ਦਿੱਲੀ, ਗੁਰਦਾਸਪੁਰ, 7 ਦਸੰਬਰ ( ਸਰਬਜੀਤ ਸਿੰਘ)– ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹਾਦਤੀ ਸ਼ੀਸ਼ ਨੂੰ ਦਿੱਲੀ ਦੇ ਚਾਂਦਨੀ ਚੌਂਕ ਤੋਂ ਚੁੱਕ ਕੇ ਪੈਦਲ ਮੰਜ਼ਿਲਾ ਰਾਹੀਂ ਆਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੇਂਟ ਕਰਕੇ ਰੰਘਰੇਟੇ ਗੁਰ ਕੇ ਬੇਟੇ ਦਾ ਵਰਦਾਨ ਪ੍ਰਾਪਤ ਕਰਨ ਵਾਲੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ( ਭਾਈ ਜੈਤਾ) ਜੀ ਕੁਰਬਾਨੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਹਰ ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਵਾਲੇ ਦਿਨ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਜਾਏ ਜਾਂਦੇ ਸ਼ੀਸ਼ ਭੇਂਟ ਨਗਰ ਕੀਰਤਨ ਨੂੰ ਦਿੱਲੀ ਹਰਿਆਣਾ ਦੀਆਂ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ,ਹਰ ਵਰਗ ਦੇ ਲੋਕ ਗੁਰੂ ਸਾਹਿਬ ਜੀ ਨੂੰ ਨਮਸਤਕ ਹੋ ਕੇ ਰੁਮਾਲੇ ਸਾਹਿਬ ਭੇਂਟ ਕਰ ਰਹੇ ਹਨ ਤੇ ਪੰਜ ਪਿਆਰਿਆਂ ਦੇ ਨਾਲ ਨਾਲ ਨਗਰ ਕੀਰਤਨ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਆਦਿ ਬਖ਼ਸ਼ਿਸ਼ ਕਰਕੇ ਸਤਿਕਾਰ ਕੀਤਾ ਜਾ ਰਿਹਾ ਹੈ ਅਤੇ ਤਰਾਂ ਤਰਾਂ ਦੇ ਲੰਗਰ ਛਕਾਏ ਜਾ ਰਹੇ ਹਨ,ਅੱਜ ਇਹ ਨਗਰ ਕੀਰਤਨ ਇਤਿਹਾਸਕ ਗੁਰਦੁਆਰੇ ਨਾਡਾ ਸਾਹਿਬ ਜੀਰਕਪੁਰ ਵਿਖੇ ਵਿਸ਼ਰਾਮ ਕਰੇਗਾ ਅਤੇ ਸਵੇਰੇ ਨੌਂ ਵਜੇ ਵੱਖ ਵੱਖ ਪੜਾਵਾਂ ਰਾਹੀਂ ਫ਼ਤਹਿਗੜ੍ਹ ਸਾਹਿਬ ਪਹੁੰਚੇਗਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਤੇ ਨਗਰ ਕੀਰਤਨ ਦੇ ਮੀਡੀਆ ਇੰਚਾਰਜ਼ ਭਾਈ ਵਿਰਸਾ ਸਿੰਘ ਖਾਲਸਾ ਨੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਤਰਨਾਦਲ ਤੇ ਸਰਪ੍ਰਸਤ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਮੁਖੀ ਦਸਮੇਸ਼ ਤਰਨਾਦਲ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ,ਨਗਰ ਕੀਰਤਨ ਸਿੱਖਾ ਤੋਂ ਇਲਾਵਾ ਹਿੰਦੂ ਮੁਸਲਿਮ ਤੇ ਹੋਰ ਵਰਗ ਦੇ ਧਾਰਮਿਕ ਆਗੂਆਂ ਵੱਲੋਂ ਵੀ ਸਨਮਾਨ ਮਿਲ ਰਿਹਾ ਹੈ ਭਾਈ ਖਾਲਸਾ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਿੰਦੂ ਧਰਮ ਨੂੰ ਬਚਾਉਣ ਵਾਲੀ ਦਿੱਲੀ ਵਿਖੇ ਸ਼ਹਾਦਤ ਦੇਣ ਵਾਲੀ ਮਹਾਨ ਲਾਸਾਨੀ ਕੁਰਬਾਨੀ ਅਤੇ ਉਹਨਾਂ ਦਾ ਪਵਿੱਤਰ ਸ਼ਹੀਦੀ ਸੀਸ ਦਿੱਲੀ ਪੈਦਲ ਚੱਲ ਕੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੇਟ ਕਰਨ ਵਾਲੇ ਮਹਾਨ ਸੂਰਬੀਰ ਯੋਧੇ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਇਤਿਹਾਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਇਹ ਸ਼ੀਸ਼ ਭੇਂਟ ਨਗਰ ਕੀਰਤਨ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੋਗ ਨਾਲ ਸਜਾਇਆ ਜਾਂਦਾ ਹੈ, ਭਾਈ ਖਾਲਸਾ ਨੇ ਦੱਸਿਆ ਦਿੱਲੀ ਹਰਿਆਣਾ ਦੀਆਂ ਸੰਗਤਾਂ ਦੇ ਨਾਲ ਨਾਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਕੀਰਤਨ ਨੂੰ ਪੂਰਾ ਪੂਰਾ ਸੰਯੋਗ ਦੇ ਰਹੀਆਂ ਹਨ ਅਤੇ ਪੁਲਿਸ਼ ਪ੍ਰਸ਼ਾਸਨ ਦਾ ਵੀ ਪੂਰਾ ਯੋਗਦਾਨ ਹੈ।



