ਗੁਰਦਾਸਪੁਰ, 24 ਦਸੰਬਰ ( ਸਰਬਜੀਤ ਸਿੰਘ)– ਗੁਰਦਾਸਪੁਰ ਜ਼ਿਲ੍ਹੇ ਦੀ ਸਰਹੱਦੀ ਪੁਲਸ ਚੌਕੀ ਬਖਸ਼ੀਵਾਲ ਤੇ 18 ਦਸੰਬਰ ਦੀ ਰਾਤ ਨੂੰ ਗ੍ਰਨੇਡ ਬੰਬ ਸੁੱਟਣ ਦੇ ਮਾਮਲੇ ਵਿੱਚ ਯੂ ਪੀ ਪੁਲਸ ਤੇ ਪੰਜਾਬ ਪੁਲਸ ਵੱਲੋਂ ਸਾਂਝੇ ਅਪਰੇਸ਼ਨ ਰਾਹੀਂ ਇਨਕਾਉੰਟਰ ਕੀਤੇ ਗਏ ਗੁਰਦਾਸਪੁਰ ਤੇ ਤਿੰਨ ਨੌਜਵਾਨਾਂ ਦੀ ਹੋਵੇ ਉੱਚ ਪੱਧਰੀ ਜਾਂਚ ਤਾਂ ਕਿ ਉਨ੍ਹਾਂ ਨੂੰ ਯੂ ਪੀ ਵਿਖੇ ਇਨਕਾਉੰਟਰ ਕਰਨ ਵਾਲੀ ਸਾਰੀ ਕਹਾਣੀ ਦੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾ ਸਕੇ ਕਿਉਂਕਿ ਇਹ ਸਾਰੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਤੇ ਘਰਾਂ ਦੀ ਹਾਲਾਤ ਵੀ ਖਸਤਾ ਹੈ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਇਹ ਦੋਸ਼ ਲਾਏ ਜਾ ਰਹੇ ਕਿ ਉਹਨਾਂ ਦੇ ਬੱਚਿਆਂ ਨੂੰ ਨਜਾਇਜ਼ ਮਾਰਿਆ ਗਿਆ, ਉਹ ਇਹੋ ਜਿਹੇ ਨਹੀਂ ਸਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇੰਨਾਂ ਤਿੰਨਾ ਨੌਜਵਾਨਾਂ ਦੀ ਯੂ ਪੀ ਵਿਖੇ ਕੀਤੇ ਪੁਲਸ ਇਨਕਾਉੰਟਰ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦੀ ਹੈ ਤਾਂ ਸਚਾਈ ਲੋਕਾਂ ਸਾਹਮਣੇ ਆ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਪੁਲਸ ਅਤੇ ਯੂ ਪੀ ਪੁਲਸ ਵੱਲੋਂ ਪੀਲੀਭੀਤ ਵਿਖੇ ਕਾਉੰਟਰ ਕੀਤੇ ਗਏ ਤਿੰਨ ਨੌਜਵਾਨ ਦੀ ਮੌਤ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਅਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਮਾਜ਼ ਵਿਰੋਧੀ ਅਨਸਰਾਂ ਦੀ ਬਿੱਲਕੁਲ ਹਮਾਇਤ ਨਹੀਂ ਕਰਦੀ ਅਤੇ ਇੰਨ੍ਹਾਂ ਦੀਆਂ ਸਮਾਜ ਵਿਰੋਧੀ ਸਰਗਰਮੀਆਂ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਪਰ ਨਿਰਦੋਸ਼ਾਂ ਨੂੰ ਪੁਲਸ ਵੱਲੋਂ ਨਜਾਇਜ਼ ਮਾਰਨ ਦੀ ਸਖ਼ਤ ਵਿਰੋਧੀ ਹੈ ਭਾਈ ਖਾਲਸਾ ਨੇ ਕਿਹਾ ਬੀਤੇ ਸਮੇਂ ਵਿੱਚ ਪੁਲਿਸ ਵੱਲੋਂ ਕਈ ਨੌਜਵਾਨਾਂ ਦੇ ਨਜਾਇਜ਼ ਵੀ ਇਨਕਾਉੰਟਰ ਕੀਤੇ ਗਏ ਸਨ ਜਿਨ੍ਹਾਂ ਦੇ ਕੇਸ ਉੱਚ ਅਦਾਲਤਾਂ ਵਿੱਚ ਅਜੇ ਤੱਕ ਚੱਲ ਰਹੇ ਹਨ ਅਤੇ ਕਈ ਪੁਲਸ ਕਰਮਚਾਰੀਆਂ ਨੂੰ ਅਜਿਹੇ ਕੇਸਾਂ ਵਿੱਚ ਸਜਾ ਵੀ ਹੋ ਚੁੱਕੀ ਹੈ ਭਾਈ ਖਾਲਸਾ ਨੇ ਸ਼ੰਕਾ ਜ਼ਾਹਿਰ ਕਰਦਿਆਂ ਆਖਿਆ ਕਲਾਨੌਰ ਗੁਰਦਾਸਪੁਰ ਦੇ ਮਾਰੇ ਗਏ ਇਹਨਾਂ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਦੇ ਘਰਾਂ ਦੇ ਹਾਲਾਤ ਤੋਂ ਮਹਿਸੂਸ ਹੁੰਦਾ ਹੈ ਕਿ ਕਿਤੇ ਕਿਸੇ ਸਾਜ਼ਿਸ਼ ਅਧੀਨ ਜਾਂ ਨਿਰਦੋਸ਼ ਤਾਂ ਇਨ੍ਹਾਂ ਤਿੰਨਾਂ ਨੌਜ਼ਵਾਨਾਂ ਦਾ ਯੂਪੀ ਦੇ ਪੀਲੀਭੀਤ ਵਿਖੇ ਮੁਕਾਬਲੇ ਬਣਾ ਕੇ ਤਾਂ ਨਹੀਂ ਮਾਰ ਦਿੱਤਾ ਗਿਆ ਹੈ , ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਸਾਰੇ ਮੰਦਭਾਗੇ ਇਨਕਾਉੰਟਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੀ ਹੈ ਤਾਂ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾ ਸਕੇ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪੁਲਸ ਆਪਣੇ ਦੱਸਣ ਮੁਤਾਬਕ ਸਪੱਸ਼ਟ ਕਰ ਰਹੀ ਹੈ ਕਿ ਯੂ ਪੀ ਦੇ ਮੁਕਾਬਲੇ ਵਿਚ ਮਾਰੇ ਗਏ ਇਹ ਤਿੰਨੇ ਗਰੀਬ ਨੌਜਵਾਨ ਖਾਲਿਸਤਾਨ ਜ਼ਿੰਦਾ ਫੋਰਸ ਦਾ ਸਬੰਧਿਤ ਸਨ, ਅਤੇ ਇੰਨ੍ਹਾਂ ਦੇ ਪਾਕਿਸਤਾਨ ‘ਤੇ ਰਹਿੰਦੇ ਜਸਵਿੰਦਰ ਸਿੰਘ ਮਨੂ ਬਾਗੀ ਅਗਵਾਨ ਨਾਲ ਸਬੰਧ ਚੱਲ ਰਹੇ ਸਨ, ਮਾਰੇ ਗਏ ਨੌਜਵਾਨਾਂ ਦੇ ਖਾਲਿਸਤਾਨੀਆਂ ਨਾਲ ਸੰਪਰਕ ਦੱਸੇ ਜਾ ਰਹੇ ਹਨ, ਭਾਈ ਖਾਲਸਾ ਨੇ ਕਿਹਾ ਅਸੀਂ ਸਮਾਜ ਵਿਰੋਧੀ ਅਨਸਰਾਂ ਤੇ ਉਹਨਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੇ ਹਾਂ ਪਰ ਕਿਸੇ ਗਰੀਬ ਨਾਲ ਧੱਕੇਸਾਹੀ, ਬੇਇਨਸਾਫ਼ੀ ਤੇ ਨਜਾਇਜ਼ ਪੁਲਿਸ ਕਾਰਵਾਈ ਦੀ ਸਖਤ ਵਿਰੋਧੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਾਰੇ ਗਏ ਸਾਰੇ ਗਰੀਬ ਪਰਵਾਰਾਂ ਨਾਲ ਸਬੰਧਤ ਨੌਜਵਾਨਾਂ ਦੇ ਕਾਉੰਟਰ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਪੁਲਿਸ ਕਾਉੰਟਰ ਕਰਨ ਦੀ ਬਜਾਏ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਇਨ੍ਹਾਂ ਕੋਲੋਂ ਸਾਰਾਂ ਕੁਝ ਪੁੱਛਿਆ ਜਾ ਸਕੇ ਕਿ ਪੰਜਾਬ ਥਾਣਿਆਂ ਤੇ ਗ੍ਰਨੇਟ ਬੰਬਾਂ ਨਾਲ ਪੁਲਸ ਥਾਣਿਆਂ ਤੇ ਚੌਕੀਆਂ ਵਿਚ ਹਮਲੇ ਕਰਾਉਣ ਪਿਛੇ ਕੇਹੜੇ ਸਮਾਜ ਵਿਰੋਧੀ ਅਨਸਰਾਂ ਦਾ ਹੱਥ ਹੈ, ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਸੁਰਜੀਤ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ।


