ਕਰਮਚਾਰੀਆਂ ਨੂੰ ਪੱਕਾ ਕਰਨ ਦੀ ਥਾਂ ਬਿਨਾ ਵਜਾ ਸ਼ਰਤਾ ਲਗਾ ਰਹੀ ਪੰਜਾਬ ਸਰਕਾਰ-ਬਲਜੀਤ ਸਿੰਘ ਗਿੱਲ

ਗੁਰਦਾਸਪੁਰ

13,14,15 ਫਰਵਰੀ ਦਾ ਹੋਵੇਗਾ ਮੁਕੰਮਲ ਚੱਕਾ ਜਾਮ-ਪਰਮਜੀਤ ਸਿੰਘ ਕੌਹਾੜ

ਬਟਾਲਾ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਪੰਜਾਬ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਮੀਟਿੰਗ ਬੱਸ ਸਟੈਂਡ ਬਟਾਲਾ ਤੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਗਿੱਲ ਅਤੇ ਸ੍ਰਪਰਸ ਪ੍ਰਦੀਪ ਕੁਮਾਰ,ਚੈਅਰਮੈਨ ਰਜਿੰਦਰ ਗਰਾਇਆ,ਪ੍ਰਧਾਨ ਪਰਮਜੀਤ ਸਿੰਘ ਕੁਹਾੜ,ਸੈਕਟਰੀ ਜਗਦੀਪ ਦਾਲਮ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਯੂਨਿਅਨ ਦੇ ਸਾਰੇ ਵਰਕਰ ਤੇ ਆਗੂ ਸ਼ਾਮਲ ਹੋਏ ਜਿਸ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਪਾਲਸੀ ਨੂੰ ਵੇਖਦੇ ਹੋਏ ਆਗੂਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਟਰਾਂਸਪੋਰਟ ਦੇ ਵਰਕਰਾਂ ਨੂੰ ਆ ਰਹੀਆਂ ਮੁਸਕਲਾਂ ਤੇ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਟ੍ਰੈਫਿਕ ਕਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਦੀ ਨਖੇਦੀ ਕੀਤੀ ਜਿਥੇ ਸਰਕਾਰ ਟ੍ਰੈਫਿਕ ਨਿਯਮ ਬਣਾਉਂਦੀ ਉਥੇ ਪਬਲਿਕ ਨੂੰ ਸਹੀ ਸਹੁਲਤਾਂ ਵੀ ਦੇਵੇ ਭਾਰਤ ਦੇ ਵਿੱਚ ਮਾਰੂ ਕਨੂੰਨ ਲਾਗੂ ਕੀਤੇ ਜਾਂਦੇ ਹਨ ਪ੍ਰੰਤੂ ਜ਼ੋ ਮੁਲਾਜ਼ਮ 10 ਤੋ 15 ਹਜ਼ਾਰ ਦੀ ਨੋਕਰੀ ਕਰਦਾ ਹੈ ਉਹ ਕਿਥੇ 10 ਲੱਖ ਰੁਪਏ ਜੁਰਮਾਨਾ ਭਰ ਸਕਦਾ ਹੈ ਅਤੇ ਨਾਲ 7 ਸਾਲ ਦੀ ਸਜ਼ਾ ਜਾਂ ਜੇਕਰ ਜੁਰਮਾਨਾ ਲੈਣ ਤੇ ਵੀ ਸਜ਼ਾ ਹੋਣੀ ਹੈ ਉਸ ਦੇ ਪਰਿਵਾਰ ਦੀ ਦੇਖ ਭਾਲ ਕੌਣ ਕਰੇਗਾਂ ਦੂਸਰੇ ਪਾਸੇ ਬੱਸਾਂ ਵਿੱਚ 100+ ਸਵਾਰੀਆਂ ਕਾਰਨ ਐਕਸੀਡੈਂਟ ਅਤੇ ਕੰਡਕਟਰਾ ਦੀਆਂ ਨਜਾਇਜ਼ ਰਿਪੋਰਟਾਂ ਦਾ ਡਰ ਬਣਿਆ ਰਹਿੰਦਾ ਹੈ ਜਿਸ ਕਰਕੇ 23/01/2024 ਤੋਂ ਬੱਸਾਂ ਵਿੱਚ ਕੇਵਲ 50/52 ਸਵਾਰੀਆਂ ਹੀ ਬੈਠੀਆਂ ਜਾਣਗੀਆਂ ਕੋਈ ਵੀ ਬੱਸ ਉਵਰਲੋਓਡ ਨਹੀਂ ਕੀਤੀ ਜਾਵੇਗੀ ਯੂਨੀਅਨ ਨੇ ਨਜਾਇਜ਼ ਕੰਡੀਸ਼ਨਾ ਅਤੇ ਟਰੈਫਿਕ ਰੂਲਾ ਵਿੱਚ ਸੋਧ ਦਾ ਸਖ਼ਤ ਵਿਰੋਧ ਕੀਤਾ ਆਗੂਆਂ ਕਿਹਾ ਪੰਜਾਬ ਸਰਕਾਰ ਇਸ਼ਤਿਹਾਰ ਰਾਹੀਂ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਪ੍ਰੰਤੁ ਹੁਣ ਤੱਕ ਕੋਈ ਵੀ ਮੁਲਾਜ਼ਮ ਪੰਜਾਬ ਦੇ ਵਿੱਚ ਪੱਕਾ ਨਹੀਂ ਕੀਤਾ ਗਿਆ ਟਰਾਂਸਪੋਰਟ ਵਿਭਾਗਾਂ ਦੇ ਵਿੱਚ ਲੰਮੇ ਸਮੇਂ ਤੋਂ ਕੰਟਰੈਕਟ ਤੇ ਕੰਮ ਕਰਦੇ ਕਿਸੇ ਵੀ ਮੁਲਾਜ਼ਮਾਂ ਨੂੰ ਪੱਕਾ ਨਹੀ ਕੀਤਾ ਗਿਆ ਅਤੇ ਠੇਕੇਦਾਰੀ ਸਿਸਟਮ ਤਹਿਤ ਆਊਟ ਸੋਰਸ ਰਾਹੀ ਹੋ ਰਹੀ 25 ਤੋ 30 ਕਰੋੜ ਰੁਪਏ ਦੀ ਲੁੱਟ ਨੂੰ ਸਰਕਾਰ ਰੋਕ ਕੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਚਾਹੀਦਾ ਹੈ ਸਰਕਾਰ ਇਸ ਤੋ ਇਲਾਵਾ ਨਵੇਂ ਅਤੇ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਿੱਚ ਇਕਸਾਰਤਾ ਕਰੇ ਸਰਕਾਰ ਮਾਰੂ ਕੰਡੀਸ਼ਨਾ ਨੂੰ ਰੱਦ ਕਰੇ ਕਿਸੇ ਵੀ ਮੁਲਾਜ਼ਮਾਂ ਨੂੰ ਨੋਕਰੀ ਤੋ ਕੱਢਿਆ ਨਾ ਜਾਵੇ ਤੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਇਹਨਾਂ ਸਾਰੀਆਂ ਮੰਗਾ ਤੇ ਵਿਚਾਰ ਕੀਤੀ ਗਈ ।

ਕੈਸ਼ੀਅਰ ਜਗਰੂਪ,ਸਕੱਤਰ ਭੁਪਿੰਦਰ ਸਿੰਘ,ਸਕੱਤਰ ਰਾਜਬੀਰ ਸਿੰਘ ਅਤੇ ਜੁਆਇੰਟ ਸੈਕਟਰੀ ਹਰਵਿੰਦਰ ਸਿੰਘ ਹੀਰਾ ਨੇ ਬੋਲਦਿਆਂ ਕਿਹਾ ਜੇਕਰ ਸਰਕਾਰ ਨੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲਾ ਨਾ ਕੀਤਾ ਤਾਂ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਾਗੇ ਕਿਉਂਕਿ ਸਰਕਾਰ ਦਾ ਸਿਰਫ ਚਿਹਰਾ ਬਦਲਿਆ ਪ੍ਰੰਤੂ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਪਹਿਲਾ ਵਾਲੀਆ ਸਰਕਾਰਾ ਨਾਲ ਮਿਲਦੀਆ ਜੁਲਦੀਆਂ ਨੇ ਪਹਿਲੀਆ ਸਰਕਾਰਾ ਵਾਂਗੂ ਭਗਵੰਤ ਮਾਨ ਸਰਕਾਰ ਵੀ ਮੁਲਾਜ਼ਮਾਂ ਨੂੰ ਲਾਰੇ ਤੇ ਲਾਰਾ ਲਾ ਰਹੀ ਹੈ ਹੁਣ ਤੱਕ ਕਿਸੇ ਵੀ ਮੁਲਾਜ਼ਮਾਂ ਦਾ ਪੰਜਾਬ ਦੇ ਵਿੱਚ ਕੁਝ ਨਹੀਂ ਕੀਤਾ ਗਿਆ ਜਿਸ ਨੂੰ ਵੇਖਦੇ ਹੋਏ ਸਾਰੇ ਪੰਜਾਬ ਦੇ ਆਗੂ ਵੱਲੋਂ ਫ਼ੈਸਲਾ ਲਿਆ ਗਿਆ ਕਿ 22 ਜਨਵਰੀ ਨੂੰ ਪੂਰੇ ਪੰਜਾਬ ਵਿੱਚ ਗੇਟ ਰੈਲੀਆਂ ਕੀਤੀਆ ਜਾਣਗੀਆਂ 26 ਜਨਵਰੀ ਤੇ ਮੁੱਖ ਮੰਤਰੀ ਪੰਜਾਬ ਦਾ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਭਾਰਤੀ ਸੰਵਿਧਾਨ ਲਾਗੂ ਕਰਨ ਦੀ ਮੰਗ ਕੀਤੀ ਜਾਵੇਗੀ 1 ਫਰਵਰੀ ਨੂੰ ਪਨਬੱਸ ਦੇ ਮੁੱਖ ਦਫਤਰ ਅੱਗੇ ਧਰਨਾ ਅਤੇ ਰੋਸ ਪ੍ਰਦਸ਼ਨ ਕੀਤਾ ਜਾਵੇਗਾ 7 ਫਰਵਰੀ ਨੂੰ ਗੇਟ ਰੈਲੀਆਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ ਜੇਕਰ ਸਰਕਾਰ ਨੇ ਫੇਰ ਵੀ ਮੰਗਾਂ ਨਾ ਮੰਨੀਆਂ ਤਾਂ ਉਸ ਉਪਰੰਤ 13,14,15 ਫਰਵਰੀ ਦੀ ਤਿੰਨ ਰੋਜ਼ਾ ਮੁਕੰਮਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ,ਟਰਾਂਸਪੋਰਟ ਮੰਤਰੀ ਪੰਜਾਬ ਦੇ ਘਰ ਅੱਗੇ ਰੋਸ ਪ੍ਰਦਸ਼ਨ ਕੀਤੀ ਜਾਵੇਗੀ ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ ਪੰਜਾਬ ਦੇ ਆਗੂ ਮੀਟਿੰਗ ਦੇ ਵਿੱਚ ਮੀਤ ਪ੍ਰਧਾਨ ਗੋਰਵ ਸ਼ਰਮਾ,ਸਾਹਿਕ ਕੈਸ਼ੀਅਰ ਹਰਪਾਲ ਸਿੰਘ,ਵਰਕਸ਼ਾਪ ਪ੍ਰਧਾਨ ਅਵਤਾਰ ਸਿੰਘ,ਰਮਨ ਭਗਤ,ਲਵਲੀ ਆਦਿ ਆਗੂ ਸ਼ਾਮਲ ਹੋਏ

Leave a Reply

Your email address will not be published. Required fields are marked *