ਗੁਰਦਾਸਪੁਰ, 5 ਨਵੰਬਰ ( ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਇੱਕ ਵੱਡੇ ਵਫਦ ਨੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਅਤੇ ਰੁਲਦੂ ਸਿੰਘ ਮਾਨਸਾ ਦੀ ਅਗਵਾਈ ਵਿੱਚ ਐਸ ਪੀ(ਡੀ) ਗੁਰਦਾਸਪੁਰ ਨੂੰ ਮਿਲ ਕੇ ਲਿਖਤੀ ਸਕਾਇਤ ਕੀਤੀ ਕਿ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਉਸਦੇ ਪਰਿਵਾਰ ਨੂੰ ਰਵਿੰਦਰ ਸਿੰਘ ਪਿਦੂ ਪੁਤਰ ਕੁਲਵੰਤ ਸਿੰਘ ਵਾਸੀ ਭਾਗੋ ਕਾਵਾਂ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਸਲ ਕਾਰਨ ਬਿਆਨ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਨੇ ਦੱਸਿਆ ਕਿ 4 ਮਈ 2021 ਨੂੰ ਰਵਿੰਦਰ ਸਿੰਘ ਪਿਦੂ ਸਮੇਤ ਚਾਰ ਨੌਜਵਾਨਾਂ ਨੇ ਮੇਰੇ ਲੜਕੇ ਹਰਵਿੰਦਰ ਸਿੰਘ ਵਕੀਲ ਉੱਪਰ ਕਾਤਲਾਨਾ ਹਮਲਾ ਕਰਕੇ ਉਸ ਨੂੰ ਗੰਭੀਰ ਜਖਮੀ ਕਰ ਦਿੱਤਾ ਸੀ। ਜਿਸ ਸਬੰਧੀ ਸਦਰ ਥਾਣਾ ਗੁਰਦਾਸਪੁਰ ਵਿਖੇ ਐਫ ਆਈਆਰ ਨੰਬਰ 0052 ਤਹਿਤ 307 ਦਾ ਪਰਚਾ ਦਰਜ ਹੋਇਆ ਸੀ ਜਿਸ ਪਰਚੇ ਸਬੰਧੀ ਸੈਸ਼ਨ ਕੋਰਟ ਗੁਰਦਾਸਪੁਰ ਪਾਸ ਦੋਸ਼ੀਆਂ ਦੇ ਖਿਲਾਫ ਗਵਾਹੀਆਂ ਕਰਾਈਆਂ ਜਾ ਰਹੀਆਂ ਇਸ ਰੰਜਿਸ਼ ਵਿੱਚ ਪਿਦੂ ਤੇ ਉਸਦੇ ਸਾਥੀ ਕੇਸ ਵਾਪਸ ਲੈਣ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਧਮਕੀਆਂ ਵਿੱਚ ਕਹਿ ਰਹੇ ਹਨ ਕਿ ਜੇਕਰ ਉਹਨਾਂ ਦੇ ਖਿਲਾਫ ਗਵਾਹੀਆਂ ਦਿੱਤੀਆਂ ਗਈਆਂ ਅਤੇ ਕੇਸ ਵਾਪਸ ਨਾ ਲਿਆ ਗਿਆ ਤਾਂ ਪਰਿਵਾਰ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਭਾਗੋ ਕਾਵਾਂ ਨੇ ਦੱਸਿਆ ਕਿ ਉਸਦੇ ਭਰਾ ਨਰਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਕਿਉਂਕਿ ਸਾਰੇ ਕੇਸ ਦੀ ਉਹ ਹੀ ਪੈਰਵਾਈ ਕਰ ਰਿਹਾ। ਪੁਲਿਸ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਦਾ ਪਿਛਲਾ ਰਿਕਾਰਡ ਕੋਈ ਜਿਆਦਾ ਚੰਗਾ ਨਹੀਂ ਜਿਸ ਨੂੰ ਧਿਆਨ ਵਿੱਚ ਰੱਖ ਦਿਆ ਨਰਿੰਦਰ ਸਿੰਘ ਦੇ ਨਾਂ ਅਸਲਾ ਲਾਇਸੈਂਸ ਜਾਰੀ ਕੀਤਾ ਜਾਵੇ। ਵਫਦ ਦੀ ਗੱਲਬਾਤ ਨੂੰ ਧਿਆਨ ਨਾਲ ਸੁਣਦਿਆਂ ਐਸਪੀਜੀ ਗੁਰਦਾਸਪੁਰ ਨੇ ਭਰੋਸਾ ਦਵਾਇਆ ਕਿ ਇਹਨਾਂ ਦੋਨਾਂ ਮੰਗਾਂ ਉਹ ਪੁਲਿਸ ਜਲਦੀ ਕਾਰਵਾਈ ਕਰੇਗੀ। ਵਫਦ ਵਿੱਚ ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਰਦਿਆਲ ਸਿੰਘ, ਵਿਜੇ ਕੁਮਾਰ ਸੋਹਲ, ਥੁੜਾ ਸਿੰਘ, ਬਚਨ ਸਿੰਘ ਤੇਜਾ ਅਤੇ ਦਲਬੀਰ ਭੋਲਾ ਸ਼ਾਮਿਲ ਸਨ।