ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋਂ ਬੋਰਡ ਚੇਅਰਮੈਨ ਦੇ ਦੋ ਵੱਡੇ ਅਹੁਦਿਆਂ ਤੇ ਰੀਨਾ ਗੁਪਤਾ ਅਤੇ ਦੀਪਕ ਚੌਹਾਨ ਨੂੰ ਬਰਾਜਮਾਨ ਕਰਕੇ ਜਿਥੇ ਪੰਜਾਬ ਦੇ ਦੋ ਵੱਡੇ ਅਹੁਦੇ ਦਿੱਲੀ ਦੇ ਪੈਰਾਂ ਵਿੱਚ ਧਰਨ ਵਾਲੀ ਪੰਜਾਬ ਅਤੇ ਪੰਜਾਬੀਅਤ ਵਿਰੋਧੀ ਨੀਤੀ ਵਰਤੀ ਹੈ ,ਉਥੇ ਪੰਜਾਬ ਦੇ ਆਪ ਵਲੰਟੀਅਰ ਨਾਲ ਵੱਡੀ ਬੇ ਇਨਸਾਫੀ ਕੀਤੀ ਹੈ ,ਜਿਸ ਦੀ ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ ਨੇ ਰੱਜ ਕੇ ਨਿੰਦਾ ਕੀਤੀ ਹੈ ਅਤੇ ਦੋਸ ਲਾਏ ਹਨ ਕਿ ਭਗਵੰਤ ਮਾਨ ਆਪਣੀ ਕੁਰਸੀ ਬਚਾਉਣ ਲਈ ਦਿੱਲੀ ਤੋਂ ਹਾਰ ਕੇ ਆਏ ਕੇਜਰੀਵਾਲ ਅੱਗੇ ਗੋਡੇ ਟੇਕ ਚੁੱਕੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਦੀ ਇਸ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਉਹਨਾਂ ਕਿਹਾ ਪੰਜਾਬ ਸਰਕਾਰ ਨੇ ਇਸ ਅਜਿਹਾ ਕਰਕੇ ਪੰਜਾਬ ਅਤੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ ਅਤੇ ਆਪਣੇ ਮਿਹਨਤੀ ਵਲਾਟੀਅਰਾ ਨਾਲ ਬੇਇਨਸਾਫ਼ੀ ਕੀਤੀ ਹੈ, ਉਨ੍ਹਾਂ ਕਿਹਾ ਇੰਜ ਲੱਗ ਰਿਹਾ ਹੈ ਜਿਵੇਂ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਲਈ ਦਿੱਲੀ ਤੋਂ ਆਏ ਕੇਜਰੀਵਾਲ ਅੱਗੇ ਗੋਡੇ ਟੇਕ ਦਿੱਤੇ ਹਨ, ਭਾਈ ਖਾਲਸਾ ਨੇ ਕਿਹਾ ਪੰਜਾਬ ਸਰਕਾਰ ਦੀ ਇਸ ਪੰਜਾਬ ਅਤੇ ਪੰਜਾਬੀਅਤ ਵਿਰੋਧੀ ਨੀਤੀ ਦੀ ਖਾਸ ਕਰਕੇ ਕਾਂਗਰਸ ਆਗੂ ਤੇ ਭਲੱਥ ਤੋਂ ਵਿਧਾਇਕ ਸ੍ਰ ਖਹਿਰਾ ਵੱਲੋਂ ਤਿਖੀ ਅਲੋਚਨਾ ਕੀਤੀ ਗਈ ਅਤੇ ਇਹ ਵੀ ਦੱਸ ਲਾਏ ਜਾ ਰਹੇ ਹਨ ਕਿ ਦਿੱਲੀ ਤੋਂ ਹਾਰ ਕੇ ਆਏ ਗੈਰ ਪੰਜਾਬੀਆਂ ਨੂੰ ਅਜਿਹੇ ਆਹੁਦੇ ਦੇ ਕੇ ਜਿਥੇ ਮਿਹਨਤੀ ਵਰਕਰਾਂ ਵਲੰਟੀਅਰਾਂ ਤੇ ਆਗੂਆਂ ਨਾਲ ਵੱਡਾ ਧੱਕਾ ਕੀਤਾ ਜਾ ਰਿਹਾ ਹੈ, ਪੰਜਾਬ ਅਤੇ ਪੰਜਾਬੀਅਤ ਨਾਲ ਧੋਖਾ ਕੀਤਾ ਜਾ ਰਿਹਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਦੀ ਇਸ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਸਪੱਸ਼ਟ ਕਰਦੀ ਹੈ ਕਿ ਆਪ ਦੀ ਇਹ ਸਰਕਾਰ ਪੰਜਾਬੀਆਂ ਨੇ ਬਣਾਈ ਸੀ ਅਤੇ ਇਸ ਤੇ ਰਾਜ ਕਰਨ ਦਾ ਅਧਿਕਾਰ ਵੀ ਪੰਜਾਬੀਆਂ ਦਾ ਹੀ ਬਣਦਾ ਹੈ,ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਥੇ ਉਨ੍ਹਾਂ ਪੰਜਾਬੀਆਂ ਨੂੰ ਹੀ ਉਚ ਅਹੁਦਿਆਂ ਤੇ ਬਿਰਾਜਮਾਨ ਕਰਨ ਦੀ ਲੋੜ ਤੇ ਜ਼ੋਰ ਦੇਵੇ ਜਿਹੜੇ ਪੰਜਾਬ ਅਤੇ ਪੰਜਾਬੀਆਂ ਦੀਆਂ ਸਮੱਸਿਆਂਵਾਂ ਮੁਸਕਲਾਂ ਮੁਸੀਬਤਾਂ ਨੂੰ ਭਲੀਭਾਂਤ ਜਾਣਦੇ ਹਨ ਜਿਸ ਕਰਕੇ ਗੈਰ ਪੰਜਾਬੀਆਂ ਦੀ ਕੀਤੀ ਨਿਯੁਕਤੀ ਰੱਦ ਹੋਣੀ ਚਾਹੀਦੀ ਹੈ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਕਿਹਾ ਪੰਜਾਬ ਦੇ ਲੋਕਾਂ ਨੂੰ ਵੱਡਾ ਇਤਰਾਜ਼ ਹੈ ਕਿ ਪੰਜਾਬ ਸਰਕਾਰ ਨੇ ਪੀਬੀਸੀਬੀ ਦੇ ਚੇਅਰਮੈਨ ਗੈਰ ਪੰਜਾਬੀ ਰੀਨਾ ਗੁਪਤਾ ਅਤੇ ਯੂਪੀ ਦੇ ਗੈਰ ਪੰਜਾਬੀ ਦੀਪਕ ਚੌਹਾਨ ਨੂੰ ਨਿਯੁਕਤ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਭਾਈ ਖਾਲਸਾ ਨੇ ਦੱਸਿਆਂ ਕਾਂਗਰਸ ਦੇ ਨਿਧੜਕ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਭਾਜਪਾਈ ਨੇਤਾ ਸੁਨੀਲ ਜਾਖੜ,ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਦਿ ਪੰਜਾਬ ਦੇ ਸਿਆਸੀ ਨੇਤਾਵਾਂ ਨੇ ਭਗਵੰਤ ਮਾਨ ਸਰਕਾਰ ਦੀ ਗੈਰ ਪੰਜਾਬੀਆਂ ਨੂੰ ਆਹੁਦੇ ਦੇਣ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕੀਤੀ ਤੇ ਆਖਿਆ ਬੱਸ ਇਹ ਹੀ ਬਦਲਾ ਸੀ ਕਿ ਪੰਜਾਬ ਦੇ ਦੋ ਵੱਡੇ ਅਹੁਦੇ ਦਿੱਲੀ ਦੇ ਪੈਰਾਂ ਥੱਲੇ ਧਰ ਦੋ , ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਸਰਕਾਰ ਦੀ ਇਸ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਨ੍ਹਾਂ ਲਾਏ ਗਏ ਗੈਰ ਪੰਜਾਬੀਆਂ ਨੂੰ ਆਹੁਦੇ ਤੋਂ ਹਟਾਇਆ ਜਾਵੇ ਅਤੇ ਇਨ੍ਹਾਂ ਦੀ ਜਗ੍ਹਾ ਤੇ ਆਪ ਪਾਰਟੀ ਦੇ ਪੰਜਾਬ ਵਲੰਟੀਅਰ ਤੇ ਮਿਹਨਤੀ ਡੈਲੀ ਗੇਟਾਂ ਨੂੰ ਬਿਰਾਜਮਾਨ ਕੀਤਾ ਜਾਵੇ,ਜਿੰਨਾ ਦਾ ਹੱਕ ਬਣਦਾ ਹੈ।।


