ਅਜਮੇਰ ਅਕਲੀਆ ਦੀ ਮਾਤਾ ਦੇ ਭੋਗ ਉਪਰੰਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ

ਬਠਿੰਡਾ-ਮਾਨਸਾ

ਜੋਗਾ, ਮਾਨਸਾ, ਗੁਰਦਾਸਪੁਰ, 23 ਅਪ੍ਰੈਲ (ਸਰਬਜੀਤ ਸਿੰਘ)– ਇਨਕਲਾਬੀ ਲੋਕ ਗਇਕ ਅਜਮੇਰ ਅਕਲੀਆ ਦੀ ਮਾਤਾ ਗੁਰਦੇਵ ਕੌਰ ਪਿਛਲੇ ਦਿਨੀਂ ਇੱਕ ਸੜਕ ਦੁਰਘਟਨਾ ਵਿੱਚ ਗੰਭੀਰ ਜ਼ਖ਼ਮੀ ਹੋ ਗਈ ਸੀ, ਜਿਨ੍ਹਾਂ ਦਾ ਲੰਘੀ 13 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। ਅੱਜ ਉਹਨਾਂ ਦੀ ਯਾਦ ਵਿੱਚ ਪਿੰਡ ਦੇ ਕੇਰਾਂ ਵਾਲੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਜਥੇਬੰਦੀਆਂ ਦੇ ਆਗੂ ,ਦੋਸਤ ਮਿੱਤਰ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ , ਜਿਨ੍ਹਾਂ ਵੱਲੋਂ ਮਾਤਾ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕਾਮਰੇਡ ਲਾਭ ਸਿੰਘ ਅਕਲੀਆ ਨੇ ਨਿਭਾਈ। ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਸੁਖਦਰਸ਼ਨ ਨੱਤ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜੱਥੇਬੰਦਕ ਸਕੱਤਰ ਕਾਮਰੇਡ ਨਰਭਿੰਦਰ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਿੰਦਰ ਸਿੰਘ ਭੈਣੀਬਾਘਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰੀਵਾਰ ਲੰਬੇ ਸਮੇਂ ਤੋਂ ਇਨਕਲਾਬੀ ਲਹਿਰ ਦੇ ਨਾਲ ਜੁੜਿਆ ਹੋਇਆ ਹੈ। ਅਜਮੇਰ ਸਿੰਘ ਅਕਲੀਆ ਅਤੇ ਮਿਹਰ ਸਿੰਘ ਅਕਲੀਆ ਦਾ ਲੰਬੇ ਸਮੇਂ ਤੋਂ ਦੱਬੇ ਕੁੱਚਲੇ ਅਤੇ ਕਿਰਤੀ ਲੋਕਾਂ ਦੀਆਂ ਦੁਸ਼ਵਾਰੀਆਂ ਦੀ ਆਪਣੇ ਇਨਕਲਾਬੀ ਗੀਤਾਂ ਰਾਹੀਂ ਗੱਲ ਕਰਨਾ ਅਤੇ ਲੋਕਾਂ ਤੱਕ ਪਹੁੰਚਾਉਣਾ ਮਾਤਾ ਦੇ ਅਸ਼ੀਰਵਾਦ ਦੇ ਸਦਕਾ ਹੀ ਸੀ। ਆਗੂਆਂ ਨੇ ਕਿਹਾ ਕਿ ਮਾਤਾ ਦਾ ਵਿਛੋੜਾ ਅਸਹਿ ਹੈ, ਜਿਸਨੂੰ ਭੁਲਾਇਆ ਨਹੀਂ ਜਾ ਸਕਦਾ। ਅੱਜ ਦੇ ਸ਼ਰਧਾਂਜਲੀ ਸਮਾਗਮ ਵਿੱਚ ਮਜ਼ਦੂਰ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ। ਅੱਧੀ ਦਰਜਨ ਜਥੇਬੰਦੀਆਂ ਵੱਲੋਂ ਸ਼ੋਕ ਸੁਨੇਹੇ ਭੇਜੇ ਗਏ ਸਨ। ਜਗਸੀਰ ਸਿੰਘ ਕਾਕਾ ਸਰਪੰਚ ਅਤੇ ਸਮੁੱਚੀ ਪੰਚਾਇਤ ਅਕਲੀਆ,ਮਾਸਟਰ ਗੁਰਚਰਨ ਸਿੰਘ ਅਕਲੀਆ,ਮਾਸਟਰ ਹਰਗਿਆਨ ਢਿੱਲਵਾਂ, ਆਤਮਾ ਸਿੰਘ ਪ੍ਰਮਾਰ,ਹਰਚਰਨ ਚਹਿਲ ਬਰਨਾਲਾ,ਬਿੱਕਰ ਸਿੰਘ ਔਲਖ, ਡਾ ਸੋਹਣ ਸਿੰਘ ਮਾਝੀ, ਕਾਮਰੇਡ ਨਛੱਤਰ ਸਿੰਘ ਰਾਮਨਗਰ, ਪਿ੍ਤਪਾਲ ਬਠਿੰਡਾ, ਜਗਦੀਪ ਪਾਪਾੜਾ ਲਹਿਰਾ ਗਾਗਾ , ਕ੍ਰਿਸ਼ਨ ਚੌਹਾਨ ਮਾਨਸਾ, ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ ਅਤੇ ਰਾਜ ਸਿੰਘ ਅਕਲੀਆ, ਡਾਕਟਰ ਜਨਕ ਰਾਜ ਮਾਨਸਾ ਅਤੇ ਹੋਰ ਅਨੇਕਾਂ ਵੱਡੇ ਪੱਧਰ ਤੇ ਆਗੂ ਅਤੇ ਵਰਕਰ ਪਹੁੰਚੇ ਹੋਏ ਸਨ। ਮਾਸਟਰ ਲਛਮਣ ਸਿੰਘ ਜੋਧਪੁਰ (ਯੂ ਐਸ ਏ ) ਨੇ ਪਰਿਵਾਰ ਦੀ ਮੱਦਦ ਲਈ 20 ਹਜ਼ਾਰ ਰੁਪਏ ਸਹਾਇਤਾ ਭੇਜੀ। ਅਖੀਰ ਵਿੱਚ ਦਾਰਾ ਸਿੰਘ ਅਕਲੀਆ ਵੱਲੋਂ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *