25 ਨਵੰਬਰ ਨੂੰ ਪੰਜਾਬ ਖੇਤ ਮਜਦੂਰ ਸਭਾ ਵੱਲੋ ਸੂਬਾਈ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ
ਜਨ ਸੰਪਰਕ ਮੁਹਿੰਮ ਤਹਿਤ ਪਿੰਡ ਰਮਦਿੱਤੇਵਾਲਾ ਵਿੱਖੇ ਜਨਤਕ ਮੀਟਿੰਗ ਕੀਤੀ
ਮਾਨਸਾ, ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)– ਹਰ ਛੋਟੇ ਮੋਟੇ ਮਸਲੇ ਤੇ ਬੇਬਾਕੀ ਨਾਲ ਬੋਲਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਮਜਦੂਰਾ ਦੇ ਕੰਮ ਦੇ ਘੰਟੇ 8 ਤੋ 12 ਕਰਨ ਵਾਲੇ ਨੋਟੀਫਿਕੇਸ਼ਨ ਬਾਰੇ ਮੂੰਹ ਨਹੀ ਖੋਲ ਰਿਹਾ ਤੇ ਪੰਜਾਬ ਦੇ ਮਿਹਨਤਕਸ ਲੋਕ ਪੰਜਾਬ ਸਰਕਾਰ ਦੇ ਇਸ ਗੈਰਮਾਨਵੀ ਫੈਸਲੇ ਬਾਰੇ ਜਾਨਣ ਦੇ ਇੱਛੁਕ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਇਹ ਫੈਸਲਾ ਲੈਣ ਵਾਲੀ ਮਜਬੂਰੀ ਬਾਰੇ ਵੀ ਜਾਨਣਾ ਚਾਹੁੰਦੇ ਹਨ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਨ ਸੰਪਰਕ ਮੁਹਿੰਮ ਤਹਿਤ ਇਥੋ ਥੋੜੀ ਦੂਰ ਸਥਿਤ ਪਿੰਡ ਰਮਦਿੱਤੇਵਾਲਾ ਵਿੱਖੇ ਜਨਤਕ ਮੀਟਿੰਗ ਦੌਰਾਨ ਕਰਦਿਆਂ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਚੰਗੇ ਭਵਿੱਖ ਦੀ ਆਸ ਵਿੱਚ ਪੰਜਾਬ ਦੀ ਮਿਹਨਤਕਸ ਜਨਤਾ ਨੇ ਬਦਲਾਅ ਦੀ ਵੱਡੀ ਲਹਿਰ ਖੜੀ ਕਰਕੇ ਪੰਜਾਬ ਸਰਕਾਰ ਚੁਣੀ ਤੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਬਣਾਇਆ , ਪਰੰਤੂ ਆਪ ਸਰਕਾਰ ਦੀ ਪੌਣੇ ਦੋ ਸਾਲਾ ਦੇ ਕਾਰਜਕਾਲ ਨੇ ਲੋਕਾ ਦੇ ਦੰਦ ਖੱਟੇ ਕਰ ਦਿੱਤੇ ।
ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ ਆਉਣ ਵਾਲੀ 25 ਨਵੰਬਰ ਨੂੰ ਪੰਜਾਬ ਖੇਤ ਮਜਦੂਰ ਸਭਾ ਵੱਲੋ ਸੂਬਾਈ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ ਤੇ ਚੌਣਾਂ ਤੋ ਪਹਿਲਾ ਆਮ ਲੋਕਾ ਨੂੰ ਦਿੱਤੀਆ ਗਰੰਟੀਆ ਪੂਰੀਆ ਕਰਨ ਲਈ ਮਾਨ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਕਾਲਾ ਖਾਂ ਭੰਮੇ , ਗੁਰਜੰਟ ਕੋਟਧਰਮੂ , ਬਲਵਿੰਦਰ ਕੋਟਧਰਮੂ , ਰਾਜਿੰਦਰ ਹੀਰੇਵਾਲਾ , ਜੱਗਾ ਸਿੰਘ ਰਾਏਪੁਰ , ਸੁਖਰਾਜ ਸਿੰਘ ਬਾਜੇਵਾਲਾ , ਕੇਵਲ ਸਿੰਘ ਰਮਦਿੱਤੇਵਾਲਾ , ਹਾਕਮ ਸਿੰਘ ਰਮਦਿੱਤੇਵਾਲਾ , ਰਾਣੀ ਕੌਰ ਤੇ ਨਸੀਬ ਕੌਰ ਆਦਿ ਵੀ ਹਾਜਰ ਸਨ ।