ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ)– ਕਮਿਊਨਿਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਜ਼ਿਲਾ ਗੁਰਦਾਸਪੁਰ ਨੇ ਦੱਸਿਆ ਕਿ ਉਹ ਪਿੰਡਾਂ ਵਿੱਚ ਬਣੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਹਨ ਅਤੇ ਉਹਨਾਂ ਵੱਲੋਂ ਕਰੋਨਾ ਅਤੇ ਹੜ੍ਹਾਂ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਵੱਢੀ ਭੂਮਿਕਾ ਨਿਭਾਈ । ਸਰਕਾਰ ਵੱਲੋਂ ਚਲਾਏ ਜਾਂਦੇ ਸਿਹਤ ਸਬੰਧੀ ਪ੍ਰੋਗਰਾਮਾਂ ਨੂੰ ਪਿੰਡ ਪਿੰਡ ਲਾਗੂ ਕੀਤਾ ਪਰ ਸਰਕਾਰ ਵੱਲੋਂ ਉਹਨਾਂ ਨਾਲ਼ ਕੋਈ ਹਮਦਰਦੀ ਨਹੀਂ ਵਿਖਾਈ ਜਾ ਰਹੀ । ਪਿਛਲੇ ਲੰਮੇ ਸਮੇਂ ਤੋਂ ਲਟਕਦਿਆਂ ਆ ਰਹੀਆਂ ਆਪਣੀਆਂ ਮੰਗਾਂ ਸਬੰਧੀ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰੰਤੂ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਦੇ ਕੋਈ ਹੱਲ ਨਹੀਂ ਕੀਤੇ ਗਏ । ਆਗੂਆਂ ਨੇ ਦੱਸਿਆ ਕਿ 16 ਜੁਲਾਈ ਨੂੰ ਯੂਨੀਅਨ ਨੂੰ ਮੁੱਖਮੰਤਰੀ ਸਾਹਿਬ ਨਾਲ਼ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਅਤੇ 15 ਜੁਲਾਈ ਯਾਨੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਮੀਟਿੰਗ ਪੋਸਟਪੋਨ ਕਰ ਦਿੱਤੀ ਗਈ ਅਤੇ 3 ਮਹੀਨੇ ਬਾਅਦ ਵੀ ਮੀਟਿੰਗ ਦੀ ਕੋਈ ਤਰੀਕ ਨਹੀਂ ਦਿੱਤੀ ਗਈ । ਸਰਕਾਰ ਦੀ ਵਾਦਾ ਖ਼ਿਲਾਫੀ ਦੀ ਨੀਤੀ ਕਰਕੇ ਪੂਰੇ ਪੰਜਾਬ ਦੇ ਮਲਾਜ਼ਮਾਂ ਵਿੱਚ ਭਾਰੀ ਰੋਸ ਹੈ । ਇਸ ਲਈ ਸਰਕਾਰ ਦੀਆਂ ਲਾਰਾ ਲਾਊ ਡੰਗ ਟਪਾਊ ਨੀਤੀਆਂ ਦੇ ਖਿਲਾਫ਼ ਪੰਜਾਬ ਦੇ 2500 ਸੀ ਐਚ ਓ 11 ਨਵੰਬਰ ਨੂੰ ਗਿੱਦੜਬਾਹਾ ਵਿੱਚ ਵਿਸ਼ਾਲ ਰੈਲੀ ਕਰਨਗੇ । ਉਹਨਾਂ ਵੱਲੋਂ ਆਪਣੀਆਂ ਮੰਗਾਂ ਦੋਹਰਾਉਂਦੇ ਹੋਏ ਕਿਹਾ ਗਿਆ ਕਿ ਪੰਜਾਬ ਵਿੱਚ ਸੀ ਐਚ ਓ ਨੂੰ ਬਾਕੀ ਸੂਬਿਆਂ ਨਾਲ਼ੋਂ 5000/- ਘੱਟ ਤਨਖ਼ਾਹ ਦਿੱਤੀ ਜਾ ਰਹੀ ਹੈ ਇਸ ਲਈ ਮੁੱਢਲੀ ਤਨਖ਼ਾਹ ਵਿੱਚ ਸੋਧ ਕਰਕੇ ਬਾਕੀ ਸੂਬਿਆਂ ਦੇ ਬਰਾਬਰ ਤਨਖ਼ਾਹ ਕੀਤੀ ਜਾਵੇ, ਨੌਕਰੀ ਦੇ ਪੰਜ ਸਾਲ ਪੂਰੇ ਕਰਨ ਤੇ ਮਿਲਣ ਵਾਲਾ 15% ਲੋਇਲਟੀ ਬੋਨਸ ਜਾਰੀ ਕੀਤਾ ਜਾਵੇ, ਉਹਨਾਂ ਦੇ ਤਨਖ਼ਾਹ ਅਤੇ ਇਨਸੈਂਟਿਵ ਮਰਜ਼ ਕੀਤੇ ਜਾਣ । ਅਗਰ ਉਹਨਾਂ ਦੀਆਂ ਮੰਗਾਂ ਤੇ ਸੁਣਵਾਈ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਪੂਰੀ ਤਰ੍ਹਾ ਕੰਮ ਬੰਦ ਕਰਨਗੇ ਅਤੇ ਪਿੰਡਾਂ ਵਿੱਚ ਮਿਲਣ ਵਾਲੀਆਂ ਸਿਹਤ ਸੇਵਾਵਾਂ ਨੂੰ ਠੱਪ ਕਰਨਗੇ ਜਿਸ ਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਮੌਕੇ ਉਹਨਾਂ ਨਾਲ਼ ਜ਼ਿਲ੍ਹਾ ਮੋਹਾਲੀ ਤੋਂ ਦੀਪਸ਼ਿਖਾ , ਫ਼ਿਰੋਜ਼ਪੁਰ ਤੋਂ ਡਾ ਪ੍ਰੀਤ ਮਖੀਜਾ ਤੇ ਨਰਿੰਦਰ ਸਿੰਘ,ਰੂਪਨਗਰ ਤੋਂ ਤਰਜਿੰਦਰ ਕੌਰ, ਫਤਿਹਗੜ੍ਹ ਸਾਹਿਬ ਤੋਂ ਸਿਮਰਨਜੀਤ ਕੌਰ , ਤਰਨ ਤਾਰਨ ਤੋਂ ਜੈਸਮੀਨ, ਲੁਧਿਆਣਾ ਤੋਂ ਡਾ ਬਲਵੀਰ ਤੇ ਹਰਪਿੰਦਰ ਕੌਰ, ਬਠਿੰਡਾ ਤੋਂ ਰਮਨਵੀਰ ਕੌਰ, ਫ਼ਾਜ਼ਿਲਕਾ ਤੋਂ ਕੁਲਦੀਪ ਸਿੰਘ , ਸ਼੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ, ਮੈਜਰ ਸਿੰਘ, ਓਮ ਪ੍ਰਕਾਸ਼ ਨੰਦੀਵਾਲ , ਬਲਕਰਨ ਸਿੰਘ, ਸੰਗਰੂਰ ਤੋਂ ਨਿਸ਼ਾ ਅਗਰਵਾਲ, ਮਾਨਸਾ ਤੋਂ ਦਵਿੰਦਰ ਸਿੰਘ, ਸੰਜੀਵ ਗਡਾਈ, ਮਲੇਰਕੋਟਲਾ ਤੋਂ ਡਾ ਜਤਿੰਦਰ ਸਿੰਘ, ਫ਼ਰੀਦਕੋਟ ਤੋਂ ਸੰਦੀਪ ਸਿੰਘ, ਪਠਾਨਕੋਟ ਤੋਂ ਡਾ ਵਿਮੁਕਤ, ਗੁਰਦਾਸਪੁਰ ਤੋਂ ਡਾ ਰਵਿੰਦਰ ਕਾਹਲੋਂ, ਸੂਰਜ ਪ੍ਰਕਾਸ਼, ਵਿਕਾਸ ਜੋਇਲ ਆਦੀ ਹਾਜ਼ਰ ਸਨ ।


