ਮਾਨਸਾ, ਗੁਰਦਾਸਪੁਰ, 6 ਅਗਸਤ (ਸਰਬਜੀਤ ਸਿੰਘ)– ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਇੱਕ ਲਿਖਤ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਨਸ਼ੇ ਦੇ ਖਾਤਮੇ ਲਈ ਮਾਨਸਾ ਤੋਂ ਸੁਰੂ ਹੋਏ ਪੱਕੇ ਸੰਘਰਸ਼ ਮੋਰਚਾ ਅੱਜ 23ਵੇਂ ਦਿਨ੍ਹ ਵਿੱਚ ਪ੍ਰਵੇਸ਼ ਕਰ ਗਿਆ ਹੈ, ਪਰ ਹਕੂਮਤਾਂ ਵੱਲੋਂ ਨਸ਼ੇ ਨੂੰ ਠੱਲ ਪਾਉਣ ਵਾਲੇ ਨੌਜਵਾਨਾਂ ਖਿਲਾਫ ਹੀ ਪਰਚੇ ਦਰਜ਼ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜਿਸ ਨਾਲ ਨਸ਼ਾ ਛੁਡਾਉਣ ਵਾਲੇ ਸੰਗਠਨ ਦਾ ਮਨੋਬਲ ਨੀਵਾਂ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਨਸ਼ਿਆ ਖਿਲਾਫ ਅੰਦੋਲਨ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਨੂੰ ਬਿਨ੍ਹਾਂ ਸ਼ਰਤ ਤੇ ਰਿਹਾਅ ਅਤੇ ਨਸ਼ਿਆ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ।
ਜੱਥੇਬੰਦੀ ਦੇ ਆਗੂ ਗੁਰਜੰਟ ਸਿੰਘ ਮਾਨਸਾ ਸੂਬਾਈ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਗਾ ਨੇ ਕਿਹਾ ਕਿ 14 ਅਗਸਤ ਨੂੰ ਨਸ਼ਾ ਵਿਰੋਧੀ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਮਾਨਸਾ ਵਿਖੇ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਕਿ ਉਹ ਇਕਜੁੱਟ ਹੋ ਕੇ ਪਰਵਿੰਦਰ ਦੇ ਹੱਕ ਵਿੱਚ ਆਪਣੀ ਏਕਤਾ ਵਿਖਾਉਣ ਤਾਂ ਜੋ ਉਸ ਨੂੰ ਬਿਨ੍ਹਾ ਸ਼ਰਤ ਰਿਹਾਅ ਕੀਤਾ ਜਾਵੇ। ਉਧਰ ਬੀ.ਕੇ.ਯੂ ਏਕਤਾ ਡਕੌਦਾ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਜਿਲ੍ਹਾ ਪ੍ਰਧਾਨ ਲਖਬੀਰ ਸਿੰਘ ਅਕਲਿਆ ਨੇ ਕਿਹਾ ਕਿ ਨਸ਼ੇ ਦੇ ਰੁਝਾਨ ਵਿੱਚ ਦਿਨੋਂ ਦਿਨ੍ਹ ਵਾਧਾ ਹੋ ਰਿਹਾ ਹੈ। ਜੇਕਰ ਕਿਤੇ ਵੀ ਪੰਜਾਬ ਸਰਕਾਰ ਖਿਲਾਫ ਕੋਈ ਮੀਟਿੰਗ ਕਰਦਾ ਤਾਂ ਉਸ ਨੂੰ ਤੁਰੰਤ ਪਤਾ ਲੱਗ ਜਾਂਦਾ ਹੈ। ਪਰ ਅੱਜ ਨਸ਼ਿਆ ਖਿਲਾਫ ਇਸ ਮੋਰਚੇ ਨੂੰ 23 ਦਿਨ੍ਹ ਹੋ ਗਏ ਹਨ। ਪਰ ਸਰਕਾਰ ਵੱਲੋਂ ਅਜੇ ਤੱਕ ਸਾਨੂੰ ਕੋਈ ਵੀ ਨੁਮਾਇੰਦਾ ਭੇਜ ਕੇ ਝੋਟੇ ਨੂੰ ਰਿਹਾਅ ਕਰਨ ਅਤੇ ਨਸ਼ਿਆ ਖਿਲਾਫ ਸਿਲਸਿਲਾ ਬੰਦ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਇਸਦਾ ਜਵਾਬ ਅਸੀ 2024 ਦੀਆਂ ਲੋਕਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਜਵਾਬ ਦੇਵਾਂਗੇ।