ਲੋਕ ਸਭਾ ਹਲਕਾ ਗੁਰਦਾਸਪੁਰ ਤੋਂ 29 ਨਾਮਜ਼ਦ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਸਹੀ ਪਾਏ- ਰਿਟਰਨਿੰਗ ਅਫ਼ਸਰ ਵਿਸ਼ੇਸ਼ ਸਾਰੰਗਲ

ਗੁਰਦਾਸਪੁਰ

ਪੜਤਾਲ ਦੌਰਾਨ 15 ਨਾਮਜ਼ਦਗੀ ਪੇਪਰ ਰੱਦ ਹੋਏ

ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)–  ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਦਾਖ਼ਲ ਕਰਵਾਏ ਗਏ ਨਾਮਜ਼ਦਗੀ ਪੇਪਰਾਂ ਦੀ ਅੱਜ ਪੜਤਾਲ ਕੀਤੀ ਗਈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ, ਲੋਕ ਸਭਾ ਹਲਕਾ 01-ਗੁਰਦਾਸਪੁਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਪ੍ਰਾਪਤ ਹੋਏ 60 ਨਾਮਜ਼ਦਗੀ ਪੱਤਰਾਂ ਵਿਚੋਂ 45 ਨਾਮਜ਼ਦਗੀ ਪੇਪਰ ਮਨਜ਼ੂਰ ਕੀਤੇ ਗਏ ਹਨ ਅਤੇ ਪੜਤਾਲ ਦੌਰਾਨ 15 ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਉਨ੍ਹਾਂ ਦੱਸਿਆ ਕਿ ਪੜਤਾਲ ਤੋਂ ਬਾਅਦ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਕੁੱਲ 29 ਨਾਮਜ਼ਦ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਸਹੀ ਪਾਏ ਗਏ ਹਨ।

ਰਿਟਰਨਿੰਗ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਮਸ਼ੇਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ, ਮੇਘਾ ਦੇਸ਼ਮ ਪਾਰਟੀ ਦੀ ਉਮੀਦਵਾਰ ਸੰਤੋਸ਼ ਕੁਮਾਰੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਿੰਦਰ ਸਿੰਘ, ਭਾਰਤੀਯ ਰਾਸ਼ਟਰੀਆ ਦਲ ਦੇ ਉਮੀਦਵਾਰ ਜਤਿੰਦਰ ਕੁਮਾਰ ਸ਼ਰਮਾ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਉਮੀਦਵਾਰ ਦਰਬਾਰਾ ਸਿੰਘ, ਜਨ ਸੇਵਾ ਡਰਾਇਵਰ ਪਾਰਟੀ ਦੇ ਉਮੀਦਵਾਰ ਰਣਜੋਧ ਸਿੰਘ, ਭਾਰਤੀਯ ਜਵਾਨ ਕਿਸਾਨ ਪਾਰਟੀ ਦੇ ਉਮੀਦਵਾਰ ਰਮੇਸ਼ ਕੁਮਾਰ, ਨੈਸ਼ਨਲ ਰਿਪਬਲਿਕ ਪਾਰਟੀ ਆਫ਼ ਇੰਡੀਆ ਦੇ ਉਮੀਦਵਾਰ ਰਮੇਸ਼ ਲਾਲ, ਅਜ਼ਾਦ ਉਮੀਦਵਾਰ ਅਮਿਤ ਅਗਰਵਾਲ, ਅਜ਼ਾਦ ਉਮੀਦਵਾਰ ਸੰਜੀਵ ਸਿੰਘ, ਅਜ਼ਾਦ ਉਮੀਦਵਾਰ ਸੰਜੀਵ ਮਨਹਾਸ, ਅਜ਼ਾਦ ਉਮੀਦਵਾਰ ਸੰਤ ਸੇਵਕ, ਅਜ਼ਾਦ ਉਮੀਦਵਾਰ ਸੰਤੋਸ਼ ਕੌਰ, ਅਜ਼ਾਦ ਉਮੀਦਵਾਰ ਸੁਰਜੀਤ ਸਿੰਘ, ਅਜ਼ਾਦ ਉਮੀਦਵਾਰ ਸੁਰਿੰਦਰ ਸਿੰਘ, ਅਜ਼ਾਦ ਉਮੀਦਵਾਰ ਸੈਮੂਅਲ ਸੋਨੀ, ਅਜ਼ਾਦ ਉਮੀਦਵਾਰ ਕੁਸਮ ਰਾਣੀ, ਅਜ਼ਾਦ ਉਮੀਦਵਾਰ ਗੁਰਪ੍ਰੀਤ ਕੌਰ, ਅਜ਼ਾਦ ਉਮੀਦਵਾਰ ਆਈ.ਐੱਸ. ਗੁਲਾਟੀ, ਅਜ਼ਾਦ ਉਮੀਦਵਾਰ ਜਗਦੀਸ਼ ਮਸੀਹ, ਅਜ਼ਾਦ ਉਮੀਦਵਾਰ ਤਰਸੇਮ ਮਸੀਹ, ਅਜ਼ਾਦ ਉਮੀਦਵਾਰ ਤਿਲਕ ਰਾਜ, ਅਜ਼ਾਦ ਉਮੀਦਵਾਰ ਨਿਰਮਲਜੀਤ ਕੌਰ, ਅਜ਼ਾਦ ਉਮੀਦਵਾਰ ਬਲਜਿੰਦਰ ਸਿੰਘ ਅਤੇ ਅਜ਼ਾਦ ਉਮੀਦਵਾਰ ਰੋਬੀ ਮਸੀਹ ਸ਼ਾਮਲ ਹਨ।

Leave a Reply

Your email address will not be published. Required fields are marked *