ਗੁਰਦਾਸਪੁਰ, 7 ਦਸੰਬਰ ( ਸਰਬਜੀਤ ਸਿੰਘ)– ਜਲੰਧਰ ਦਾ ਰਹਿਣ ਵਾਲਾ ਪ੍ਰਦੀਪ ਕੁਮਾਰ ਦੁਬਈ’ਚ ਕੰਮ ਕਰਦਾ ਹੈ। ਉਸ ਦੀ ਮਨਪ੍ਰੀਤ ਕੌਰ ਨਾਲ ਤਿੰਨ ਸਾਲਾਂ ਤੋਂ ਆਨਲਾਈਨ ਦੋਸਤੀ ਸੀ, ਦੋਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਅਤੇ ਛੇ ਦਸੰਬਰ ਨੂੰ ਤਹਿ ਸਮੇਂ ‘ਤੇ ਦੀਪਕ ਕੁਮਾਰ 150 ਬਰਾਤੀਆਂ ਦੀ ਬਰਾਤ ਲੈਕੇ ਲਾੜਾ ਸੇਹਰਾ ਲਾਈ ਮੋਗਾ ਪਹੁੰਚਿਆ ,ਪਰ ਬਾਅਦ ਵਿੱਚ ਉਸ ਪਤਾ ਲੱਗਾ ਕਿ ਉਸ ਨਾਲ ਵੱਡਾ ਧੋਖਾ ਹੋਇਆ ਹੈ, ਕਿਉਂਕਿ ਪਿਆਰ ਦਾ ਸਮਝੌਤਾ ਆਨਲਾਈਨ ਸੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ਼ ਵਾਇਰਲ ਹੋਈ ਇਸ ਆਨਲਾਈਨ ਵਿਆਹ ਦੀ ਵੀਡੀਓ ਨੂੰ ਵੇਖਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।ਭਾਈ ਖਾਲਸਾ ਨੇ ਦੱਸਿਆ ਪ੍ਰਦੀਪ ਕੁਮਾਰ ਅਤੇ ਮਨਪ੍ਰੀਤ ਕੌਰ ਆਪਸ ਵਿੱਚ ਤਿੰਨ ਸਾਲ ਤੋਂ ਪਿਆਰ ਦੀਆਂ ਗੱਲਬਾਤ ਕਰਦੇ ਰਹੇ, ਪਿਆਰ ਦੀ ਹੱਦ ਇਥੋਂ ਤੱਕ ਵਧ ਗਈ ਕਿ ਦੋਹੇਂ ਆਨ ਲਾਈਨ ਵਿਆਹ ਕਰਵਾਉਣ ਤੱਕ ਪਹੁੰਚ ਗਏ , ਭਾਈ ਖਾਲਸਾ ਨੇ ਦੱਸਿਆ ਕਿੰਨੀ ਮੂਰਖਤਾਈ ਲੜਕੇ ਵਾਲਿਆਂ ਦੇ ਪ੍ਰਵਾਰ ਤੇ ਹੋਰ ਰਿਸ਼ਤੇਦਾਰਾ ਦੀ ਜੋ ਲੜਕੇ ਦੇ ਪਿੱਛੇ ਲੱਗ ਕੇ ਨਾ ਲੜਕੀ ਦਾ ਘਰ ਵੇਖਿਆ, ਨਾ ਹੀ ਲੜਕੀ ਤੇ ਉਹਦੇ ਵਾਰਸ ਅਤੇ ਆਨਲਾਈਨ 150 ਬੰਦਿਆਂ ਦੀ ਬਰਾਤ ਲੈ ਕੇ ਲੜਕੀ ਦੇ ਕਹਿਣ ਤੇ ਮੋਗਾ ਪਹੁੰਚ ਗਿਆ, ਅਤੇ ਜਦੋਂ ਇਥੇ ਆ ਕੇ ਲੜਕੀ ਦੇ ਦੱਸੇ ਮੁਤਾਬਕ ਰੋਜ਼ ਪੈਲੇਸ ਦਾ ਪਤਾ ਕੀਤਾ ਤਾਂ ਲੋਕਾਂ ਨੇ ਕਿਹਾ ਇਸ ਨਾ ਦਾ ਤਾਂ ਇਥੇ ਕੋਈ ਪੈਲੇਸ ਹੀ ਨਹੀਂ? ਤਾਂ ਲਾੜੇ ਵਾਲਿਆਂ ਨੇ ਜਦੋਂ ਲੜਕੀ ਵਾਲਿਆਂ ਨੂੰ ਫੋਨ ਕਰਕੇ ਪੁੱਛਣਾ ਚਾਹਿਆ ਤਾਂ ਉਹਨਾਂ ਫੋਨ ਬੰਦ ਕਰ ਦਿੱਤਾ, ਭਾਈ ਖਾਲਸਾ ਨੇ ਕਿਹਾ ਲੜਕੀਆਂ ਵਾਲਿਆਂ ਦਾ ਘਰ ਤੇ ਪ੍ਰਵਾਰ ਨੂੰ ਦੇਖੇ ਬਿਨਾਂ ਮੰਡਿਆਲਾ ਜਲੰਧਰ ਦੇ ਨਿਵਾਸੀ ਦੀਪਕ ਕੁਮਾਰ 150 ਬਰਾਤੀਆਂ ਦੀ ਬਰਾਤ ਲੈ ਕੇ ਮੋਗਾ ਪਹੁੰਚਣਾ ਵੱਡੀ ਮੂਰਖਤਾਈ ਹੈ ਅਤੇ ਜਿਸ ਲਾੜੀ ਨਾਲ ਵਿਆਹ ਕਰਵਾਉਣਾ ਸੀ ਉਸੇ ਵਿਰੁੱਧ ਧੋਖਾ ਧੜੀ ਦਾ ਕੇਸ ਦਰਜ ਕਰਾਉਣ ਲਾੜੇ ਨੂੰ ਸਿਹਰੇ ਬੰਨ੍ਹ ਕੇ ਮੋਗਾ ਥਾਣੇ ਵਿਖੇ ਪਹੁੰਚਣਾ ਪਿਆ, ਭਾਈ ਖਾਲਸਾ ਨੇ ਕਿਹਾ ਹੁਣ ਲੜਕਾ ਅਤੇ ਲੜਕੇ ਦਾ ਪਿਤਾ ਥਾਣੇ ‘ਚ ਰੋ ਰਿਹਾ ਹੈ ਕਿ ਉਹਨਾਂ ਨਾਲ ਵੱਡਾ ਧੋਖਾ ਹੋਇਆ ਹੈ ਸਾਨੂੰ ਇਨਸਾਨ ਦਿਵਾਇਆ ਜਾਵੇ, ਭਾਈ ਖਾਲਸਾ ਨੇ ਕਿਹਾ ਦੀਪਕ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਮੰਡਿਆਲਾ ਜਲੰਧਰ ਦੀ ਇਹ ਆਨ ਲਾਈਨ ਵਿਆਹ ਵਾਲੀ ਘਟਨਾ ਤੋਂ ਸਮੂਹ ਫੇਸਬੁੱਕ, ਇੰਸਟਾਗ੍ਰਾਮ ਰਾਹੀਂ ਪ੍ਰੇਮ ਕਰਨ ਵਾਲਿਆਂ ਨੂੰ ਸਬਕ ਸਿੱਖਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ।
