ਕਰਨੈਲ ਕੁੱਟ ਮਾਰ ਮਾਮਲੇ’ਚ ਪਟਿਆਲਾ ਪੁਲਸ ਨੇ ਐਫ ਆਈ ਆਰ ਕੀਤੀ ਬਦਲੀ,ਸਾਰੇ ਮੁਲਜ਼ਮ ਇੰਸਪੈਕਟਰ ਸਸਪੈਂਡ ਤੇ ਬਦਲੀ, ਫ਼ੌਜੀ ਐਸਐਸਪੀ ਦੀ ਬਦਲੀ ਤੇ ਹੋਰਾਂ ਨੂੰ ਬਰਖਾਸਤ ਕਰਨ ਦੀ ਮੰਗ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 22 ਮਾਰਚ (ਸਰਬਜੀਤ ਸਿੰਘ)– ਪੰਜਾਬ’ਚ ਹੁਣ ਪੁਲਸ ਨੂੰ ਗੁੰਡਾਗਰਦੀ ਕਰਨ ਦੀ ਪੂਰੀ ਖੁੱਲ੍ਹ ਹੈ,ਚਾਹੇ ਇਨਕਾਉਂਟਰ ਕਰਨ ਜਾ ਕਿਸੇ ਵੱਡੇ ਅਫਸਰ ਦੀ ਮਾਰਕੁੱਟ, ਨਹੀਂ ਮਿਲੇਗਾ ਇਨਸਾਫ਼ ਪਰ ਪੰਜਾਬੀ ਦੀ ਕਹਾਵਤ ਵਾਂਗ ( ਲਾਤੋਂ ਕੇ ਬੂਤ, ਬਾਤੋਂ ਸੇ ਨਹੀਂ ਮਾਨਤੇ) ਅਨੁਸਾਰ ਜਿਹੜੀ ਪਟਿਆਲਾ ਪੁਲਸ ਨੇ ਇੱਕ ਫੌਜੀ ਕਰਨਲ ਤੇ ਉਸ ਦੇ ਪੁੱਤਰ ਨੂੰ ਕੁੱਟ ਕੁੱਟ ਕੇ ਹਸਪਤਾਲ ਪਹੁੰਚਾਇਆ ਤੇ ਅਣਪਛਾਤਿਆਂ ਤੇ ਪਰਚੇ ਦੀ ਐਫ ਆਈ ਆਰ ਹਰਬੰਸ ਢਾਬੇ ਦੇ ਨਾਂ ਕਰਨ ਦੀ ਵੱਡੀ ਚਲਾਕੀ ਖੇਡ ਦੋਸ਼ੀ ਪੁਲਸੀਆਂ ਨੂੰ ਬਚਾਉਣ ਦੀ ਖੇਡ ਖੇਡੀ ਪਰ ਮਿਸਿਜ਼ ਕਰਨਲ ਬਾਠ ਨੇ ਰਾਣੀ ਝਾਂਸੀ ਵਾਂਗ ਪੁਲਸ ਦੀ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਐਸ ਐਸ ਪੀ ਪਟਿਆਲਾ ਦੇ ਦਫ਼ਤਰ ਮੋਹਰੇ ਅੱਜ ਸਾਬਕਾ ਫੌਜੀ ਜਿੰਨਾ ਵਿੱਚ ਸਾਬਕਾ ਜਨਰਲ, ਬ੍ਰਗੇਡੀਅਰ ,ਕਰਨਲ, ਕੈਪਟਨ ਤੇ ਹੋਰ ਯੁਨੀਅਰ ਅਫਸਰ ਦਾ ਵੱਡਾ ਧਰਨਾ ਲਾ ਕੇ ਜਿਥੇ ਮੁਢਲੀ ਐਫ਼ ਆਈਂ ਆਰ ਕਈ ਧਰਾਵਾਂ ਨਾਲ ਪੀੜਤ ਕਰਨਲ ਦੇ ਨਾਂ ਕਟਵਾ ਲਈ ਅਤੇ ਉਨ੍ਹਾਂ ਨੇ ਐਸ ਐਸ ਪੀ ਨਾਨਕ ਸਿੰਘ ਦੀ ਬਦਲੀ, ਦੋਸ਼ੀ ਇੰਸਪੈਕਟਰਾਂ ਨੂੰ ਨੌਕਰੀ ਤੋਂ ਬਰਸਾਖਤ ਕਰਨ ਦੇ ਨਾਲ-ਨਾਲ ਇਸ ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ ਰੱਖੀ ਹੈ, ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇੱਕ ਆਰਮੀ ਹੈਡਕੁਆਰਟਰ’ਚ ਤਾਇਨਾਤ ਫ਼ੌਜੀ ਕਰਨਲ ਦੀ ਕੁੱਟਮਾਰ ਕਰਕੇ ਦੋਸ਼ੀ ਇੰਸਪੈਕਟਰਾਂ ਨੂੰ ਬਚਾਉਣ ਹਿੱਤ ਪੀੜਤ ਪਰਿਵਾਰ ਨੂੰ ਇਨਸਾਫ ਨਾ ਦੇਣ ਵਾਲੀ ਪੁਲਸ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਪੀੜਤ ਪਰਿਵਾਰ ਤੇ ਹਜ਼ਾਰਾਂ ਧਰਨਾ ਮਾਰੀ ਬੈਠੇ ਸਾਬਕਾ ਫੌਜੀਆਂ ਦੀ ਮੰਗ ਅਨੁਸਾਰ ਐਸ ਐਸ ਪੀ ਪਟਿਆਲਾ ਸ੍ਰ ਨਾਨਕ ਸਿੰਘ ਦੀ ਬਦਲੀ ਅਤੇ ਦੋਸ਼ੀ ਇੰਸਪੈਕਟਰਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕਰਦੀ ਹੈ ਕਿਉਂਕਿ ਇਸ ਨਾਲ ਪੀੜਤ ਕਰਨਲ ਪ੍ਰਵਾਰ ਨੂੰ ਕੁਝ ਰਾਹਤ ਮਹਿਸੂਸ ਹੋ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਪੀ ਏ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਮਿਸਜ ਕਰਨਲ ਬਾਠ ਦੀ ਪੂਰਨ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਇਹ ਮੱਦਭਾਗੀ ਘਟਨਾ ਜੋ ਬਹੁਤ ਹੀ ਨਿੰਦਣਯੋਗ ਹੈ 13/14 ਮਾਰਚ ਦੀ ਦਰਮਿਆਨੀ ਰਾਤ ਨੂੰ ਉਸ ਵਕਤ ਵਾਪਰੀ ਜਦੋਂ ਪੁਲਸ ਦੇ ਭੂਤਰੇ ਇੰਸਪੈਕਟਰ ਜੋ ਇਨਕਾਉਂਟਰ ਕਰਕੇ ਸ਼ਰਾਬ ਦੇ ਰੱਜੇ ਹੋਏ ਰਜਿੰਦਰ ਹਸਪਤਾਲ ਦੇ ਲਾਗੇ ਹਰਬੰਸ ਢਾਬੇ ਤੇ ਪਹੁੰਚੇ ਤੇ ਉਨ੍ਹਾਂ ਨੇ ਕਰਨਲ ਬਾਠ ਤੇ ਉਨ੍ਹਾਂ ਦੇ ਲੜਕੇ ਨੂੰ ਇੰਨਾ ਜਾਇਦਾ ਕੁੱਟਿਆ ਕਿ ਉਨ੍ਹਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ, ਭਾਈ ਖਾਲਸਾ ਤੇ ਭਾਈ ਜਗਰਾਉਂ ਨੇ ਕਿਹਾ ਪੁਲਸ ਦੀ ਗੁੰਡਾਗਰਦੀ ਦੀ ਹੋਦੋ ਹੱਦ ਹੋ ਗਈ ਜਦੋਂ ਮਿਸਿਜ਼ ਕਰਨਲ ਬਾਠ ਦੀ ਰੀਪੋਰਟ ਮੁਤਾਬਕ ਐਫ ਆਈ ਆਰ ਦਰਜ ਨਹੀਂ ਕੀਤਾ ਗਈ ਅਤੇ ਉਨ੍ਹਾਂ ਨੂੰ ਥਾਣਿਆਂ ਦੇ ਚੱਕਰ ਕਟਵਾਏ ਗਏ ਅਤੇ ਅਣਪਛਾਤਿਆਂ ਤੇ ਪਰਚਾ ਢਾਬਾ ਮਾਲਕ ਦੇ ਨਾਂ ਕਰ ਦਿੱਤਾ ਤਾਂ ਕਿ ਮਰਜੀ ਨਾਲ ਵਾਪਸ ਲੈ ਕੇ ਦੋਸ਼ੀ ਇੰਸਪੈਕਟਰਾਂ ਨੂੰ ਬਚਾਇਆ ਜਾ ਸਕੇ, ਭਾਈ ਖਾਲਸਾ ਨੇ ਕਿਹਾ ਅਸੀ ਮਿਸਿਜ਼ ਕਰਨਲ ਬਾਠ ਦੀ ਹਿੰਮਤ ਤੇ ਦਲੇਰੀ ਨੂੰ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਪਬਲਿਕ ਦੀ ਰਾਖੀ ਪੁਲਸ ਨੂੰ ਪਬਲਿਕ ਨਾਲ ਧੱਕੇਸਾਹੀ ਬੇਇਨਸਾਫ਼ੀ ਤੇ ਜ਼ੁਲਮ ਕਰਨ ਦਾ ਵੱਡਾ ਸਬਕ ਸਿਖਾਇਆ, ਭਾਈ ਖਾਲਸਾ ਨੇ ਦੱਸਿਆ ਅੱਜ ਮਿਸਜ਼ ਬਾਠ ਨੇ ਪੰਜਾਬ ਦੀ ਸ਼ੇਰਨੀ ਵਾਂਗੂੰ ਗਰਜਦਿਆਂ ਨਾਨਕ ਸਿੰਘ ਐਸ ਐਸ ਪੀ ਨੂੰ ਵੰਗਾਰਿਆ ਤੇ ਕਿਹਾ ਅੱਜ ਜੂੰ ਐਫ਼ ਆਈਂ ਆਰ ਕਰਨਲ ਬਾਠ ਦੇ ਨਾਂ ਕੱਟੀ ਗਈ ਅਗਰ ਤੁਸੀਂ ਉਸ ਦਿਨ ਇਹ ਐਫ ਆਈ ਆਰ ਕਰਨਲ ਸਾਹਿਬ ਵੱਲੋਂ ਕੱਟ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਦੇ ਤਾਂ ਅੱਜ ਇਸ ਧਰਨੇ ਦੀ ਜ਼ਰੂਰਤ ਨਾ ਪੈਂਦੀ, ਭਾਈ ਖਾਲਸਾ ਨੇ ਇਸ ਨਾਲ ਪਬਲਿਕ ਤੇ ਗਹਿਰਾ ਅਸਰ ਪਿਆ ਤੇ ਪੰਜਾਬ ਦੇ ਲੋਕਾਂ ਨੂੰ ਵੱਡੀ ਸੱਟ ਵੱਜੀ ਤੇ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਪੰਜਾਬ ਪੁਲਸ ਇੱਕ ਫੌਜ ਦੇ ਕਰਨਲ ਨੂੰ ਇਨਸਾਫ ਨਹੀਂ ਦੇ ਰਹੀ ਤਾਂ ਆਮ ਆਦਮੀ ਦਾ ਕੀ ਹਾਲ ਹੋਵੇਗਾ, ਉਨ੍ਹਾਂ ਨੇ ਮਿਸਿਜ਼ ਬਾਠ ਨੇ ਧਰਨੇ ਵਿੱਚ ਗੱਜਦਿਆ ਨਾਨਕ ਸਿੰਘ ਨੂੰ ਕਿਹਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਦੋਸ਼ੀ ਇੰਸਪੈਕਟਰਾਂ ਨੂੰ ਬਚਾਉਣ ਖਾਤਰ ਕਈ ਪੈਂਤੜੇ ਬਦਲੇ, ਉਨ੍ਹਾਂ ਪੁਲਸ ਦੀ ਕਾਰਗੁਜ਼ਾਰੀ ਤੇ ਸਵਾਲ ਕਰਦਿਆਂ ਕਿਹਾ ਇਹਨਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾਉਣ ਤੇ ਡਰੱਗ ਆਪਣੇ ਕੋਲੋਂ ਰੱਖ ਕੇ ਦੋਸ਼ੀ ਬਣਾਉਣ ਦੀ ਟ੍ਰੇਨਿੰਗ ਹੈ, ਉਨ੍ਹਾਂ ਇਹ ਵੀ ਕਿਹਾ ਇਹ ਮਾਮਲਾ ਕਰਨਲ ਸਾਬ ਦਾ ਨਹੀਂ ਸਗੋਂ ਪੰਜਾਬ ਦੇ ਆਮ ਨਾਗਰਿਕਾਂ ਦਾ ਹੋਣ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਖਾਤਰ ਮੈਦਾਨ ਵਿੱਚ ਨਿੱਤਰੀ ਹਾਂ, ਮਿਸਿਜ਼ ਬਾਠ ਨੇ ਧਰਨੇ ਵਿੱਚ ਪਹੁੰਚੇ ਹਜ਼ਾਰਾਂ ਸਾਬਕਾ ਫੌਜੀ ਅਫਸਰਾਂ ਤੋਂ ਇਲਾਵਾ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਤੁਸੀਂ ਮੇਰੇ ਲਈ ਇਥੇ ਆਏ ਮੈਂ ਹਮੇਸ਼ਾ ਤੁਹਾਨੂੰ ਇਨਸਾਫ਼ ਦਿਵਾਉਣ ਲਈ ਜੰਗੀ ਪੱਧਰ ਤੇ ਉਪਰਾਲੇ ਕਰਦੀ ਰਹਾਂਗੀ, ਉਹਨਾਂ ਇਹ ਵੀ ਕਿਹਾ ਇਨਸਾਫ਼ ਮਿਲਣ ਤਕ ਇਥੇ ਬੈਠੇ ਰਹਾਂਗੇ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਰਨਲ ਬਾਠ ਨਾਲ ਹੋਈ ਕੁਟਮਾਰ ਤੋਂ ਪੁਲਸ ਵੱਲੋਂ ਦੋਸ਼ੀਆਂ ਨੂੰ ਬਚਾਉਣ ਖਾਤਰ ਕੀਤੀ ਬੇਇਨਸਾਫ਼ੀ ਧੱਕੇਸਾਹੀ ਦੀ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੱਖਾਂ ਸਾਬਕਾ ਫੌਜੀਆਂ ਦੀ ਮੰਗ ਅਨੁਸਾਰ ਐਸ ਐਸ ਪੀ ਨਾਨਕ ਸਿੰਘ ਦਾ ਤਬਾਦਲਾ ਕੀਤਾ ਜਾਵੇ ਅਤੇ ਭੂਤਰੇ ਇੰਸਪੈਕਟਰਾਂ ਨੂੰ ਨੌਕਰੀ ਤੋਂ ਹਟਾਇਆ ਜਾਵੇ ਅਤੇ ਇਸ ਸਾਰੇ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ।

Leave a Reply

Your email address will not be published. Required fields are marked *