ਕੰਪਿਊਟਰ ਅਤੇ ਆਈ.ਟੀ ਦੇ ਇਸ ਯੁੱਗ ਵਿਚ ਕੰਪਿਊਟਰ ਦੇ ਕੋਰਸ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ – ਸਿਮਰਨ
ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ) – ਅੱਜ ਦਾ ਯੁੱਗ ਕੰਪਿਊਟਰ, ਆਈ.ਟੀ ਦਾ ਯੁੱਗ ਹੈ ਅਤੇ ਹੁਣ ਜਿਹੜਾ ਅਗਲਾ ਯੁੱਗ ਆਉਣ ਵਾਲਾ ਉਹ ਏ.ਆਈ ਦਾ ਯੁੱਗ ਹੈ। ਜੇ ਕੋਈ ਵੀ ਲੜਕੇ ਲੜਕੀਆਂ ਆਪਣੀ ਪੜਾਈ ਮੁਕੰਮਲ ਕਰ ਚੁੱਕੇ ਹਨ ਜਾਂ ਆਪਣੀ ਪੜਾਈ ਮੁਕੰਮਲ ਕਰ ਰਹੇ ਹਨ ਅਤੇ ਕਿਸੇ ਚੰਗੀ ਕੰਪਨੀ ਜਾਂ ਫਿਰ ਸਰਕਾਰੀ ਨੌਕਰੀ ਲੈਣ ਦੇ ਚਾਹਵਾਨ ਹਨ। ਉਹਨਾਂ ਨੂੰ ਕੰਪਿਊੁਟਰ ਦੇ ਵੱਖ ਵੱਖ ਕੋਰਸਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਜਿਹਨਾਂ ਨੂੰ ਕੰਪਿਊਟਰ ਦਾ ਗਿਆਨ ਨਹੀਂ ਹੈ ਜਾਂ ਉਹਨਾਂ ਨੇ ਕੰਪਿਊਟਰ ਸਬੰਧੀ ਕੋਰਸ ਨਹੀਂ ਕੀਤਾ ਉਹਨਾਂ ਲਈ ਜਿੰਦਗੀ ਵਿਚ ਅੱਗੇ ਵੱਧਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਹ ਜਾਣਕਾਰੀ ਸੀ.ਬੀ.ਈ ਇੰਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਅਤੇ ਚੇਅਰਪਰਸਨ ਸਿਮਰਨ ਨੇ ਮੀਡੀਆ ਦੇ ਰੁ-ਬ-ਰੂ ਹੁੰਦਿਆਂ ਦੱਸਿਆ।
ਉਹਨਾਂ ਦੱਸਿਆ ਕਿ ਜਿਹੜੇ ਨੌਜਵਾਨ ਕੰਪਿਊਟਰ ਸਿੱਖਣਾ ਚਾਹੁੰਦੇ ਹਨ ਉਹਨਾਂ ਨੂੰ ਸੀ.ਬੀ ਏ ਇੰਨਫੋਟੈਕ ਬਹੁਤ ਹੀ ਘੱਟ ਖਰਚੇ ’ਤੇ ਕੰਪਿਊਟਰ ਅਤੇ ਆਈ.ਟੀ.ਦੇ ਕੋਰਸ ਕਰਵਾਉਂਦੀ ਹੈ ਜਿਵੇਂ ਕਿ ਡਿਪਲੋਮਾ ਕੰਪਿਊਟਰ ਐਪੀਲੀਕੇਸ਼ਨ, ਨਾਲ ਨਾਲ ਟਾਈਪਿੰਗ ਅਤੇ ਡਾਟਾ ਐਂਟਰੀ ਸਕਿੱਲਸ਼, ਅਡਵਾਂਸ ਐਕਸਲ, ਐਮ.ਐਸ.ਪਾਵਰ ਪੁਆਇੰਟ, ਟੈਲੀ ਅਤੇ ਜੀ.ਐਸ.ਟੀ, ਅਕਾਉਂਟ ਸਾਫਟਵੇਅਰ, ਸੀ-ਸੀ++, ਪ੍ਰੋਗਰਾਮਿੰਗ ਫੰਡਾਮੈਂਟਲਸ਼, ਡੀ.ਸੀ.ਏ ਦਾ ਇਕ ਸਾਲ ਦਾ ਕੋਰਸ ਸਮੇਤ ਹੋਰ ਕਈ ਤਰ੍ਹਾਂ ਦੇ ਕੰਪਿਊਟਰ ਦੇ ਕੋਰਸ ਕਰਵਾਏ ਜਾਂਦੇ ਹਨ। ਜਿਹਨਾਂ ਵਿਦਿਆਰਥੀਆਂ ਨੇ ਵੱਖ ਵੱਖ ਕੋਰਸਾਂ ਵਿਚ ਆਪਣੀ ਪੜਾਈ ਮੁਕੰਮਲ ਕਰ ਲਈ ਹੈ ਉਹ ਇਹਨਾਂ ਕੋਰਸਾਂ ਦਾ ਲਾਭ ਲੈ ਕੇ ਆਪਣੀ ਪੜਾਈ ਮੁਕੰਮਲ ਕਰ ਸਕਦੇ ਹਨ। ਇੰਜੀ.ਸੰਦੀਪ ਕੁਮਾਰ ਅਤੇ ਮੈਡਮ ਸਿਮਰਨ ਨੇ ਦੱਸਿਆ ਕਿ ਸੀ.ਬੀ.ਏ ਇਨਫੋਟੈਕ ਤੋਂ ਕੋਰਸ ਕਰਕੇ ਹੁਣ ਤੱਕ ਸੈਂਕੜੇ ਬੱਚੇ ਵੱਖ ਵੱਖ ਥਾਵਾਂ ’ਤੇ ਨੌਕਰੀਆਂ ਕਰ ਰਹੇ ਹਨ ਸੋ ਇਸ ਲਈ ਤੁਸੀਂ ਵੀ ਜੇਕਰ ਜਿੰਦਗੀ ਵਿਚ ਅੱਗੇ ਵੱਧਣਾ ਚਾਹੁੰਦੇ ਹੋ ਤਾਂ ਅੱਜ ਹੀ ਸੀ.ਬੀ.ਏ ਇਨਫੋਟੈਕ ਦੇ ਸੈਂਟਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਆ ਕੇ ਕਲਾਸਾਂ ਸ਼ੁਰੂ ਕਰ ਸਕਦੇ ਹਨ।


