ਸੀਵਰੇਜ ਸੰਘਰਸ਼ ਕਮੇਟੀ ਵੱਲੋਂ 12 ਜਨਵਰੀ ਨੂੰ ਹਲਕਾ ਵਿਧਾਇਕ ਦੇ ਘਰ ਅੱਗੇ ਭਗਵੰਤ ਮਾਨ ਸਰਕਾਰ ਦੀ ਅਰਥੀ ਸਾੜੀ ਜਾਵੇਗੀ ਅਤੇ ਅਗਲੇ ਸਘੰਰਸ਼ ਦਾ ਕੀਤਾ ਜਾਵੇਗਾ ਐਲਾਨ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ 3 ਜਨਵਰੀ (ਸਰਬਜੀਤ ਸਿੰਘ)– ਸੀਵਰੇਜ਼ ਸਮੱਸਿਆ ਨੂੰ ਹੱਲ ਕਰਵਾਉਣ ਲਈ ਚੱਲ ਰਹੇ ਧਰਨੇ ਦੇ 68ਵੇਂ ਦਿਨ ਅੱਜ ਸੰਘਰਸ਼ ਕਮੇਟੀ ਦੀ ਹੋਈ ਅਹਿਮ ਮੀਟਿੰਗ ਜਿਸ ਵਿੱਚ ਰਾਜਨੀਤਕ, ਧਾਰਮਿਕ, ਸਮਾਜਿਕ , ਭਰਾਤਰੀ ਅਤੇ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨੇ ਗਰਮਜੋਸ਼ੀ ਨਾਲ ਸ਼ਿਰਕਤ ਕੀਤੀ ਅਤੇ ਚੱਲ ਰਹੇ ਸੰਘਰਸ਼ ਦਾ ਰੀਵਿਊ ਕਰਦਿਆਂ ਸ਼ਾਮਲ ਆਗੂਆਂ ਨੇ ਮਹਿਸੂਸ ਕੀਤਾ ਕਿ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਲਗਾਤਾਰ ਚੱਲ ਰਹੇ ਸੰਘਰਸ਼ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦੀ ਜ਼ਰੂਰਤ ਹੈ ਇਸ ਲਈ ਫੌਰੀ ਤੌਰ ਤੇ ਪ੍ਰਭਾਵਿਤ ਵਾਰਡਾਂ ਦੇ ਇਕੱਠ ਅਤੇ ਸਬੰਧਤ ਨਗਰ ਕੌਂਸਲਰਾਂ ਨੂੰ  ਇਕੱਠਾਂ ਵਿੱਚ ਸ਼ਾਮਲ ਕਰਦਿਆਂ ਵੱਡੇ ਇਕੱਠਾਂ ਦੀ ਤਿਆਰੀ ਕਰਨ ਉਪਰੰਤ 12 ਜਨਵਰੀ ਨੂੰ ਹਲਕਾ ਵਿਧਾਇਕ ਦੀ ਰਹਾਇਸ਼ ਅੱਗੇ ਭਗਵੰਤ ਮਾਨ ਸਰਕਾਰ ਦੀ ਅਰਥੀ ਸਾੜੀ ਜਾਵੇਗੀ ਅਤੇ ਅਗਲੇ ਸਘੰਰਸ਼ ਦਾ ਐਲਾਨ ਕੀਤਾ ਜਾਵੇਗਾ। ਅਤੇ ਸ਼ਹਿਰ ਵਿੱਚ ਵੱਡਾ ਇਕੱਠ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਵੱਡੇ ਇਕੱਠ ਦੀ ਮਿਤੀ 12 ਜਨਵਰੀ ਨੂੰ ਐਲਾਨੀ ਜਾਵੇਗੀ ਨਵੇਂ ਸਾਲ 2025 ਦੀ ਪਹਿਲੀ ਮੀਟਿੰਗ ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸਵਿਤਰੀ ਬਾਈ ਫੂਲੇ ਦੇ ਜਨਮ ਦਿਵਸ਼ ਦੀਆਂ ਸੰਗਰਾਮੀ ਮੁਬਾਰਕਾਂ ਦਿੰਦਿਆਂ ਸ਼ਾਮਲ ਸਾਥੀਆਂ ਨੂੰ ਸੀਵਰੇਜ਼ ਸਮੱਸਿਆ ਦੀ ਗੰਭੀਰਤਾ ਨੂੰ ਸਮਝਦਿਆਂ ਤਨਦੇਹੀ ਨਾਲ ਲਗਾਤਾਰ ਸੰਘਰਸ਼ ਵਿੱਚ ਕੁੱਦਣ ਲਈ ਪ੍ਰੇਰਿਆ ਇਸ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਰਾਮਪਾਲ ਵਾਇਸ ਪ੍ਰਧਾਨ, ਅਮ੍ਰਿਤ ਪਾਲ ਗੋਗਾ, ਕਾਮਰੇਡ ਰਾਜਵਿੰਦਰ ਰਾਣਾ ਕਾਮਰੇਡ ਕਿ੍ਸਨ ਚੌਹਾਨ, , ਡਾਕਟਰ ਧੰਨਾ ਮੱਲ ਗੋਇਲ ਭਗਵੰਤ ਸਿੰਘ ਸਮਾਓ ,, ਅਜੀਤ ਸਿੰਘ ਸਰਪੰਚ, ਹੰਸਾ ਸਿੰਘ,  ਕੇਵਲ ਸਿੰਘ, ਗੁਰਦੀਪ ਸਿੰਘ ਦੀਪਾ, ਲਛਮਣ ਸਿੰਘ ਚੱਕਅਲੀ ਸ਼ੇਰ,ਗੁਰਚਰਨ ਸਿੰਘ,ਉਗਰ ਸਿੰਘ, ਜਸਵੰਤ ਸਿੰਘ ਮਾਨਸਾ, ਗਗਨਦੀਪ ਸਿਰਸੀਵਾਲਾ,ਹਰਪ੍ਰੀਤ ਸਿੰਘ, ਮੇਜ਼ਰ ਸਿੰਘ ਦੂਲੋਵਾਲ, ਜੁਗਰਾਜ ਸਿੰਘ ਰੱਲਾ, ਸ਼ਿੰਗਾਰਾ ਸਿੰਘ , ਸੁਖਚਰਨ ਦਾਨੇਵਾਲੀਆ, ਨਗੌਰ ਸਿੰਘ,  ਆਦਿ ਆਗੂਆਂ ਨੇ ਸੰਬੋਧਨ ਕੀਤਾ ਇਸ ਸਮੇਂ ਰਤਨ ਕੁਮਾਰ ਭੋਲਾ, ਦਲਵਿੰਦਰ ਸਿੰਘ, ਮਨਜੀਤ ਸਿੰਘ ਮੀਹਾਂ, ਪ੍ਰਦੀਪ ਮਾਖਾ, ਅਵਿਨਾਸ਼ ਸ਼ਰਮਾ,ਅਵੀ ਮੌੜ, ਰਵੀ ਕੁਮਾਰ, ਟੈਹਲਾ ਸਿੰਘ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *