ਸੀ ਪੀ ਆਈ ਦੀ 25 ਵੀਂ ਪਾਰਟੀ ਕਾਂਗਰਸ ਨੂੰ ਸਮਰਪਿਤ ਕਨਵੈਨਸ਼ਨ 27 ਜੁਲਾਈ ਨੂੰ ਬਠਿੰਡਾ ਟੀਚਰ ਹੋਮ ਵਿਖੇ ਹੋਵੇਗੀ।
ਮਾਨਸਾ, ਗੁਰਦਾਸਪੁਰ, 23 ਜੁਲਾਈ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੇ ਬਦਲਾਅ ਦੇ ਝਾਂਸੇ ਦਾ ਸ਼ਿਕਾਰ ਸੂਬੇ ਦੀ ਜਨਤਾ ਹਰ ਪੱਖੋਂ ਨਰਾਜ਼ ਨਿਰਾਸ਼ ਵਿਖਾਈ ਦੇ ਰਹੀ ਹੈ, ਕਿਉਂਕਿ ਹਰ ਦਿਨ ਪੰਜਾਬ ਅੰਦਰ ਬੇਰੁਜ਼ਗਾਰੀ ਕਰਕੇ ਵਿਗੜ ਰਹੀ ਆਰਥਿਕ ਸਥਿਤੀ ਕਾਰਨ ਨੋਜਵਾਨ ਵਰਗ ਨਸ਼ੇ ਕਰਕੇ ਲੁੱਟ ਖੋਹ, ਕਤਲੇਆਮ, ਗੈਂਗਸਟਰਵਾਦ ਖੋਫ ਦਾ ਮਾਹੌਲ ਪੈਦਾ ਹੋ ਰਿਹਾ ਹੈ। ਸਰਕਾਰ ਸਥਿਤੀ ਨੂੰ ਕਾਬੂ ਕਰਨ ਦੀ ਬਜਾਏ ਫੋਕੀ ਸ਼ੋਹਰਤ ਤੇ ਬਿਆਨਬਾਜ਼ੀ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੈਂਡ ਪੁਲਿੰਗ ਪਾਲਿਸੀ, ਪੰਜਾਬ ਦੇ ਆਰਥਿਕ ਮਸਲੇ ਤੇ ਪੰਜਾਬੀਅਤ ਦੇ ਮਸਲੇ ਹੱਲ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੀ ਚੁੱਪ ਕਰਕੇ ਮਾਨਸਿਕ ਗੁਲਾਮੀ ਸਾਫ਼ ਝਲਕ ਰਹੀ ਹੈ।ਜਿਸ ਸਬੰਧੀ ਸੂਬੇ ਦੀ ਜਨਤਾ ਨੂੰ ਸੁਚੇਤ ਕਰਨ ਲਈ ਅਤੇ ਸੀ ਪੀ ਆਈ ਦੀ 25 ਵੀਂਂ ਪਾਰਟੀ ਕਾਂਗਰਸ ਨੂੰ ਸਮਰਪਿਤ 27 ਜੁਲਾਈ ਨੂੰ ਬਠਿੰਡਾ ਟੀਚਰ ਹੋਮ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਸੀ ਪੀ ਆਈ ਦੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਵੀ ਮੋਦੀ ਜੁੰਡਲੀ ਦੀ ਹਰ ਲੋਕ ਵਿਰੋਧੀ ਪਾਲਿਸੀ ਨੂੰ ਲਾਗੂ ਕਰਨ ਲਈ ਉਤਾਵਲੀ ਹੈ, ਕਿਉਂਕਿ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਮੋਹਰੀ ਰੋਲ ਅਦਾ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਕਨਵੈਨਸ਼ਨ ਮੌਕੇ ਬੁਧੀਜੀਵੀ, ਮੁਲਾਜ਼ਮ ਵਰਗ, ਨੋਜਵਾਨ, ਔਰਤਾਂ , ਦੁਕਾਨਦਾਰ ਤੇ ਸੰਘਰਸਸੀਲ ਲੋਕਾਂ ਨੂੰ ਪੁੱਜਣ ਦੀ ਅਪੀਲ ਕੀਤੀ , ਕਿਸਾਨ ਆਗੂ ਰੂਪ ਸਿੰਘ ਢਿੱਲੋਂ,ਸੀ ਪੀ ਆਈ ਦੇ ਸਬ ਡਵੀਜ਼ਨ ਬੁਢਲਾਡਾ ਦੇ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਖੇਤ ਮਜ਼ਦੂਰ ਦੇ ਸੀਤਾਰਾਮ ਗੋਬਿੰਦਪੁਰਾ ਤੇ ਪੂਰਨ ਸਿੰਘ ਸਰਦੂਲਗੜ੍ਹ ਆਦਿ ਆਗੂਆਂ ਨੇ ਦਾਅਵਾ ਕੀਤਾ ਕੀਤਾ ਕਿ ਬਠਿੰਡਾ ਕਨਵੈਨਸ਼ਨ ਮੌਕੇ ਮਾਨਸਾ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਸਾਥੀ ਸ਼ਾਮਲ ਹੋਣਗੇ। ਆਗੂਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਿ ਉਕਤ ਬਠਿੰਡਾ ਕਨਵੈਨਸ਼ਨ ਮੌਕੇ ਮਾਨਸਾ, ਬਰਨਾਲਾ, ਫਰੀਦਕੋਟ ਤੇ ਬਠਿੰਡਾ ਦੇ ਸਾਥੀ ਸ਼ਮੂਲੀਅਤ ਕਰਨਗੇ।ਇਸ ਮੌਕੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਡਾ,ਸਵਰਾਜਬੀਰ ਮੁੱਖ ਵਕਤਾ ਅਤੇ ਡਾ, ਸੁਮੇਲ ਸਿੰਘ ਸਿੱਧੂ ਆਦਿ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਵੱਲੋਂ ਕੀਤੀ ਜਾਵੇਗੀ।


