ਸੰਤ ਗੁਰਪ੍ਰੀਤ ਸਿੰਘ ਉਦਾਸੀ ਮੁਖੀ ਉਦਾਸੀਨ ਟਕਸਾਲ ਇੰਟਰਨੈਸ਼ਨਲ ਨੂੰ ਕੇਂਦਰੀ ਯੂਨੀਵਰਸਿਟੀ ਵਿਖੇ ਸਨਮਾਨਿਤ ਕਰਨਾ ਸ਼ਲਾਘਾਯੋਗ ਕਦਮ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 22 ਮਾਰਚ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਬੀਤੇ ਦਿਨੀਂ ਬਾਬਾ ਹਰਪ੍ਰੀਤ ਸਿੰਘ ਉਦਾਸੀ ਮੁਖੀ ਇੰਟਰਨੈਸ਼ਨਲ ਉਦਾਸੀਨ ਟਕਸਾਲ ਨੂੰ ਉਹਨਾਂ ਦੀਆਂ ਧਾਰਮਿਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਯੂਨੀਵਰਸਿਟੀ ਪੰਜਾਬ ( ਬਠਿੰਡਾ) ਦੇ ਵਾਇਸ ਚਾਂਸਲਰ ਪ੍ਰੋ ਆਰ ਪੀ ਤਿਵਾੜੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਅਜਿਹਾ ਕਰਕੇ ਸਮੇਂ ਦੀ ਲੋੜ ਵਾਲਾ ਫੈਸਲਾ ਲਿਆ ਹੈ ਇਸ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਆਰ ਪੀ ਤਿਵਾੜੀ, ਡਾਕਟਰ ਵਿਪਿਨ ਪਾਲ ਸਿੰਘ ਤੇ ਸ੍ਰ ਸੁਖਪਾਲ ਸਰਾਂ ਵੀ ਹਾਜ਼ਰ ਸਨ ਭਾਈ ਖਾਲਸਾ ਨੇ ਕਿਹਾ ਇਨ੍ਹਾਂ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਸੰਤ ਬਾਬਾ ਗੁਰਪ੍ਰੀਤ ਸਿੰਘ ਉਦਾਸੀ ਜੀ ਨੂੰ ਆਉਣ ਵਾਲੇ ਸਮੇਂ ਵਿੱਚ ਕੇਂਦਰੀ ਯੂਨੀਵਰਸਿਟੀ ਪੰਜਾਬ (ਬਠਿੰਡਾ) ਵਿਖੇ ਧਾਰਮਿਕ ਲੈਕਚਰ ਦੇਣ ਦਾ ਸੱਦਾ ਦਿੱਤਾ ਗਿਆ ਜੋ ਉਨ੍ਹਾਂ ਪ੍ਰਵਾਨ ਕੀਤਾ ਤੇ ਕਿਹਾ ਬੱਚਿਆਂ ਤੇ ਵਧ ਰਹੇ ਪੜਾਈ ਰੁਝਾਨ ਅਤੇ ਭਵਿੱਖ ਦੀ ਚਿੰਤਾ ਦੇ ਦਬਾਅ ਨੂੰ ਧਰਮ ਕਿਵੇਂ ਸੰਤੁਲਿਤ ਕਰਨ ਵਿਚ ਸਹਾਇਕ ਹੋ ਸਕਦਾ ਹੈ ਵਰਗੇ ਢੂਗੇ ਵਿਸੇ ਤੇ ਲੰਮੇਰੀ ਚਰਚਾ ਹੋਈ ।

Leave a Reply

Your email address will not be published. Required fields are marked *