ਪੰਜਾਬ ਸਰਕਾਰ ਦੇ 25 ਮਹੀਨਿਆ ਦੇ ਕਾਰਜਕਾਲ ਦੌਰਾਨ ਮਜਦੂਰਾ ਲਈ ਕੁੱਝ ਨਹੀ ਕੀਤਾ
ਝੁਨੀਰ/ ਸਰਦੂਲਗੜ੍ਹ, ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)– ਤੱਤਕਾਲੀ ਲੋਕ ਸਭਾ ਚੋਣਾ ਵਿੱਚ ਜੇਕਰ ਫਿਰਕੂ ਫਾਸੀਵਾਦੀ ਬੀਜੇਪੀ ਦੁਆਰਾ ਸੱਤਾ ਵਿੱਚ ਆਈ ਤਾ ਮੋਦੀ ਭਾਰਤੀ ਸੰਵਿਧਾਨ , ਸੰਵਿਧਾਨਕ ਸੰਸਥਾਵਾਂ ਤੇ ਲੋਕਤੰਤਰ ਨੂੰ ਸਮਾਪਤ ਕਰਕੇ ਦੇਸ ਨੂੰ ਤਾਨਾਸ਼ਾਹੀ ਵੱਲ ਧੱਕ ਦੇਵੇਗਾ ਤੇ ਸਾਰੇ ਪਬਲਿਕ ਅਦਾਰਿਆਂ ਤੇ ਕੁਦਰਤੀ ਵਸੀਲਿਆਂ ਨੂੰ ਆਪਣੇ ਦਰਬਾਰੀ ਕਾਰਪੋਰੇਟ ਘਰਾਣਿਆਂ ਦੇ ਹੱਥਾ ਵਿੱਚ ਸੋਪ ਦੇਵੇਗਾ , ਮਜਦੂਰਾ ਦਾ ਜੀਵਨ ਜਿਊਣਾ ਪਾਹਿਲਾ ਨਾਲੋ ਦੁਭਰ ਹੋ ਜਾਵੇਗਾ ਤੇ ਸਮੁੱਚੇ ਮਜਦੂਰ ਵਰਗ ਨੂੰ ਆਰਥਿਕ ਕੰਗਾਲੀ ਤੇ ਭੁੱਖਮਰੀ ਦੀ ਦਲਦਲ ਵਿੱਚ ਛੁੱਟ ਦਿੱਤਾ ਜਾਵੇਗਾ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇਥੋ ਥੋੜੀ ਦੂਰ ਸਥਿਤ ਪਿੰਡ ਰਾਏਪੁਰ ਵਿੱਖੇ ਮਨਰੇਗਾ ਵਰਕਰਾ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਕੀਤਾ ।
ਐਡਵੋਕੇਟ ਉੱਡਤ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੁਆਰਾ ਰਚਿਤ ਭਾਰਤੀ ਸੰਵਿਧਾਨ ਤੇ ਅਣਗਿਣਤ ਕੁਰਬਾਨੀਆਂ ਨਾਲ ਪ੍ਰਾਪਤ ਭਾਰਤੀ ਸੁਤੰਤਰਤਾ ਦੀ ਰਾਖੀ ਲਈ ਫਿਰਕੂ ਫਾਸੀਵਾਦੀ ਤਾਕਤਾਂ ਨੂੰ ਹਰਾਉਣਾ ਅਜੋਕੇ ਸਮੇ ਦੀ ਮੁੱਖ ਲੋੜ ਹੈ । ਐਡਵੋਕੇਟ ਉੱਡਤ ਨੇ ਮਜਦੂਰਾ ਨੂੰ ਸੱਦਾ ਦਿੱਤਾ ਕਿ ਉਹ ਆਉਣ ਵਾਲੀ 1 ਜੂਨ ਨੂੰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਵਾਲੇ ਉਮੀਦਵਾਰ ਨੂੰ ਵੋਟ ਪਾਉਣ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਉਸਾਰੀ ਮਜਦੂਰ ਯੂਨੀਅਨ ਦੇ ਜਿਲ੍ਹਾ ਆਗੂ ਸਾਥੀ ਜੱਗਾ ਸਿੰਘ ਰਾਏਪੁਰ , ਲਾਭ ਸਿੰਘ ਰਾਏਪੁਰ , ਕੁਲਵਿੰਦਰ ਸਿੰਘ ਰਾਏਪੁਰ , ਬਲਵਿੰਦਰ ਸਿੰਘ ਕੋਟਧਰਮੂ , ਦੇਸਰਾਜ ਸਿੰਘ ਕੋਟਧਰਮੂ, ਸੁਖਦੇਵ ਸਿੰਘ ਛਾਪਿਆਂਵਾਲੀ ਤੇ ਬੂਟਾ ਸਿੰਘ ਬਾਜੇਵਾਲਾ ਆਦਿ ਆਗੂ ਵੀ ਹਾਜਰ ਸਨ ।