ਫਿਲੌਰ, ਗੁਰਦਾਸਪੁਰ, 17 ਨਵੰਬਰ ( ਸਰਬਜੀਤ ਸਿੰਘ)– ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਵਿਖੇ 15 ਤੋਂ 19 ਨਵੰਬਰ ਤੱਕ ਚੱਲਣ ਵਾਲੇ ਪੰਜ ਰੋਜ਼ਾ ਗੁਰਮਤਿ ਸਮਾਗਮ ਦੇ ਤੀਜੇ ਗੇੜ’ਚ 19 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ,ਸੰਤ ਸੁਮੇਲਨ ਕਰਵਾਇਆ ਗਿਆ, ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਅਨੇਕਾਂ ਪ੍ਰਕਾਰ ਦੇ ਲੰਗਰ ਵਰਤਾਏ ਗਏ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ’ਚ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਉਹਨਾਂ ਭਾਈ ਖਾਲਸਾ ਨੇ ਦੱਸਿਆ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਵਰਗੀ ਮਾਤਾ ਪ੍ਰਕਾਸ਼ ਕੌਰ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਪੰਜ ਰੋਜ਼ਾ ਗੁਰਮਤਿ ਸਮਾਗਮ ਰਾਹੀਂ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ, ਗਰੀਬ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ, ਕਬੱਡੀ ਤੇ ਵਾਲੀਬਾਲ ਹਲਟੀ ਬੈਲ ਗੱਡੀਆਂ ਦੀ ਦੌੜ ਮੁਕਾਬਲੇ ਟੂਰਨਾਮੈਂਟ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤੇ ਜਾਣ ਦੀ ਚਲਾਈ ਧਾਰਮਿਕ ਲਹਿਰ ਤਹਿਤ ਇਸ ਵਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੇ ਸਵਰਗੀ ਮਾਤਾ ਪ੍ਰਕਾਸ਼ ਕੌਰ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਪੰਜ ਰੋਜ਼ਾ ਗੁਰਮਤਿ ਸਮਾਗਮ ਦੇ ਤੀਜੇ ਗੇੜ’ਚ 19 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ, ਭਾਈ ਖਾਲਸਾ ਨੇ ਦੱਸਿਆ ਪਰਸੋਂ ਤੋਂ ਰੱਖੇਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਕਥਾ ਵਿਚਾਰ ਰਾਹੀਂ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਹੁਕਮਨਾਮੇ ਦੀ ਕਥਾ ਵਿਚਾਰ ਕੀਤੀ ਗਈ ਅਤੇ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਚਾਰ ਲਾਵਾਂ ਦੇ ਸੰਪੂਰਨ ਪਾਠ ਤੇ ਸ਼ਬਦ ਰਾਹੀਂ ਵਿਆਹੇ ਜੋੜਿਆਂ ਨੂੰ ਚਾਰ ਪ੍ਰਕਰਮਾ ਕਰਨ ਤੋਂ ਉਪਰੰਤ ਸੰਪੂਰਨ ਕਰਵਾਇਆ, ਮੁੱਖ ਪ੍ਰਬੰਧਕ ਸੰਤ ਸੁਖਵਿੰਦਰ ਸਿੰਘ ਆਲੋਵਾਲ, ਡਾਕਟਰ ਅਮਰਜੋਤ ਸਿੰਘ ਸੰਧੂ ਤੇ ਸੰਤ ਜਰਨੈਲ ਸਿੰਘ ਜੀ ਵੱਲੋਂ ਸਾਂਝੇ ਤੌਰ ਤੇ ਵਿਆਹੇ ਜੋੜਿਆਂ ਨੂੰ ਸੋਨੇ ਦੇ ਗਹਿਣੇ ਤੇ ਹੋਰ ਸਮਾਨ ਦਾਜ ਵਜੋਂ ਦੇਣ ਦੇ ਨਾਲ-ਨਾਲ ਸੋਫਾ ਸੈੱਟ ਅਲਮਾਰੀ ਛੇ ਕੁਰਸੀਆਂ ਤੇ ਟੇਬਲ ਪੇਟੀ’ਚ ਠੰਡੇ ਗਰਮ ਬਿਸਤਰੇ ਤੇ ਹੋਰ ਸਮਾਨ ਮੌਕੇ ਤੇ ਦਾਜ ਵਜੋਂ ਦਿਤਾ ਗਿਆ, ਇਸ ਮੌਕੇ ਤੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਤੇ ਸੰਤ ਜਰਨੈਲ ਸਿੰਘ ਜੀ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ,ਐਮ ਐਲ ਏ,ਭੋਲਾ ਗਰੇਵਾਲ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਜਥੇਦਾਰ ਬਾਬਾ ਨਰੰਗ ਸਿੰਘ ਜੀ,ਸੰਤ ਸ਼ਮਸ਼ੇਰ ਸਿੰਘ ਜੁਗੇੜੇ ਵਾਲੇ, ਡਾਕਟਰ ਅਮਰਜੋਤ ਸਿੰਘ ਸੰਧੂ, ਸ੍ਰ ਜਸਬੀਰ ਸਿੰਘ ਗਰੇਵਾਲ ਲੁਧਿਆਣਾ ਤੋਂ ਇਲਾਵਾ ਸਥਾਨਕ ਪਤਵੰਤੇ, ਤੇ ਕਈ ਧਾਰਮਿਕ, ਸਿਆਸੀ ਸਮਾਜਿਕਾ ਤੋਂ ਇਲਾਵਾ ਧਾਰਮਿਕ ਖੇਤਰ ਵਿੱਚ ਸਰਗਰਮ ਸੰਤਾਂ ਮਹਾਪੁਰਸ਼ਾਂ ਨੇ ਹਾਜ਼ਰੀ ਲਵਾਈ ਤੇ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ, ਮੁੱਖ ਪ੍ਰਬੰਧਕ ਸੰਤ ਸੁਖਵਿੰਦਰ ਸਿੰਘ ਜੀ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਵੱਲੋਂ ਸਮੂਹ ਸੰਤ ਸਮਾਜ ਦੇ ਸੰਤਾਂ, ਤੇ ਹੋਰ ਪਤਵੰਤਿਆਂ ਤੇ ਹੋਰਾਂ ਦਾ ਸਨਮਾਨ ਕੀਤਾ ਗਿਆ, ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ।