲ ਕੇਸ ਦਰਜ ਹਨ ਜਾਂ ਉਹ ਲੋਕ ਜੋ ਬਹੁਤ ਬਿਰਧ ਹੋ ਚੁੱਕੇ ਹਨ, ਉਨਾਂ ਦੇ ਲਾਇਸੰਸ ਨਿਯਮਾਂ ਅਨੁਸਾਰ ਰੱਦ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਪੂਰੇ ਸ਼ਹਿਰ ਦਾ ਖਰੜਾ ਤਿਆਰ ਕਰਕੇ ਐਸ.ਐਸ.ਪੀ ਨੂੰ ਭੇਜਿਆ ਜਾਵੇਗਾ | ਜੋ ਅਗਲੇਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਵੱਲੋਂ ਨਿਰਦੇਸ਼ ਦੇਣਗੇ, ਉਸ ਹਿਸਾਬ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |


