ਗੁਰਦਾਸਪੁਰ, 31 ਅਗਸਤ (ਸਰਬਜੀਤ ਸਿੰਘ)– ਕਿਸਾਨੀ ਅੰਦੋਲਨ ਤੋਂ ਵੱਡੇ-ਵੱਡੇ ਕਿਸਾਨ ਵਿਰੋਧੀ ਬਿਆਨ ਦੇ ਕੇ ਵਿਵਾਦਾ ‘ਚ ਘਿਰਦੀ ਆ ਰਹੀ ਕੰਗਣਾ ਰਣਾਉਤ ਐਮਪੀ ਭਾਰਤ ਸਰਕਾਰ ਨੂੰ ਸਿੱਖ ਕੌਮ ਤੇ ਕਿਸਾਨਾਂ ਨਾਲ ਮੱਥਾ ਲਾਉਣਾ ਉਸ ਵਕਤ ਮਹਿਗਾ ਪੈ ਗਿਆਂ, ਜਦੋਂ ਕੰਗਣਾ ਰਣਾਉਤ ਦੀ ਇੰਦਰਾਂ ਗਾਧੀ ਦੇ ਅਧਾਰਿਤ ਬਣਾਈ ਵਿਵਾਦਿਤ ਫਿਲਮ ਐਮਰਜੈਂਸੀ ਤੇ ਦੇਸ਼ ਦੇ ਫਿਲਮੀ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਪਾਸ ਕਰਨ ਤੋਂ ਸਾਫ ਜਵਾਬ ਦੇ ਦਿੱਤਾ ਹੈ ਅਤੇ ਸਪੱਸ਼ਟ ਕਰ ਦਿੱਤਾ ਹੈ ਕਿ ਸਨਮਾਨਯੋਗ ਸੰਤ ਮਹਾਪੁਰਸ਼ ਬਾਬਾ ਜਰਨੈਲ ਸਿੰਘ ਭਿਡਰਾਵਾਲਿਆਂ ਸਮੇਤ ਇੰਦਰਾਗਾਧੀ ਦੀ ਮੌਤ ਦੇ ਨਾਲ ਨਾਲ ਸਿੱਖਾ ਦੇ ਕਿਰਦਾਰ ਸਬੰਧੀ ਸੀਨ ਕੱਟਣ ਤੋਂ ਬਾਅਦ ਹੀ ਸੈਂਸਰ ਆਪਣੀ ਮੋਹਰ ਲਗਾਏਗਾ, ਜਦੋਂ ਕਿ ਕੰਗਣਾ ਇਹ ਸੀਨ ਕਟਣ ਨੂੰ ਤਿਆਰ ਨਹੀ? ਇਸ ਸਬੰਧੀ ਕੰਗਣਾ ਨੇ ਵੀ ਸਪੱਸਟਟ ਕਹਿ ਦਿਤਾ ਹੈ ਕਿ ਉਹ ਹੁਣ ਇਸ ਫੈਸਲੇ ਵਿਰੁੱਧ ਦੇਸ਼ ਦੀ ਉਚ ਅਦਾਲਤ ਹਾਈਕੋਹਟ ‘ਚ ਜਾਵੇਗੀ। ਇਹ ਵੀ ਪਤਾ ਲੱਗਾ ਹੈ ਕਿ ਕੰਗਣਾ ਰਣਾਉਤ ਅਤੇ ਸੈਂਸਰ ਬੋਰਡ ਦੇ ਮੈਂਬਰਾਂ ਨੂੰ ਵੀ ਇਹ ਫਿਲਮ ਰਿਲੀਜ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਸਭ ਕੁੱਝ ਨੂੰ ਮੱਦੇਨਜਰ ਰੱਖਦਿਆਂ ਸੈਸਰ ਬੋਰਡ ਵਲੋਂ ਫਿਲਮ ਨੂੰ ਮਨਜੂਰੀ ਦੇਣ ਤੋ ਸਾਫ ਜਵਾਬ ਦੇ ਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਹੋਣ ਤੋਂ ਬਚਾ ਲਿਆਂ ਹੈ। ਇਸ ਕਰਕੇ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸਨ ਖਾਲਸਾ ਫਿਲਮ ਸੈਸਰਬੋਰਡ ਵੱਲੋਂ ਇਸ ਵਿਵਾਦਤ ਫਿਲਮ ਤੇ ਰੋਕ ਲਾਉਣ ਵਾਲੇ ਫੈਸਲੇ ਦੀ ਸਲਾਘਾ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆਂ ਫੈਸਲਾ ਮੰਨਦੀ ਹੈ । ਇਹਨਾਂ ਸਬਦਾ ਦਾ ਪ੍ਰਗਟਾਵਾਂ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸਨ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੰਗਣਾ ਰਣਾਉਤ ਦੀ ਵਿਵਾਦਿਤ ਫਿਲਮ ਅਮਰਜੈਨਸੀ ਤੇ ਸੈਸਰਬੋਰਡ ਵਲੋਂ ਰੋਕ ਲਾਉਣ ਦੀ ਸ਼ਲਾਘਾ ਕਰਦਿਆਂ ਇਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪਸਟ ਕੀਤਾ ਕੰਗਣਾ ਵਿਵਾਦਤ ਬਿਆਨ ਦੇ ਕੇ ਭਾਜਪਾਈਆਂ ਦੀ ਐਮ ਪੀ ਤਾਂ ਬਣ ਗਈ, ਪਰ ਹੁਣ ਕਿਸਾਨ ਵਿਰੋਧੀ ਭਦੀ ਸਬਦਾਂਵਲੀ ਅਤੇ ਵਿਵਾਦਤ ਬਿਆਨਾਂ ਸਮੇਤ ਸਿਖਾ ਨਾਲ ਪੰਗਾ ਲੈ ਰਹੀ ਸੀ, ਜੋ ਕੰਗਣਾ ਰਣਾਉਤ ਨੂੰ ਉਸ ਵਕਤ ਬਹੁਤਾ ਜਾਇਦਾ ਮਹਿੰਗਾ ਪੈ ਗਿਆਂ ,ਜਦੋਂ ਕਰੌੜਾ ਅਰਬਾਂ ਨਾਲ ਬਣਾਈ ਫਿਲਮ ( ਅਮਰਜੈਨਸੀ ) ਦੇਸ ਦੇ ਫਿਲਮ ਸੈਂਸਰਬੋਰਡ ਨੇ ਸੈਸਰ ਕਰਨ ਤੋਂ ਸਾਫ ਇਨਕਾਰ ਕਰ ਦਿਤਾ ਤੇ ਕਿਹਾ ਕਿ ਇਸ ਫਿਲਮ’ਚ ਸਿਖਾਂ ਨੂੰ ਦੇਸ ਵਿਰੋਧੀ ਦਰਸਾਇਆਂ ਗਿਆ ਹੈ ਅਤੇ ਇਸ ਦੇ ਰੀਲੀਜ ਹੋਣ ਨਾਲ ਦੇਸਾਂ ਵਿਦੇਸਾਂ ਵਿਚ ਵਸਦੇ ਸਿਖਾਂ ਦੀਆਂ ਮਨਭਾਵਨਾਵਾਂ ਭੜਕ ਸਕਦੀਆਂ ਹਨ ਤੇ ਦੇਸ ਦਾ ਮਹੌਲ ਖਰਾਬ ਹੋ ਸਕਦਾ ਹੈ, ਇਸ ਕਰਕੇ ਅਸੀ ਇਸ ਫਿਲਮ ਨੂੰ ਮਨਜੂਰੀ ਨਹੀਂ ਦੇ ਸਕਦੇ , ਭਾਈ ਖਾਲਸਾ ਨੇ ਕਿਹਾ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸਨ ਖਾਲਸਾ ਜਿਥੇ ਕੰਗਣਾ ਰਣਾਉਤ ਵਲੋਂ ਦੇਸ ਨੂੰ ਅਜਾਦ ਕਰਵਾਉਣ ਲਈ 90% ਕੁਰਬਾਨੀਆਂ ਦੇਣ ਵਾਲੀ ਸਿਖ ਕੌਮ ਦੇ ਕਿਰਦਾਰ ਨੂੰ ਦੇਸ ਵਿਰੋਧੀ ਦਸਣ ਵਾਲੀ ਨੀਤੀ ਦੀ ਜੋਰਦਾਰ ਸਬਦਾ ਵਿਚ ਨਿੰਦਾ ਕਰਦੀ ਹੈ ਉਥੇ ਦੇਸ ਦੇ ਫਿਲਮ ਸੈਸਰਬੋਰਡ ਵਲੋਂ ਕੰਗਣਾ ਦੀ ਵਿਵਾਦਤ ਫਿਲਮ ਤੇ ਰੋਕ ਲਾਉਣ ਵਾਲੇ ਇਤਿਹਾਸਕ ਫੈਸਲੇ ਦੀ ਸਲਾਘਾ ਕਰਦੀ ਹੋਈ ਇਸ ਨੂੰ ਸਮੇਂ ਤੇ ਲੋਕਾਂ ਦੀ ਮੰਗ ਵਾਲਾ ਵਧੀਆਂ ਫੈਸਲਾ ਮੰਨਦੀ ਹੈ ਭਾਈ ਖਾਲਸਾ ਨੇ ਕਿਹਾ ਇਸ ਵਿਵਦਤ ਫਿਲਮ ਤੇ ਰੋਕ ਲਾਉਣ ਲਈ ਸਿਖਾਂ ਦੀ ਮਿੰਨੀ ਪਾਰਲੀਮੈਂਟ ਸਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਪਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੇ ਹੋਰ ਪੰਥਕ ਸਖਸੀਅਤਾਂ ਵਲੋਂ ਲੈਂ ਸਟੈਂਡ ਦੀ ਪੁਰਜੋਰ ਸਬਦਾਂ ਵਿਚ ਸਲਾਘਾ ਕਰਦੀ ਹੋਈ ਕੰਗਣਾ ਨੂੰ ਬੇਨਤੀ ਕਰਦੀ ਹੈ ਕਿ ਸਿਖਾ ਨਾਲ ਵੈਰ ਪਾਉਣਾ ਚੌਹ ਛਿਲੜਾ ਬਦਲੇ ਮਹਿੰਗਾ ਪੈ ਸਕਦਾ ਹੈ ਜਰਾ ਸਮਝਦਾਰੀ ਤੋਂ ਕੰਮ ਲਵੋਂ ,ਹੁਣ ਤੁਸੀ ਐਮ ਪੀ ਹੋ ? ਫਿਲਮੀ ਐਕਟਰ ਬਾਦ ਵਿਚ ਇਸ ਕਰਕੇ ਸਮਾਜ ਨੂੰ ਸਹੀ ਦਿਸਾ ਵਲ ਲੈ ਕੇ ਜਾਓ ।। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪਰਧਾਨ ਨਾਲ ਸੀਨਅਰ ਆਗੂ ਤੇ ਮੁਖ ਬੁਲਾਰੇ ਭਾਈ ਅਵਤਾਰ ਸਿੰਘ ਅੰਮਿਰਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜਪੁਰ,ਭਾਈ ਸਿੰਦਾ ਸਿੰਘ ਨਿਹੰਗ,ਭਾਈ ਪਿਰਥੀ ਸਿੰਘ ਧਰਮਕੋਟ , ਜਥੇਦਾਰ ਰਣਜੀਤ ਸਿੰਘ ਲੋਹਟਬਧੀ ਮੁਖ ਸੇਵਾਦਾਰ ਸਹੀਦ ਬਾਬਾ ਜੀਵਨ ਸਿੰਘ ਛਾਉਣੀ ਨਿਹੰਗ ਸਿੰਘਾ,ਭਾਈ ਸੁਖਦੇਵ ਸਿੰਘ ਜਗਰਾਵਾਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ,ਭਾਈ ਕੁਲਵਿੰਦਰ ਸਿੰਘ ਭਾਈ ਦਲਬਾਗ ਸਿੰਘ ਬਾਗੀ ਗੁਰਦਾਸ ਆਦਿ ਆਗੂ ਹਾਜਰ ਸਨ ।।