ਮੋਹਾਲੀ, ਗੁਰਦਾਸਪੁਰ, 31 ਦਸੰਬਰ (ਸਰਬਜੀਤ ਸਿੰਘ)– ਸ਼ੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 9ਵੀਂ ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਰਤਵਾੜਾ ਸਾਹਿਬ, ਜਿਲਾ ਮੋਹਾਲੀ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਕਰਵਾਈ ਗਈ ।
ਇਸ ਸਬੰਧੀ ਜਾਣਕਾਰੀ ਦਿੰਦਿਆ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਸ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਮਿਤੀ 28 ਦਸੰਬਰ ਤੋ 30 ਦਸੰਬਰ ਤੱਕ ਕਰਵਾਈ ਗਈ ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਵੀਹ ਰਾਜਾਂ ਦੇ ਪੰਜ ਸੋ ਖਿਡਾਰੀਆਂ ਨੇ ਭਾਗ ਲਿਆ। ਤਿੰਨ ਦਿਨ ਚਲੇ ਮੁਕਾਬਲਿਆਂ ਵਿੱਚ 20 ਰਾਜਾਂ ਤੋ ਪਹੁੰਚੇ ਖਿਡਾਰੀਆ ਨੇ ਗਤਕੇ ਦੇ ਚੜਦੀਕਲਾ ਨਾਲ ਜੋਹਰ ਦਿਖਾਏ ਅਤੇ ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਨੇ 184 ਅੰਕਾਂ ਨਾਲ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ। 51 ਅੰਕਾਂ ਨਾਲ ਚੰਡੀਗੜ੍ਹ ਦੂਸਰੇ ਅਤੇ 49 ਅੰਕਾਂ ਨਾਲ ਦਿਲੀ ਤੀਸਰੇ ਸਥਾਨ ਤੇ ਰਿਹਾ।
ਇਸ ਚੈਂਪੀਅਨਸ਼ਿਪ ਦੀ ਸਮਾਪਤੀ ਸਮਾਰੋਹ ਦੋਰਾਨ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਬਾਬਾ ਲਖਬੀਰ ਸਿੰਘ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਗਤਕਾ ਸਿੱਖਾਂ ਦੀ ਰਵਾਇਤੀ ਖੇਡ ਹੈ ਜੋ ਕਿ ਹੁਣ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਆਉਣ ਵਾਲੇ ਸਮੇ ਵਿੱਚ ਕੇਂਦਰ ਸਰਕਾਰ ਨਾਲ ਗਲਬਾਤ ਕਰਕੇ ਇਸ ਨੂੰ ਵਿਸ਼ਵ ਪੱਧਰ ਤੇ ਪ੍ਰਫੁੱਲਿਤ ਕਰਨ ਲਈ ਯਤਨ ਅਰੰਭੇ ਜਾਣਗੇ ਅਤੇ ਬਹੁਤ ਜਲਦ ਰਾਸ਼ਟਰ ਪੱਧਰ ਤੇ ਖੇਡ ਮਨੀਸਟਰੀ ਵਿੱਚ ਮਾਨਤਾ ਦਿਵਾ ਕੇ ਗਤਕਾ ਖੇਡ ਨੂੰ ਰਾਸ਼ਟਰੀ ਗਰੇਡੇਸ਼ਨ ਪਾਲਸੀ ਵਿੱਚ ਸ਼ਾਮਲ ਕਰਵਾਇਆ ਜਾਵੇਗਾ। ਇਸ ਦੋਰਾਨ ਬਾਬਾ ਲਖਬੀਰ ਸਿੰਘ ਜੀ ਨੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਸਮਰਪਿਤ ਪੰਜਾਬ ਗਤਕਾ ਐਸੋਸੀਏਸ਼ਨ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋ ਕਰਵਾਈ 9ਵੀਂ ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਰਾਸ਼ਟਰੀ ਪੱਧਰ ਦੀ ਗਤਕਾ ਚੈਂਪੀਅਨਸ਼ਿਪ ਹੋਣਾ ਮਾਣ ਵਾਲੀ ਗੱਲ ਹੈ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਵੱਲੋ ਗਤਕਾ ਖੇਡ ਦੀ ਪ੍ਰਫੁੱਲਤਾ ਲਈ ਜੋ ਵੀ ਉਪਰਾਲੇ ਕੀਤੇ ਜਾ ਰਹੇ ਹਨ ਉਹਨਾ ਲਈ ਰਤਵਾੜਾ ਸਾਹਿਬ ਦੀ ਮੈਨੇਜਮੈਂਟ ਭਵਿੱਖ ਵਿੱਚ ਵੀ ਸਹਿਯੋਗ ਲਈ ਵਚਨਬੱਧ ਹੈ। ਚੈਂਪੀਅਨਸ਼ਿਪ ਦੀ ਹੋਸਟ ਸਟੇਟ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ ਰਜਿੰਦਰ ਸਿੰਘ ਸੋਹਲ ਵੱਲੋ ਆਏ ਹੋਏ ਮੁੱਖ ਮਹਿਮਾਨ ਅਤੇ ਕੋਚ ਸਹਿਬਾਨ ਅਤੇ ਖਿਡਾਰੀਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਗਤਕਾ ਖੇਡ ਨੂੰ ਇਕ ਮਿਆਰੀ ਰੂਪ ਦਿਤਾ ਜਾ ਚੁਕਾ ਹੈ ਅਤੇ ਗਤਕਾ ਖੇਡ ਨੂੰ ਉਚੇ ਮੁਕਾਮ ਤੱਕ ਪਹੁੰਚਣ ਲਈ ਅਸੀ ਯਤਨਸ਼ੀਲ ਅਤੇ ਵਚਨਬੱਧ ਹਾਂ । ਅਖੀਰ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਵੱਲੋ ਜੇਤੂ ਖਿਡਾਰੀਆ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਸਨਮਾਨ ਸਮਾਰੋਹ ਦੋਰਾਨ ਪੰਜਾਬ ਗਤਕਾ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅਰਸ਼ਦ ਡਾਲੀ, ਦਵਿੰਦਰ ਸਿੰਘ ਜੁਗਨੀ, ਜੁਆਇੰਟ ਸਕੱਤਰ ਮੈਡਮ ਜਗਕਿਰਨ ਕੋਰ ਵੜੈਚ, ਅਕਵਿੰਦਰ ਸਿੰਘ ਗੋਸਲ, ਬਾਬਾ ਹਰਪਾਲ ਸਿੰਘ ਜੀ ,ਬਾਬਾ ਸੁਖਵਿੰਦਰ ਸਿੰਘ ਜੀ, ਜਸਵਿੰਦਰ ਸਿੰਘ ਪਾਬਲਾ, ਰਾਜਵੀਰ ਸਿੰਘ , ਹਰਮਨਜੋਤ ਸਿੰਘ, ਰਘਬੀਰ ਸਿੰਘ ਡੇਹਲੌ, ਗੁਰਲਾਲ ਸਿੰਘ ਭਿੱਖੀਵਿੰਡ ਆਦਿ ਹਾਜ਼ਰ ਸਨ


