ਸੰਤ ਬਾਬਾ ਬਖਤਾਵਰ ਸਿੰਘ ਜੀ, ਸੰਤ ਬਾਬਾ ਸੰਤੋਖ ਸਿੰਘ ਅਤੇ ਬਾਬਾ ਪਰਮਜੀਤ ਸਿੰਘ ਜੀ ਦੇ ਸਲਾਨਾ ਬਰਸੀ ਸਮਾਗਮ ਸ਼ਰਧਾਂ ਭਾਵਨਾਵਾਂ ਨਾਲ ਮਨਾਏ ਗਏ-ਭਾਈ ਖਾਲਸਾ

ਕਪੂਰਥਲਾ-ਫਗਵਾੜਾ

ਕਪੂਰਥਲਾ, ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਗੁਰੂਦੁਆਰਾ ਸੰਤਸਰ ਸਾਹਿਬ ਰਮੀਦੀ ਕਪੂਰਥਲਾ ਵਿਖੇ ਸੰਤ ਬਾਬਾ ਬਖਤਾਵਰ ਸਿੰਘ ਜੀ, ਸੰਤ ਬਾਬਾ ਸੰਤੋਖ ਸਿੰਘ ਅਤੇ ਬਾਬਾ ਪਰਮਜੀਤ ਸਿੰਘ ਜੀ ਦੇ ਸਲਾਨਾ ਬਰਸੀ ਗੁਰਮਤਿ ਸਮਾਗਮ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਪ੍ਰਬੰਧਕ ਕਮੇਟੀ ਦੀ ਦੇਖਰੇਖ ਅਤੇ ਸਥਾਨਕ ਸੰਗਤਾਂ ਦੇ ਨਾਲ-ਨਾਲ ਦੇਸ਼ਾਂ ਵਿਦੇਸ਼ਾ ਦੀਆਂ ਸ਼ਰਧਾਂਵਾਨ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਂ ਭਾਵਨਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਅਖੰਡਪਾਠਾ ਦੇ ਭੋਗ ਪਾ ਕੇ ਮਹਾਨ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਥ ਦੇ ਨਾਮਵਰ ਰਾਗੀ, ਢਾਡੀ, ਕਥਾ ਵਾਚਕ, ਪ੍ਰਚਾਰਕਾਂ ਤੋਂ ਇਲਾਵਾ ਧਾਰਮਿਕ ਖੇਤਰ ‘ਚ ਸਰਗਰਮ ਸੰਤ ਮਹਾਪੁਰਸ਼ਾਂ ਨੇ ਹਾਜਰੀ ਲਵਾਈ ਅਤੇ ਸੰਤ ਬਾਬਾ ਬਖਤਾਵਰ ਸਿੰਘ, ਸੰਤ ਬਾਬਾ ਸੰਤੋਖ ਸਿੰਘ ਤੇ ਬਾਬਾ ਪਰਮਜੀਤ ਸਿੰਘ ਜੀ ਦੇ ਜੀਵਨ ਇਤਹਾਸ ਭਗਤੀ ਸਿਮਰਨ ਤੇ ਗੁਰ ਸੇਵਾਵਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਸਮੂਹ ਧਾਰਮਿਕ ਬੁਲਾਰਿਆਂ, ਸੰਤ ਮਹਾਂਪੁਰਸ਼ਾਂ ਤੇ ਹੋਰ ਪੰਥਕ ਸਖਸ਼ੀਅਤ ਦਾ ਕਮੇਟੀ ਪ੍ਰਧਾਨ ਕਸ਼ਮੀਰਾ ਸਿੰਘ, ਸੈਕਟਰੀ ਕੇਵਲ ਸਿੰਘ ਤੇ ਹੋਰ ਮੈਬਰਾਂ ਵੱਲੋਂ ਸਾਝੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਕਈ ਪ੍ਰਕਾਰ ਦੇ ਸੰਗਤਾਂ ਨੂੰ ਲੰਗਰ ਪੰਗਤਾਂ ਵਿੱਚ ਬੈਠਾ ਕਿ ਛਕਾਇਆ ਗਿਆ।
ਇਸ ਸਬੰਧੀ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਰਸੀ ਗੁਰਮਤਿ ਸਮਾਗਮ ਦੀਆਂ ਹਾਜਰੀਆ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। ਭਾਈ ਖਾਲਸਾ ਨੇ ਦੱਸਿਆ ਬਰਸੀ ਸਮਾਗਮ ਦੇ ਸਬੰਧ ਵਿੱਚ ਪਰਸੋਂ ਦੇ ਰੋਜ਼ ਤੋਂ ਗੁਰੂ ਘਰ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਅਜ ਸੰਪੂਰਣ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਤੋਂ ਉਪਰੰਤ ਸ਼ਾਨਦਾਰ ਸਜਾਏ ਪੰਡਾਲ’ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਕਾਸ਼ ਤੋਂ ਬਾਹਦ ਭਾਈ ਧਰਮਿੰਦਰ ਸਿੰਘ ਜੀ ਦੇ ਕੀਰਤਨੀ ਜਥੇ ਨੇ ਸ਼ਬਦ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ, ਭਾਈ ਨਿਸ਼ਾਨ ਸਿੰਘ ਹੈਬਤਪੁਰ ਦੇ ਕਵੀਸ਼ਰੀ ਜਥੇ ਨੇ ਕਵੀਸਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਭਾਈ ਸੁਲੱਖਣ ਸਿੰਘ ਦੇ ਢਾਡੀ ਜਥੇ ਦੇ ਢਾਡੀ ਵਾਰਾ ਸਰਵਣ ਕਰਵਾਉਣ ਤੋਂ ਉਪਰੰਤ ਸੰਤਾ ਮਹਾਪੁਰਸ਼ਾਂ ਨੇ ਹਾਜਰੀ ਲਵਾਈ ਅਤੇ ਸੰਗਤਾਂ ਨੂੰ ਸੰਤਾ ਮਹਾਪੁਰਸ਼ਾਂ ਦੇ ਜੀਵਨ ਇਤਹਾਸ ਤੋਂ ਜਾਣੂ ਕਰਵਾਇਆ, ਪਰਧਾਨ ਕਸ਼ਮੀਰਾ ਸਿੰਘ ਸੈਕਟਰੀ ਕੇਵਲ ਸਿੰਘ ਤੇ ਹੇਰ ਮੈਬਰਾਂ ਵੱਲੋਂ ਸਮੂਹ ਧਾਰਮਿਕ ਬੁਲਾਰਿਆਂ, ਸੰਤਾ ਮਹਾਪੁਰਸ਼ਾਂ ਤੇ ਹੋਰਾਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।

Leave a Reply

Your email address will not be published. Required fields are marked *