ਗੁਰਦਾਸਪੁਰ, 9 ਜੂਨ (ਸਰਬਜੀਤ ਸਿੰਘ)- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਐਸਜੀਪੀਸੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿਣ ਦੇ ਬਜਾਏ ਸ਼੍ਰੋਮਣੀ ਗੋਲਕ ਕਮੇਟੀ ਕਹੇਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਕੋਈ ਅਪਮਾਨ ਨਹੀਂ ਕੀਤਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਭਗਵੰਤ ਮਾਨ ਤੇ ਦੋਸ਼ ਲਾਇਆ ਕਿ ਅਜਿਹਾ ਕਰਕੇ ਮੁੱਖ ਮੰਤਰੀ ਨੇ ਸਿੱਖਾ ਦੀਆ ਭਾਵਨਾਵਾਂ ਨੂੰ ਠੇਸ ਪਹਚਾਈ ਹੈ ਪਰ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਇਸ ਬਿਆਨ ਦੀ ਪੂਰਨ ਹਮਾਇਤ ਕਰਦੀ ਉਥੇ ਇਹ ਸਪਸ਼ਟ ਕਰਦੀ ਹੈ ਮੁਖ ਮੰਤਰੀ ਦਾ ਕਹਿਣਾ ਕੋਈ ਗ਼ਲਤ ਨਹੀਂ ? ਅਸਲੀਅਤ ਹੈ ਕਿਉਂਕਿ ਅਜਿਹਾ ਕਰਕੇ ਸਿਖਾਂ ਦੀ ਮਿੰਨੀ ਪਾਰਲੀਮੈਂਟ ਦਾ ਕੋਈ ਅਪਮਾਨ ਨਹੀਂ ਹੋਇਆ?ਸਗੋਂ ਉਹਨਾਂ ਨੇ ਤਾਂ ਬਾਦਲਕਿਆਂ ਤੇ ਨਿਸ਼ਾਨਾ ਸਾਧਦਿਆਂ ਲੋਕਾਂ ਨੂੰ ਦੱਸਿਆ ਹੈ ਕਿ ਜਦੋਂ ਤੂੰ ਤੁਸੀਂ ਬਾਦਲਕਿਆਂ ਨੂੰ ਪੰਜਾਬ ਦੀ ਸਿਆਸਤ ਵਿੱਚੋਂ ਜ਼ੀਰੋ ਕੀਤਾ ਹੈ ਉਦੋਂ ਤੋਂ ਉਹ ਗੁਰੂ ਕੀ ਗੋਲਕ ਦੇ ਪਿੱਛੇ ਪੈ ਗਏ ਹਨ ਕਿ ਚਲੋ ਉਦਰੋਂ ਨਹੀਂ ? ਤਾਂ ਏਧਰੋਂ ਹੀ ਸਹੀ, ਹੁਣ ਸੰਗਤਾਂ ਦੱਸਣ ਕਿ ਮੁੱਖ ਮੰਤਰੀ ਨੇ ਕੇਹੜੀ ਗਲਤ ਗੱਲ ਕਹੀ ਹੈ? ਜੋਂ ਕੁਝ ਦਿਸ ਰਿਹਾ ਉਸੇ ਨੂੰ ਹੀ ਬਿਆਨ ਕੀਤ ਹੈ ਕਿਉਂਕਿ ਬਾਦਲਕਿਆਂ ਦੀ ਮਿਲੀ ਭੁਗਤ ਕਰਕੇ ਹੀ ਕੇਂਦਰ ਸਰਕਾਰ 15 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਕਰਵਾ ਰਹੀ? ਜਦੋਂ ਕਿ ਕਾਨੂੰਨ ਮੁਤਾਬਕ ਐਸਜੀਪੀਸੀ ਦੀਆਂ ਚੋਣਾਂ ਪੰਜ ਸਾਲ ਤੋਂ ਬਾਅਦ ਹੋਣੀਆਂ ਜ਼ਰੂਰੀ ਹਨ ,ਇਹ ਬਾਦਲਕਿਆਂ ਦੀ ਮਿਲ਼ੀ ਭੁਗਤ ਹੋਣ ਕਰਕੇ ਹੋ ਰਿਹਾ ਹੈ ਅਤੇ ਇਸੇ ਕਰਕੇ ਸਿੱਖ ਕੌਮ ਸਖ਼ਤ ਨਰਾਜ ਹੈ,ਇਥੇ ਹੀ ਬਸ ਨਹੀਂ ਬਾਦਲਕਿਆਂ ਵੱਲੋਂ ਗੁਰੂ ਘਰ ਦੀਆਂ ਗੋਲਕਾਂ ਲੁਟਣ ਅਤੇ ਆਪ ਹੁਦਰੀਆਂ ਕਰਨ ਕਰਕੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈਆਂ ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਗੋਲਕ ਕਮੇਟੀ ਕਹਿਣਾ ਕੋਈ ਗ਼ਲਤ ਨਹੀਂ ? ਸਗੋਂ ਅਸਲੀਅਤ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਗੋਲਕ ਕਮੇਟੀ ਕਹਿਣ ਵਾਲੇ ਦਿੱਤੇ ਬਿਆਨ ਦੀ ਪੂਰਨ ਹਮਾਇਤ ਅਤੇ ਇਸ ਨੂੰ ਬਿਲਕੁਲ ਸਹੀ ਮੰਨਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ? ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਤੇ ਸਿਰਮੌਰ ਸੰਸਥਾ ਹੈ ਪਰ ਜਦੋਂ ਤੋਂ ਇਹ ਬਾਦਲਕਿਆਂ ਦੀ ਅਗਵਾਈ ਵਿੱਚ ਆਈਂ ਇਸ ਵਿਚ ਵੱਡੀ ਪੱਧਰ ਤੇ ਭਿਰਸ਼ਟਾਚਾਰ ਤਾਨਾਸ਼ਾਹੀ ਦੇ ਨਾਲ ਨਾਲ ਸਿਖਾਂ ਦੇ ਸਰਵਉਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੇ ਹੱਕ ਵਿੱਚ ਵਰਤਣਾ ਤੇ ਅਪਮਾਨਤ ਕਰਕੇ ਕੱਢਣ ਵਾਲ਼ੀਆਂ ਆਪ ਹੁਦਰੀਆਂ ਨੀਤੀਆਂ ਕਰਕੇ ਸਿੱਖ ਕੌਮ ਬਾਦਲਕਿਆਂ ਤੋਂ ਢਾਢੀ ਪ੍ਰੇਸ਼ਾਨ ਹੈ, ਕਿਉਂਕਿ ਜਦੋਂ ਤੋਂ ਬਾਦਲਕਿਆਂ ਨੂੰ ਲੋਕਾਂ ਨੇ ਚੋਣਾਂ ਵਿੱਚ ਵੱਡੀ ਹਾਰ ਦੇ ਕੇ ਘਰ ਬੈਠਾਇਆ, ਉਦੋਂ ਤੋਂ ਬਾਦਲਕੇ ਸਿੱਖ ਧਰਮ ਦੇ ਇਤਿਹਾਸਕ ਗੁਰਦੁਆਰਿਆਂ ਤੇ ਧੱਕੇ ਨਾਲ ਕਬਜਾ ਕਰੀ ਬੈਠੇ ਹਨ ਅਤੇ ( ਗਰੀਬ ਦਾ ਮੂੰਹ ਮੇਰੀ ਗੋਲਕ ਹੈ) ਵਾਲੇ ਗੁਰ ਉਪਦੇਸੁ ਦੀਆਂ ਧੱਜੀਆਂ ਉਡਾ ਕੇ ਗੁਰੂ ਕੀ ਗੋਲਕ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ ਵੱਡੇ ਘਪਲੇ ਕਰ ਰਹੇ ਤੇ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਦੇ ਰਹੇ, ਭਾਈ ਖਾਲਸਾ ਨੇ ਕਿਹਾ ਇਸੇ ਹੀ ਕਰਕੇ ਇਸ ਵਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਘੱਲੂਘਾਰਾ ਮੌਕੇ ਤੇ ਸਿੱਖ ਕੌਮ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਕੋਈ ਸੁਦੇਸ਼ ਨਹੀਂ ਪੜਿਆ ਅਤੇ ਨਾ ਹੀ ਸ਼ਹੀਦ ਪ੍ਰਵਾਰਾਂ ਨੂੰ ਸਨਮਾਨ ਦੇਣ ਵਾਲੀ ਪੁਰਾਤਨ ਰਸਮ ਮਰਯਾਦਾ ਨੂੰ ਅਮਲੀ ਰੂਪ ਵਿਚ ਲਿਆਂਦਾ ਗਿਆ, ਜਿਸ ਲਈ ਬਾਦਲ ਪਰਿਵਾਰ ਜੁਮੇਵਾਰ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਿੱਖੀ ਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾ ਦੀ ਸਿਰਮੌਰ ਸੰਸਥਾ ਮੰਨਦੀ,ਉਥੇ ਮੁੱਖ ਮੰਤਰੀ ਵੱਲੋਂ ਬਾਦਲਕਿਆਂ ਤੇ ਵੱਡਾ ਸਿਆਸੀ ਨਿਸ਼ਾਨਾ ਸਾਧਦਿਆਂ ਐਸਜੀਪੀਸੀ ਨੂੰ ਸ਼੍ਰੋਮਣੀ ਗੋਲਕ ਕਮੇਟੀ ਕਹਿਣ ਵਾਲੇ ਦਿੱਤੇ ਬਿਆਨ ਦੀ ਪੂਰਨ ਹਮਾਇਤ ਕਰਦੀ ਹੈ ਕਿਉਂਕਿ ਇਹ ਅਸਲੀਅਤ ਹੈ, ਭਾਈ ਖਾਲਸਾ ਨੇ ਦੱਸਿਆ ਜਿਨ੍ਹਾਂ ਚਿਰ ਬਾਦਲਕਿਆਂ ਦਾ ਐਸਜੀਪੀਸੀ ਤੇ ਨਜਾਇਜ਼ ਕਬਜ਼ਾ ਰਹੇਗੀ ਉਨ੍ਹਾਂ ਚਿਰ ਗੋਲਕਾਂ ਦੀ ਮਾਇਆ ਨਿੱਜੀ ਹਿੱਤਾਂ ਲਈ ਵਰਤੀ ਜਾਂਦੀ ਰਹੇਗੀ ਅਤੇ ਲੋਕ ਬਾਦਲਕਿਆਂ ਨੂੰ ਗੋਲਕ ਚੋਰ ਕਹਿੰਦੇ ਰਹਿਣਗੇ ਜੇ ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਗੋਲਕ ਕਮੇਟੀ ਕਹੇ ਦਿਤਾ ਤਾਂ ਕੋਈ ਗਲਤ ਨਹੀਂ ਕਿਹਾ ਅਤੇ ਨਾ ਹੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ,ਪ੍ਰਧਾਨ ਧਾਮੀ ਇਵੇਂ ਬਾਦਲਾਂ ਨੂੰ ਬਚਾਉਣ ਲਈ ਓਟ ਪਟਾਂਗ ਬੋਲ ਕੇ ਲੋਕਾਂ ਨੂੰ ਗੁੰਮਰਾਹ ਰਾਹ ਕਰ ਰਹੇ ਹਨ ।।


