ਫਿਲੌਰ, ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)– ਐਸਜੀਪੀਸੀ ਦੇ 28 ਮਾਰਚ ਵਾਲੇ ਜਨਰਲ ਇਜਲਾਸ ਤੇ ਸਭ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਨਾਲ ਨਾਲ ਸਰਕਾਰਾਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਸੀ ਇਸ ਮੌਕੇ ਹਿੰਸਾ ਵੀ ਹੋ ਸਕਦੀ ਹੈ ਤੇ ਸਰਕਾਰ ਵੱਲੋਂ ਪੁਖਤੇ ਪ੍ਰਬੰਧ ਕੀਤੇ ਗਏ, ਸੂਤਰਾਂ ਤੋਂ ਪਤਾ ਲੱਗਾ ਸੀ ਕਿ ਇਹ ਜਨਰਲ ਇਜਲਾਸ ਸਿੱਖੀ ਦੀ ਸਰਗਰਮ ਸਿਆਸਤ ਤੋਂ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਬਾਦਲਕਿਆਂ ਦਾ ਅੰਤ ਕਰ ਦੇਵੇਗਾ,ਪਰ ਅਜਿਹਾ ਕੁਝ ਵੀ ਨਹੀਂ ਹੋਇਆ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਨਰਲ ਇਜਲਾਸ ਮੌਕੇ ਬੀਬੀ ਕਿਰਨਜੋਤ ਕੌਰ ਨੂੰ ਮੈਂਬਰ ਹੋਣ ਦੇ ਨਾਤੇ ਬੋਲਣ ਦਾ ਮੌਕਾ ਨਾ ਦੇਣ ਤੇ ਬਦ ਸਲੂਕੀ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਇਸ ਜਨਰਲ ਇਜਲਾਸ ਨੂੰ ਵਿਰੋਧੀਆਂ ਦੀ ਮੰਗ ਅਨੁਸਾਰ ਫੇਰ ਬੁਲਾਇਆ ਜਾਵੇ ਅਤੇ ਧਾਮੀ ਸਾਹਿਬ ਮਹਿਲਾ ਮੈਂਬਰ ਨਾਲ਼ ਹੋਈ ਬਦਸਲੂਕੀ ਬਦਲੇ ਇਸਤੀਫਾ ਦੇਣ ਦੇ ਨਾਲ ਨਾਲ ਮਾਨਯੋਗ ਮਹਿਲਾ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੂੰ ਜਨਰਲ ਇਜਲਾਸ ਦੇ ਪ੍ਰਧਾਨ ਧਾਮੀ ਨੂੰ ਤਲਬ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਭਾਈ ਖਾਲਸਾ ਨੇ ਦੱਸਿਆ ਜਿਵੇਂ 41 ਐਸ ਜੀ ਪੀ ਸੀ ਮੈਂਬਰਾਂ ਵੱਲੋਂ ਦਸਖ਼ਤ ਕਰਕੇ ਅੰਤ੍ਰਿੰਗ ਕਮੇਟੀ ਵੱਲੋਂ ਬੀਤੇ ਇਕ ਮਹੀਨੇ’ਚ ਕਿਰਦਾਰ ਕੁਸੀ ਕਰਕੇ ਆਹੁਦੇ ਤੋਂ ਹਟਾਏ ਜਥੇਦਾਰ ਸਾਹਿਬਾਨਾਂ ਨੂੰ ਬਹਾਲ ਕਰਨ ਦਾ ਮਤਾ ਲਿਆਂਦਾ ਗਿਆ ਤੇ ਇਸ ਨੂੰ ਏਜੰਡੇ’ਚ ਬਾਹਰ ਰੱਖਣਾ ਗੈਰ ਸਿਧਾਂਤਕ ਹੈ, ਭਾਈ ਖਾਲਸਾ ਨੇ ਦੱਸਿਆ ਦਮਦਮੀ ਟਕਸਾਲ ਦੇ ਮੁੱਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਨਰਲ ਇਜਲਾਸ ਮੌਕੇ ਸ਼ਾਂਤਮਈ ਪ੍ਰਦਰਸ਼ਨ ਕਰਕੇ ਅੰਤ੍ਰਿੰਗ ਕਮੇਟੀ ਵੱਲੋ ਲੈਂ ਫੈਸਲੇ ਨੂੰ ਰੱਦ ਕਰਨ ਤੇ ਜਥੇਦਾਰਾਂ ਸਾਹਿਬਾਨਾਂ ਦੇ ਲਾਣ ਹਟਾਣ ਦਾ ਵਿੱਧੀ ਵਿਧਾਨ ਬਣਾਉਣ ਦੇ ਨਾਲ ਨਾਲ ਤਿੰਨਾ ਜਥੇਦਾਰ ਸਾਹਿਬਾਨਾਂ ਨੂੰ ਮੁੜ ਬਹਾਲ ਕਰਨ ਲਈ ਫੈਸਲਾ ਕਰਵਾਉਣਾ ਵੀ ਜਨਰਲ ਇਜਲਾਸ ਨੇ ਬੁਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਇਸ ਲੜਾਈ ਨੂੰ ਬਾਦਲ ਨੇ ਧਾਮੀ ਧੁੰਮਾਂ’ ਰੱਖ ਦਿੱਤਾ, ਭਾਈ ਖਾਲਸਾ ਨੇ ਕਿਹਾ 41 ਮੈਂਬਰਾਂ ਦੇ ਦਸਤਕਾ ਵਾਲਾ ਮਤਾ ਬਾਬਾ ਧੁੰਮਾਂ ਦੀ ਮੰਗ ਵਾਲਾ ਮਤਾ ਜਨਰਲ ਇਜਲਾਸ’ਚ ਇਸ ਕਮੇਟੀ ਪ੍ਰਧਾਨ ਭਾਈ ਧਾਮੀ ਨੇ ਲਿਆਂਦਾ ਹੀ ਨਹੀਂ ? ਭਾਈ ਖਾਲਸਾ ਨੇ ਸਪੱਸ਼ਟ ਕੀਤਾ ਜਦੋਂ ਉੱਘੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਦੀ ਪੋਤਰੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਇਜਲਾਸ’ਚ ਮਾਇਕ ਲੈਂ ਕੇ ਇਹਨਾਂ ਮਤਿਆਂ ਸਬੰਧੀ ਦੱਸਣ,ਬੋਲਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਕੋਲ਼ੋਂ ਕਮੇਟੀ ਪ੍ਰਧਾਨ ਧਾਮੀ ਦੇ ਗੁੰਡਿਆ ਨੇ ਮਾਇਕ ਹੀ ਨਹੀਂ ਖੋਇਆ, ਸਗੋਂ ਬਦ ਸਲੂਕੀ ਵੀ ਕੀਤੀ, ਭਾਈ ਖਾਲਸਾ ਨੇ ਕਿਹਾ ਇਸ ਸਾਰੇ ਵਰਤਾਰੇ ਦੇ ਜੁਮੇਵਾਰ ਸ੍ਰੋ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਸਰਕਾਰ ਦੇ ਮਹਿਲਾਂ ਕਮਿਸ਼ਨ ਨੂੰ ਤੁਰੰਤ ਕਾਰਵਾਈ ਕਰਦਿਆਂ ਕਮੇਟੀ ਪ੍ਰਧਾਨ ਨੂੰ ਤਲਬ ਕਰਨਾ ਚਾਹੀਦਾ ਹੈ ਤਾਂ ਕਿ ਅਜਿਹੇ ਧਾਰਮਿਕ ਜਨਰਲਾਂ ਇਜਲਾਸਾਂ ਸਮੇਂ ਮਹਿਲਾ ਮੈਂਬਰਾਂ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਜਾ ਸਕੇ ਤੇ ਮਾਣ ਸਨਮਾਨ ਵਧਾਇਆ ਜਾ ਸਕੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਜਨਰਲ ਇਜਲਾਸ ਨੂੰ ਗੈਰ ਕਾਨੂੰਨੀ ਮੰਨਦੀ ਹੈ ਕਿਉਂਕਿ ਸੰਵਿਧਾਨ ਤੇ ਸਿਧਾਂਤ ਮੁਤਾਬਕ 5 ਸਾਲ ਬਾਅਦ ਚੋਣੀ ਜ਼ਰੂਰੀ ਹੈ ਪਰ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ ਤਾਂ 12 ਸਾਲ ਚੁੱਕੇ ਹਨ ਉਥੇ ਇਹ ਪੁਰਾਤਨ ਜਨਰਲ ਇਜਲਾਸ ਸਿੱਖੀ ਸਿਧਾਂਤਾਂ ਮੁਤਾਬਿਕ ਵੀ ਗੈਰ ਸਿਧਾਂਤਕ ਤੇ ਗੈਰ ਮਰਯਾਦਾ ਵਾਲਾ ਜਨਰਲ ਇਜਲਾਸ ਕਿਹਾ ਜਾ ਸਕਦਾ ਹੈ ਭਾਈ ਖਾਲਸਾ ਨੇ ਕਿਹਾ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆਂ ਕਿ ਮਜੌਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਮਜੌਦਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵੀ ਹਾਜਰ ਨਾ ਹੋਣ, ਗੈਰ ਸਿਧਾਂਤਕ ਜਨਰਲ ਇਜਲਾਸ ਹੈ,ਜਿਸ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਗੁਰਬਾਣੀ ਮਾਣ ਬਖਸ਼ਿਆ ਤੇ ਸਿੱਖ ਧਰਮ ਦੇ ਇਸ ਜਨਰਲ ਇਜਲਾਸ ,ਚ ਮਹਿਲਾ ਸ਼੍ਰੋਮਣੀ ਕਮੇਟੀ ਮੈਂਬਰ ਨਾਲ ਬਦਸਲੂਕੀ ਕੀਤੀ ਗਈ।


