ਖਨੌਰੀ, ਗੁਰਦਾਸਪੁਰ, 24 ਦਸੰਬਰ ( ਸਰਬਜੀਤ ਸਿੰਘ)– ਖਨੌਰੀ ਬਾਰਡਰ ਤੇ ਕਿਸਾਨੀ ਮੰਗਾਂ ਨੂੰ ਲੈ ਕੇ 26 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨੋਂ ਦਿਨ ਵਿਗੜ ਰਹੀ ਹੈ ਅਤੇ ਡਾਕਟਰਾਂ ਨੇ ਮਿੰਟ ਮਿੰਟ ਤੇ ਉਨ੍ਹਾਂ ਦਾ ਚੈੱਕ ਅੱਪ ਕੀਤਾ ਜਾ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ ਗੱਲਬਾਤ ਤੋਂ ਰੋਕ ਦਿੱਤਾ ਗਿਆ ਹੈ, ਸੁਪਰੀਮ ਕੋਰਟ ਨੇ ਵੀ ਡੱਲੇਵਾਲ ਦੀ ਹਾਲਾਤ ਨੂੰ ਵੇਖ ਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਹੁਕਮ ਦਿੱਤੇ ਹਨ ਪਰ ਸਰਕਾਰ ਦੇ ਕੰਨਾ ਤੇ ਜੂੰ ਤੱਕ ਨਹੀਂ ਸਰਕ ਰਹੀ,ਉਧਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ,ਕਾਂਗਰਸ ਦੇ ਸਾਬਕਾ ਪੰਜਾਬ ਸੀ ਐਮ ਚਰਨਜੀਤ ਸਿੰਘ ਚੰਨੀ,ਭਾਜਪਾਈ ਪੰਜਾਬ ਲੀਡਰ ਸੁਨੀਲ ਜਾਖੜ ,ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਕਈ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਛੱਡਣ ਦੀ ਅਪੀਲ ਕੀਤੀ ਹੈ, ਪਰ ਜਗਜੀਤ ਸਿੰਘ ਡੱਲੇਵਾਲ ਅਡੋਲ ਆਪਣੀਆਂ ਕਿਸਾਨੀ ਮੰਗਾਂ ਲੈਣ ਤੱਕ ਅੜੇ ਹੋਏ ਹਨ ਤੇ ਕਹਿ ਰਹੇ ਹਨ ਕਿ ਦਿੱਲੀ ਬਾਰਡਰਾਂ ਤੇ ਤਿੰਨ ਖੇਤੀ ਬਿੱਲ ਵਾਪਸ ਲੈਣ ਸਮੇਂ ਸਰਕਾਰ ਨੇ ਜੋਂ ਕਿਸਾਨੀ ਮੰਗਾਂ ਮੰਨੀਆਂ ਸਨ,ਉਹ ਸਾਰੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ ਤਾਂ ਉਹ ਆਪਣਾ ਮਰਨ ਵਰਤ ਛੱਡ ਦੇਣਗੇ,ਭਾਵੇਂ ਕਿ ਡੱਲੇਵਾਲ ਦੇ ਮਰਨ ਵਰਤ ਤੇ ਬੈਠਣ ਨਾਲ ਕਿਸਾਨੀ ਅੰਦੋਲਨ ਇੱਕ ਵਾਰ ਫਿਰ ਭਰ ਜਵਾਨੀ’ਚ ਆ ਗਿਆ ਹੈ ਅਤੇ ਦੇਸ਼ ਦੇ ਵੱਡੇ ਵੱਡੇ ਸਿਆਸੀ, ਧਾਰਮਿਕ, ਸਮਾਜਿਕ ਤੇ ਕਲਾਕਾਰਾਂ ਸਮੇਤ ਦੇਸ਼ਾਂ ਵਿਦੇਸ਼ਾਂ ਦੇ ਲੋਕ ਮੋਰਚੇ ਵਿਚ ਸ਼ਾਮਿਲ ਹੋ ਰਹੇ ਹਨ ਅਤੇ ਇੰਜ ਲੱਗ ਰਿਹਾ ਹੈ ਸਰਕਾਰ ਨੂੰ ਤਿੰਨ ਖੇਤੀ ਵਿਰੋਧੀ ਬਿੱਲ ਵਾਪਸ ਲੈਣ ਵਾਂਗ ਕਿਸਾਨਾਂ ਦੀਆਂ ਹੁਣ ਸਾਰੀਆਂ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ ,ਇਸ ਕਰਕੇ ਪੰਜਾਬ ਤੋਂ ਖਨੌਰੀ ਬਾਰਡਰ ਤੇ ਸ੍ਰ ਜਗਜੀਤ ਸਿੰਘ ਡੱਲੇਵਾਲ ਨਾਲ ਵਿਸ਼ੇਸ਼ ਮੁਲਾਕਾਤ ਕਰਨ ਤੋਂ ਉਪਰੰਤ ਗਹਿਰੀ ਚਿੰਤਾ ਕਰਦਿਆਂ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕਮੇਟੀ ਮੈਂਬਰ ਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਸੰਤ ਸੁਖਵਿੰਦਰ ਸਿੰਘ ਜੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੇ ਨਾਲ ਨਾਲ ਤਿੰਨ ਖੇਤੀ ਵਿਰੋਧੀ ਬਿੱਲ ਵਾਪਸ ਲੈਣ ਸਮੇਂ ਕੀਤੇ ਵਾਅਦੇ ਪੂਰੇ ਕੀਤੇ ਜਾਣ ਤਾਂ ਕਿ ਕਿਸਾਨ ਆਗੂ ਆਪਣਾ ਅੰਦੋਲਨ ਵਾਪਸ ਲੈ ਕੇ ਪੰਜਾਬ ਵਾਪਸ ਪਰਤ ਸਕਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਖਨੌਰੀ ਬਾਰਡਰ ਤੇ ਸ੍ਰ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਨ ਵਾਲੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕਮੇਟੀ ਮੈਂਬਰ ਸੰਤ ਸੁਖਵਿੰਦਰ ਸਿੰਘ ਆਲੋਵਾਲ ਨਾਲ ਟੈਲੀਫੋਨ ਤੇ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਸੀਨੀਅਰ ਕਿਸਾਨ ਆਗੂ ਸੰਤ ਸੁਖਵਿੰਦਰ ਸਿੰਘ ਆਲੋਵਾਲ ਨਾਲ ਹਰਿਆਣਾ ਦੀ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ, ਸੰਤ ਸ਼ਮਸ਼ੇਰ ਸਿੰਘ ਜੁਗੇੜੇਵਾਲੇ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ ਤੇ ਹੋਰ ਧਾਰਮਿਕ ਸਿਆਸੀ ਸਮਾਜਿਕ ਆਗੂਆ ਨੇ ਸ੍ਰ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਤੇ ਗਹਿਰੀ ਚਿੰਤਾ ਜ਼ਾਹਰ ਕਰਦਿਆਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਦੇਸ਼ ਦੇ ਅੰਨ ਦਾਤਾ ਪੰਜਾਬ ਦੇ ਭੋਲੇ ਭਾਲੇ ਮਿਹਨਤੀ ਅਤੇ ਬਹਾਦਰ ਧਰਮੀਂ ਕਿਸਾਨਾਂ ਨਾਲ ਸਖ਼ਤੀ ਕਰਨ ਦੀ ਬਜਾਏ ਉਨ੍ਹਾਂ ਨੂੰ ਸ਼ਾਂਤ ਮਈ ਢੰਗ ਨਾਲ ਦਿੱਲੀ ਜਾਣ ਦੀ ਆਗਿਆ ਦਿੱਤੀ ਜਾਵੇ ਜੋਂ ਸੰਵਿਧਾਨਿਕ ਹੱਕ ਹੈ ਅਤੇ ਜਾਂ ਫਿਰ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੇ ਨਾਲ ਨਾਲ ਸਾਰੀਆਂ ਕਿਸਾਨੀ ਮੰਗਾਂ ਪ੍ਰਵਾਨ ਕੀਤੀਆਂ ਜਾਣ, ਤਾਂ ਕਿ ਕਿਸਾਨ ਆਗੂ ਆਪਣੇ ਘਰਾਂ ਨੂੰ ਪਰਤ ਸਕਣ,ਸੰਤ ਆਲੋਵਾਲ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਕੇਂਦਰ ਸਰਕਾਰ ਨੇ ਮਰਨ ਵਰਤ ਤੇ ਬੈਠੇ ਸ੍ਰ ਜਗਜੀਤ ਸਿੰਘ ਡੱਲੇਵਾਲ ਨਾਲ ਕੋਈ ਜਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਸਿੱਟੇ ਗੰਭੀਰ ਨਿਕਲ ਸਕਦੇ ਹਨ ਜਿਨ੍ਹਾਂ ਲਈ ਸਰਕਾਰ ਹੀ ਜ਼ੁੰਮੇਵਾਰ ਹੋਵੇਗੀ।