ਛੱਡ ਚੱਲੇ 3193 ਸਰਕਲਾਂ ਦਾ ਵਾਧੂ ਚਾਰਜ ਸਮੂਹ ਪਟਵਾਰੀ ਸਾਥਿਓ

ਗੁਰਦਾਸਪੁਰ

ਹੁਣ ਇਹ ਵਤਨ ਸੀ.ਐਮ ਦੇ ਲੇਖੇ ਦੋਸਤੋਂ-ਹਰਵੀਰ ਸਿੰਘ ਢੀਂਢਸਾ

ਪੰਜਾਬ ਰੈਵੀਨਿਊ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧਾਮੀ ਨੇ ਕਿਹਾ ਕਿ ਐਸਮਾ ਲਗਾਉਣਾ ਸਰਕਾਰ ਦਾ ਗਲਤ ਫੈਸਲਾ

ਗੁਰਦਾਸਪੁਰ, 1 ਸਤੰਬਰ (ਸਰਬਜੀਤ ਸਿੰਘ)–ਹਰਵੀਰ ਸਿੰਘ ਢੀਢਸਾ ਸੂਬਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸਮੁੱਚੇ ਪੰਜਾਬ ਦੇ ਵਾਧੂ ਪਟਵਾਰ/ਕਾਨੂੰਗੋ ਸਰਕਲਾਂ ਦੀ ਕਲਮ ਛੋੜ ਹੜਤਾਲ ਅੱਜ ਤੋਂ ਸੁਰੂ ਕੀਤੀ ਗਈ ਹੈ ਅਤੇ ਪਟਵਾਰੀ, ਕਾਨੂੰਗੋ ਵੱਲੋਂ ਸਿਰਫ ਪੱਕਾ ਸਰਕਲਾਂ ਦਾ ਕੰਮ ਅਤੇ ਕੁਦਰਤੀ ਆਫਤਾਂ/ਹੜ੍ਹ ਦਾ ਸਾਰਾ ਕੰਮ ਕੀਤਾ ਜਾਵੇਗਾ। ਜੱਥੇਬੰਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਰਸਾਇਆ ਗਿਆ ਹੈ ਕਿ ਉਹ 3193 ਸਰਕਲਾਂ ਵਿੱਚ ਬੇਰੁਜਗਾਰੀ ਨੌਜਵਾਨਾਂ ਦੀ ਭਰਤੀ ਕਰਨ ਦਾ ਵਾਅਦਾ ਪੂਰਾ ਕਰਨ, ਕਿਉਂਕਿ ਕਲਮ ਉਨ੍ਹਾਂ ਬੇਰੁਜਗਾਰਾਂ ਨੂੰ ਫੜਾਈ ਜਾਵੇ, ਜਿਨ੍ਹਾਂ ਦਾ ਤੁਸੀ ਵਾਅਦਾ ਕੀਤਾ ਹੈ। ਪੰਜਾਬ ਵਿੱਚ 4716 ਸਰਕਲ ਹਨ। ਜਿਸ ਵਿੱਚ ਕੇਵਲ 1552 ਹੀ ਪਟਵਾਰੀ ਹਨ। ਜਦੋਂ
ਕਿ 3193 ਸਰਕਲ ਖਾਲੀ ਹਨ। ਅਸੀ ਉਨ੍ਹਾਂ ਖਾਲੀ ਪਏ ਸਰਕਲਾਂ ਬੇਰੁਜਗਾਰਾਂ ਦੀ ਭਰਤੀ ਲਈ ਪੈਨ ਡਾਊਨ ਹੜਤਾਲ ਕਰ ਦਿੱਤੀ ਹੈ। ਤੁਸੀ ਆਪਣਾ ਵਾਅਦਾ ਪੂਰਾ ਕਰੇ। ਪਹਿਲਾਂ ਆਪਣੇ ਧੂਰੀ ਅਤੇ ਸੰਗਰੂਰ ਹਲਕੇ ਤੋਂ ਪੜੇ ਲਿਖੇ ਨੌਜਵਾਨਾਂ ਨੂੰ ਸਾਡੇ ਵੱਲੋਂ ਇੰਨ੍ਹਾਂ ਲਈ ਛੱਡੀ ਗਈ ਕਲਮ ਇਨ੍ਹਾਂ ਨੂੰ ਦੋ ਦਿਉ ਤਾਂ ਜੋ ਇਹ ਆਪਣਾ ਰੁਜਗਾਰ ਤੇ ਆ ਜਾਣ। ਅਸੀ ਇਸ ਕੰਮ ਦਾ ਮੁੱਖ ਮੰਤਰੀ ਦਾ ਸਵਾਗਤ ਕਰਾਂਗਾ, ਕਿਉਂਕਿ ਉਨ੍ਹਾਂ ਦਾ ਕੀਤਾ ਹੋਇਆ ਪ੍ਰਣ ਵੀ ਪੂਰਾ ਹੋ ਜਾਵੇਗਾ।  ਉਨ੍ਹਾਂ ਕਿਹਾ ਕਿ ਡੇਢ ਸਾਲ ਬਣੀ ਸਰਕਾਰ ਨੂੰ ਹੋ ਗਿਆ ਹੈ। ਅਸੀ ਪੰਜਾਬ ਦੇਮੁੱਖ ਮੰਤਰੀ ਅਤੇ ਸੰਤਰੀਆੰ ਨੂੰ ਕਈ ਵਾਰ ਮਿਲ ਚੁੱਕੇ ਹਾਂ। ਪਰ ਸਾਡੀ ਕਿਸੇ ਨੇ ਨਹੀਂ ਸੁਣੀ ਤੁਹਾਡੀ ਮੁੱਖ ਮੰਤਰੀ ਨਾਲ ਗੱਲਬਾਤ ਕਰਵਾਈ ਜਾਵੇ। 

ਢੀਂਢਸਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸਥਿਤੀ ਸਪੱਸ਼ਟ ਕਰਨ ਕਿ ਪੰਜਾਬ ਵਿੱਚ ਕਿਸੇ ਵੀ ਕਾਨੂੰਗੋ ਜਾਂ ਪਟਵਾਰੀ ਦੀ ਡੇਢ ਲੱਖ ਰੂਪਏ ਤੋਂ ਵੱਧ ਤਨਖਾਹ ਲੈ ਰਹੇ ਹਨ। ਜਦੋਂ ਕਿ ਇੰਨੀਂ ਤਨਖਾਹ ਕਿਸੇ ਦੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 3 ਹਜਾਰ ਪਟਵਾਰੀ 167 ਰੂਪਏ ਦਿਹਾੜੀ ਤੇ ਰੱਖੇ ਸਨ, ਜੋ ਕਿ ਮਨਰੇਗਾ ਤੋਂ ਵੀ ਘੱਟ ਤਨਖਾਹ ਲੈ ਰਹੇ ਹਨ। ਉਨ੍ਹਾਂ ਕਿਹਾ ਕਿ 600-700 ਦੇ ਕਰੀਬ ਜਿਨ੍ਹਾਂ ਪਟਵਾਰੀਆੰ ਦੀ ਟ੍ਰੇਨਿੰਗ ਖਤਮ ਹੋ ਗਈ ਹੈ, ਉਨ੍ਹਾਂ ਦਾ ਨਤੀਜਾ ਆਉਣ ਵਾਲਾ ਹੈ, ਉਨ੍ਹਾਂ ਨੂੰ ਵੀ ਰੁਜਗਾਰ ਦਿਉ।ਅਸੀਉਸਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਸਰਕਾਰ ਨੇ ਪਟਵਾਰੀਆਂ ਅਤੇ ਕਾਨੂੰਗੋ ਨੂੰ ਵਾਧੂ ਸਰਕਲ ਦਾ ਕੰਮ ਦੇ ਕੇ 400 ਕਰੋੜ ਰੂਪਏ ਦੀ ਆਮਦਨ ਹੋ ਰਹੀ ਹੈ, ਕਿਉਂਕਿ 1-1 ਪਟਵਾਰੀ ਕੋਲ ਕਈ ਸਰਕਲ ਹਨ। ਇਸ ਲਈ ਹੁਣ ਫੈਸਲਾ ਲਿਆ ਗਿਆ ਹੈ ਕਿ ਸਾਡੇ ਪਟਵਾਰੀ ਤੇ ਕਾਨੂੰਗੋ ਕੇਵਲ ਇੱਕ ਸਰਕਲ ਦਾ ਹੀ ਕੰਮ ਕਰਨਗੇ,ਜਿਨ੍ਹਾਂ ਕੋਲ ਉਨ੍ਹਾਂ ਦਾ ਚਾਰਜ਼ ਹੈ, ਬਾਕੀ ਵਾਧੂ ਚਾਰਜ਼ ਦਾ ਕੰਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਸਮਾ ਐਕਟ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਜੇਕਰ ਕੋਈ ਵੀ ਡਿਪਟੀ ਕਮਿਸ਼ਨਰ ਰੋਟੇਸ਼ਨ ਤਹਿਤ ਬਦਲੀਆਂ ਕਰਦਾ ਹੈ ਤਾ ਉਸ ਦੇ ਹੁਕਮ ਨੂੰ ਬਾਈ ਨਾਮ ਹਾਈਕੋਰਟ ਵਿੱਚ ਚੈਲੰਜ ਕੀਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਆਗੂ, ਸਮੂਹ ਜਿਲਿਆ ਦੇ ਪ੍ਰਧਾਨ, ਪਟਵਾਰੀ, ਕਾਨੂੰਗੋ ਤੋਂ ਇਲਾਵਾ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੁੱਖੀ, ਬਰਾੜ ਸਿੰਘ ਔਜਲਾ ਕੈਸ਼ੀਅਰ, ਨੁਮਾਇੰਦਾ ਕੁੱਲ ਹਿੰਦ ਨਿਰਮਲ ਸਿੰਘ ਗਿੱਲ ਵੀ ਮੌਜੂਦ ਸਨ।

ਪੰਜਾਬ ਰੈਵੀਨਿਊ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧਾਮੀ ਅਤੇ ਜਨਰਲ ਸਕੱਤਰ ਵਿਜੈ ਬਹਿਲ ਨਾਲ ਹੋਈ ਮੀਟਿੰਗ

ਇਸ ਤੋਂ ਬਾਅਦ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ (ਪੀ.ਆਰ.ਓ.ਏ.) ਦੀ ਕਾਰਜਕਾਰਨੀ ਦੀ ਜ਼ੂਮ ਮੀਟਿੰਗ ਹੋਈ। ਪੰਜਾਬ ਸਰਕਾਰ ਦੇ ਮਨਮਾਨੇ ਅਤੇ ਗਲਤ ਫੈਸਲੇ ਵਰਗੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਦੇ ਜਮਹੂਰੀ ਹੱਕ ਨੂੰ ਦਬਾਉਣ ਲਈ ਉਹਨਾਂ ਦੇ ਹੱਕੀ ਅਤੇ ਸੱਚੇ ਹੱਕ ਨੂੰ ਉਠਾਉਣ ਲਈ ਪੀਸੀ ਐਕਟ ਦੀ ਧਾਰਾ 17ਏ ਦੀ ਪਾਲਣਾ ਨਾ ਕਰਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੇ ਵਿਰੋਧ ਵਰਗੀਆਂ ਮੰਗਾਂ ਜਨਵਰੀ 2023, ਉਨ੍ਹਾਂ ਦੀ ਸੇਵਾ ਵਿੱਚ ਸਿਖਲਾਈ ਦੀ ਮਿਆਦ ਅਤੇ ਇਸ ਦੌਰਾਨ ਮਾਣ ਭੱਤੇ ਵਿੱਚ ਵਾਧਾ ਸ਼ਾਮਲ ਨਹੀਂ ਕੀਤਾ ਗਿਆ। ਜ਼ਰੂਰੀ ਸੇਵਾਵਾਂ ਅਤੇ ਇਸ ਦੇ ਨਾਲ ਹੀ ਇਸ ਗੱਲ ਨੂੰ ਵੀ ਨਕਾਰਿਆ ਕਿ ਸਰਕਾਰ ਇਸ ਲਈ ਕੋਈ ਪਹਿਲਕਦਮੀ ਨਹੀਂ ਕਰ ਰਹੀ ਹੈ। ਪੰਜਾਬ ਸਰਕਾਰ ਅਤੇ ਮਾਲ ਵਿਭਾਗ ਪੰਜਾਬ ਦੇ ਫੈਸਲੇ ਨੂੰ ਲਾਗੂ ਕਰਨ ਲਈ ਐਸਮਾ ਗਲਤ ਅਤੇ ਗੈਰ-ਕਾਨੂੰਨੀ ਹੈ ਅਤੇ ਇਸਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਦੂਜਾ ਇਹ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਵਿਜੀਲੈਂਸ ਦੁਆਰਾ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਗੈਰ-ਕਾਨੂੰਨੀ ਅਤੇ ਗੈਰ-ਕਾਨੂੰਨੀ ਗ੍ਰਿਫਤਾਰੀ ਵਿਰੁੱਧ ਉਨ੍ਹਾਂ ਦੇ ਸਟੈਂਡ ਦਾ ਸਮਰਥਨ ਕਰਨਾ।

Leave a Reply

Your email address will not be published. Required fields are marked *