ਸਿੱਖ ਕੌਮ ਨੂੰ ਮਾਤਾ ਗੁੱਜਰ ਕੌਰ ਜੀ ਦੀ ਮਹਾਨ ਇਤਿਹਾਸਕ ਕੁਰਬਾਨੀ ਨੂੰ ਸ਼ਰਧਾ ਭਾਵਨਾਵਾਂ ਨਾਲ ਯਾਦ ਕਰਨ ਦੀ ਲੋੜ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)– ਅੱਜ ਵਿਸ਼ਵ ਮਦਰ ਡੇ ਤੇ ਸਿੱਖ ਕੌਮ ਨੂੰ ਮਾਤਾ ਗੁੱਜਰ ਕੌਰ ਜੀ ਦੀ ਮਹਾਨ ਇਤਿਹਾਸਕ ਕੁਰਬਾਨੀ ਨੂੰ ਸ਼ਰਧਾ ਭਾਵਨਾਵਾਂ ਨਾਲ ਯਾਦ ਕਰਨ ਦੀ ਲੋੜ ਹੈ। ਉਕਤ ਵਿਚਾਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਾਤਾ ਦਿਵਸ ਦੀ ਸਮੂਹ ਵਿਸ਼ਵ ਦੇ ਲੋਕਾਂ ਨੂੰ ਵਧਾਈ, ਸਿੱਖ ਕੌਮ ਨੂੰ ਮਾਤਾ ਗੁੱਜ਼ਰ ਕੌਰ ਦੀਆਂ ਸਿਖਿਆਵਾਂ ਤੇ ਪਹਿਰਾ ਦੇਣ ਅਤੇ ਸਮੂਹ ਮਾਤਾਵਾਂ ਨੂੰ ਮਾਤਾ ਗੁੱਜਰ ਕੌਰ ਜਿਹੇ ਸੰਸਾਰੀ ਜੀਵਨ ਵਾਲੇ ਧਰਮੀ ਫਰਜ਼ ਨਿਭਾਉਣ ਦੀ ਬੇਨਤੀ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਮਾਤਾ ਗੁੱਜਰ ਕੌਰ ਜੀ ਨੇ ਆਪਣੇ ਪਤਨੀ ਵਾਲੇ ਧਰਮੀ ਫਰਜ ਬਹੁਤ ਹੀ ਬਾਖੂਬੀ ਨਾਲ ਨਿਭਾਏ, ਉਥੇ ਉਹਨਾਂ ਨੇ ਇੱਕ ਧਰਮੀ ਮਾਤਾ ਵਾਲੇ ਵਡਮੁੱਲੇ ਫਰਜ਼ ਨਿਭਾਏ, ਭਾਈ ਖਾਲਸਾ ਨੇ ਦੱਸਿਆ ਮਾਤਾ ਗੁੱਜਰ ਕੌਰ ਜੀ ਨੇ ਆਪਣੇ ਧਰਮੀ ਦਾਦੀ ਹੋਣ ਵਾਲੇ ਸਾਰੇ ਇਤਿਹਾਸਕ ਫਰਜ਼ ਨਿਭਾਉਣ ਕਰਕੇ ਹੀ 7 ਅਤੇ 9 ਸਾਲ ਦੇ ਛੋਟੇ ਸਾਹਿਬਜ਼ਾਦਿਆਂ ਨੇ ਸਿੱਖ ਕੌਮ ਲਈ ਵੱਡਮੁੱਲੀ ਤੇ ਇਤਿਹਾਸਕ ਕੁਰਬਾਨੀ ਕੀਤੀ,ਇਹ ਸਾਰਾ ਮਾਣ ਤੇ ਸੰਭਾਗ ਮਾਤਾ ਗੁੱਜਰ ਕੌਰ ਦੀਆਂ ਧਰਮੀ ਦਾਦੀ ਵਾਲੀਆਂ ਮਹਾਨ ਸਿਖਿਆਵਾਂ ਤੋਂ ਪ੍ਰਾਪਤ ਹੋਇਆ, ਭਾਈ ਵਿਰਸਾ ਸਿੰਘ ਖਾਲਸਾ ਨੇ ਕਿਹਾ ਅੱਜ ਹਰ ਮਾਤਾ ਨੂੰ ਆਪਣੇ ਧਰਮ ਪਤਨੀ, ਮਾਤਾ ਅਤੇ ਦਾਦੀ ਹੋਣ ਦੇ ਨਾਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਤੇ ਪਰਉਪਕਾਰੀ ਧਰਮੀ ਕਾਰਜਾਂ ਤੋਂ ਸਿੱਖ ਅਤ ਹੋਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਇਸ ਮੌਕੇ ਭਾਈ ਖਾਲਸਾ ਨਾਲ ਸੀਨੀਅਰ ਆਗੂ ਭਾਈ ਅਵਤਾਰ ਸਿਘ , ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਜਤਿੰਦਰ ਪਾਲ ਸਿੰਘ ਕਾਉਂਕੇ, ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ, ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।।

Leave a Reply

Your email address will not be published. Required fields are marked *