ਗੁਰਦਾਸਪੁਰ 5 ਜੁਲਾਈ (ਸਰਬਜੀਤ ਸਿੰਘ)- ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਬੀਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਇੱਕ ਵਫ਼ਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਜੀ ਨੂੰ ਮਿਲ ਕੇ ਇਕ ਯਾਦ ਪੱਤਰ ਸੌਂਪਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਜਿਹਨਾਂ ਮੁਸ਼ਕਿਲਾਂ ਸਬੰਧੀ ਯਾਦ ਪੱਤਰ ਸੌਂਪਿਆ ਗਿਆ ਹੈ ਉਹਨਾਂ ਵਿੱਚ ਕਿਸਾਨੀ ਸੰਘਰਸ਼ 1 ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਕੁਝ ਵਾਰਿਸ ਜਿਹਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲੀਆਂ ਨੂੰ ਤੁਰੰਤ ਸਰਕਾਰੀ ਨੌਕਰੀਆਂ ਤੇ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ।ਬਟਾਲਾ,ਡੇਰਾ ਬਾਬਾ ਨਾਨਕ ਰੋਡ ਉੱਤੇ ਪਿੰਡ ਚੈਨੇਵਾਲ ਵਿਖੇ ਤਜਵੀਜ਼ਤ ਟੋਲ ਪਲਾਜੇ ਦੀ ਪ੍ਰਪੋਜ਼ਲ ਨੂੰ ਰੱਦ ਕੀਤਾ ਜਾਵੇ,ਬੀ ਐੱਸ ਐੱਫ ਹੈੱਡ ਕੁਆਰਟਰ ਸ਼ਿਕਾਰ ਕੋਲ ਸੱਕੀ ਨਾਲੇ ਉੱਪਰ ਬਣਾਏ ਜਾ ਰਹੇ ਪੁੱਲ ਦੇ ਸਪੈਨ ਦਾ ਸਾਈਜ਼ ਦੁੱਗਣਾ ਕੀਤਾ ਜਾਵੇ, ਸੜ੍ਹਕ ਚੌੜੀ ਹੋਣ ਕਾਰਨ ਕਾਹਲਾਂਵਾਲੀ ਤੋਂ ਸੱਕੀ ਨਾਲੇ ਤੱਕ ਬੰਦ ਕੀਤੀ ਗਈ ਡਰੇਨ ਦੀ ਮੁੜ ਖ਼ੁਦਾਈ ਕਰਵਾਈ ਜਾਵੇ,ਕਲਾਨੌਰ ਡਿਸਟਰੀਬਿਊਟਰੀ ਲਈ ਕਟਾਰੂਚਕ ਕੋਲ ਲੋੜੀਂਦੀ ਜ਼ਮੀਨ ਇਕਵਾਇਰ ਕਰਕੇ ਇਸ ਨੂੰ ਸੰਪੂਰਨ ਨਹਿਰ ਦਾ ਰੂਪ ਦਿੱਤਾ ਜਾਵੇ,ਰਾਵੀ ਦਰਿਆ ਦੇ ਧਰਮਕੋਟ ਪੱਤਣ, ਡਾਲਾ,ਮਨਸੂਰ,ਗੁਰਚਕ ਆਦਿ ਪਿੰਡਾਂ ਦੇ ਕਿਸਾਨਾਂ ਨੇ ਪਿਛਲੇ ਸਾਲ ਆਪ ਬੰਨ ਬਨਿਆ ਸੀ ਜਿਸ ਨਾਲ ਪੱਥਰ ਦੀ ਦੀਵਾਰ ਲਗਾਉਣ ਸਬੰਧੀ ਸਬੰਧਿਤ ਵਿਭਾਗ ਅਤੇ ਡਿਪਟੀ ਕਮਿਸ਼ਨਰ ਕੋਲ ਕਈ ਵਾਰ ਮੰਗ ਰੱਖੇ ਜਾਣ ਦੇ ਬਾਵਜੂਦ ਵੀ ਕਿਸਾਨਾਂ ਦੀਆਂ ਫਸਲਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਕੋਈ ਉਪਰਾਲਾ ਨਾਂ ਕੀਤੇ ਜਾਣ ਸਬੰਧੀ ਸਖ਼ਤ ਰੋਸ ਵੀ ਜਤਾਇਆ ਗਿਆ ਅਤੇ ਫਿਰ ਜਿਲ੍ਹਾ ਪ੍ਰਸਾਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਫ਼ਸਲਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਲੋੜੀਂਦੇ ਪੁੱਖਤਾ ਪ੍ਰਬੰਧ ਕੀਤੇ ਜਾਣ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਮੇਤਲਾ, ਗੁਰਪਿੰਦਰ ਸਿੰਘ ਉੱਚਾਧਕਾਲਾ, ਗੁਰਨਾਮ ਸਿੰਘ ਭਾਗੋ ਕਾਵਾਂ, ਕੁਲਜੀਤ ਸਿੰਘ ਬਹਿਰਾਮਪੁਰ, ਝਿਰਮਲ ਸਿੰਘ ਝੰਗੀ ,ਜੋਗਿੰਦਰ ਸਿੰਘ ਖੰਨਾ ਚ ਮਾਰਾ, ਹਰਿ ਭਜਨ ਸਿੰਘ ਧਰਮਕੋਟ ਰੰਧਾਵਾ, ਸੁਖਵੰਤ ਸਿੰਘ ਸਠਿਆਲੀ,ਲਖਵਿੰਦਰ ਸਿੰਘ ਜਾਗੋਵਾਲ ਬਾਂਗਰ, ਅਮਨਦੀਪ ਸਿੰਘ ਉੱਚਾਧਕਾਲਾ, ਕਾਲਾ ਸਿੰਘ ਈਸੇ ਪੁਰ, ਚਮਨ ਮਸੀਹ ਲੱਖੋਵਾਲ ਮਾਸਟਰ ਸੁਖਵਿੰਦਰ ਸਿੰਘ ਅਤੇ ਚਰਨਜੀਤ ਸਿੰਘ ਲੱਖੋਵਾਲ ਆਦਿ ਆਗੂ ਇਸ ਡੈਪੂਟੇਸ਼ਨ ਵਿੱਚ ਸ਼ਾਮਿਲ ਸਨ।