ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)– ਮਹਾਪੁਰਸਾ਼ ਦੇ ਤਪ ਅਸਥਾਨ ਗੁਰੂਦੁਵਾਰਾ ਸੰਤਸਰ ਸਹਿਬ ਰਮੀਦੀ ਸੁਭਾਨਪੁਰ ਕਪੂਰਥਲਾ ਵਿਖੇ ਫੱਗਣ ਮਹਿੰਨੇ ਦੀ ਸੰਗਰਾਂਦ ਤੇ ਇਲਾਕੇ ਦੀਆਂ ਹਜਾਰਾ ਸੰਗਤਾਂ ਨੇ ਧਾਰਮਿੱਕ ਦੀਵਾਨ’ਚ ਹਾਜਰੀਆਂ ਭਰ ਕੇ ਆਪਣਾ ਮਨੁੱਖੀ ਜੀਵਨ ਸਫਲ ਬਣਾਇਆਂ। ਪੰਜ ਲੜੀਵਾਰ ਅਖੰਡਪਾਠਾਂ ਦੇ ਭੋਗ ਪਾਏ ਗਏ ,ਧਾਰਮਿੱਕ ਦੀਵਾਨ ਸਜਾਏ ਗਏ,ਸੰਗਤਾਂ ਦੀਆਂ ਹਰ ਤਰਾਂ ਦੀਆਂ ਅਰਦਾਸਾ ਹੈਡ ਗਰੰਥੀ ਵੱਲੋਂ ਕੀਤੀਆਂ ਗਈਆਂ, ਅਖੰਡਪਾਠ ਸਰਧਾਲੂਆਂ ਤੇ ਧਾਰਮਿੱਕ ਬੁਲਾਰਿਆਂ ਦਾ ਕਮੇਟੀ ਪਰਧਾਨ ਕਸਮੀਰਾਂ ਸਿੰਘ ਰਮੀਦੀ ,ਸੈਕਟਰੀ ਬਾਬਾ ਕੇਵਲ ਸਿੰਘ ਰਮੀਦੀ ਤੇ ਹੈਡ ਗਰੰਥੀ ਭਾਈ ਦਲੀਪ ਸਿੰਘ ਡੇਹਰੀਵਾਲ ਵੱਲੋਂ ਸਾਂਝੇ ਤੌਰ ਤੇ ਸਨਮਾਨਤ ਕੀਤਾ ਗਿਆਂ, ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਸਬੰਧੀ ਪ੍ਰੈਸ ਨੂੰ ਮੁਕੰਬਲ ਜਾਣਕਾਰੀ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਧਾਰਮਿੱਕ ਦੀਵਾਨ’ਚ ਹਾਜਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪਰੈਸ ਬਿਆਨ ਰਾਹੀ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆਂ ਪਰਬੰਧਕ ਕਮੇਟੀ ਵੱਲੋਂ ਹਰ ਮੱਸਿਆਂ ਤੇ ਸਰਧਾਲੂਆਂ ਵੱਲੋਂ ਰਖਵਾਏ ਅਖੰਡਪਾਠਾਂ ਦੇ ਭੋਗਾਂ ਤੋਂ ਉਪਰੰਪ ਧਾਰਮਿਕ ਦੀਵਾਨ ਸਜਾਕੇ ਸੰਗਤਾਂ ਨੂੰ ਗੁਰਬਾਣੀ,ਆਦਿ ਸੀਰੀ ਗੁਰੂ ਗਰੰਥ ਸਾਹਿਬ ਅਤੇ ਸਿੰਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਚਲਾਈ ਧਾਰਮਿੱਕ ਲਹਿਰ ਤਹਿਤ ਫੱਗਣ ਮਹਿੰਨੇ ਦੀ ਮੱਸਿਆਂ ਦੇ ਸਬੰਧ’ਚ ਪਰਸੋਂ ਦੇ ਰੋਜ ਤੋਂ ਗੁਰੂਦੁਵਾਰਾ ਸਾਹਿਬ ਵਿਖੇ ਰੱਖੇ ਪੰਜ ਲੜੀਵਾਰ ਅਖੰਡਪਾਠਾਂ ਦੇ ਸੰਪੂਰਨ ਭੋਗ,ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਹਜੂਰੀ ਰਾਗੀ ਭਾਈ ਭੁਪਿੰਦਰ ਸਿੰਘ ਦੇ ਸਬਦ ਗੁਰਬਾਣੀ ਕੀਰਤਨ ਤੋਂ ਉਪਰੰਤ ਧਾਰਮਿੱਕ ਦੀਵਾਨ ਦੀ ਅਰੰਭਤਾ ਹੋਈ ।
ਜਿਸ ਵਿੱਚ ਹੋਰਨਾ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਰਤਨਗੜ ਦੇ ਕਵੀਸਰੀ ਜਥੇ ਅਤੇ ਗਿਆਨੀ ਮਹਿੰਦਰ ਸਿੰਘ ਦੇ ਕਵੀਸਰੀ ਜਥਿਆਂ ਸਮੇਤ ਪੰਥ ਦੇ ਸਿਰਮੌਰ ਰਾਗੀ ਢਾਡੀ ਕਵੀਸਰਾਂ, ਕਥਾ ਵਾਚਕਾਂ ਤੇ ਪਰਚਾਰਕਾਂ ਨੇ ਹਾਜਰੀ ਲਵਾਕੇ ਆਈ ਸੰਗਤ ਨੂੰ ਗੁਰਬਾਣੀ,ਆਦਿ ਸੀਰੀ ਗੁਰੂ ਗਰੰਥ ਸਾਹਿਬ ਜੀ ਅਤੇ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਢੁਕਵੇਂ ਉਪਰਾਲੇ ਕੀਤੇ,ਅਖੰਡਪਾਠ ਸਰਧਾਲੂਆਂ,ਧਾਰਮਿੱਕ ਬੁਲਾਰਿਆਂ ਦਾ ਪਰਬੰਧਕ ਕਮੇਟੀ ਪਰਧਾਨ ,ਸੈਕਟਰੀ ਤੇ ਹੈਡ ਗਰੰਥੀ ਡੇਹਰੀਵਾਲ ਵੱਲੋਂ ਸੀਰੀਪਾਓ ਦੇ ਕੇ ਸਨਮਾਨਿਤ ਕੀਤਾ ਗਿਆਂ ਅਤੇ ਸਮੂਹ ਸੰਗਤਾਂ ਨੇ ਗੁਰਮਰਯਾਦਾ ਅਨੁਸਾਰ ਲੰਗਰ ਦੀ ਪੰਗਤ ਵਿੱਚ ਬੈਠ ਕੇ ਪਰਸਾਦਾ ਸਕਿਆਂ ਅਤੇ ਹਜਾਰਾ ਸੰਗਤਾਂ ਧਾਰਮਿੱਕ ਦੀਵਾਨ’ਚ ਹਾਜਰੀ ਲਵਾਈ। ਇਸ ਮੌਕੇ ਭਾਈ ਦਲੀਪ ਸਿੰਘ ਡੇਹਰੀਵਾਲ ਸਿੰਘ ਹੈਡ ਗਰੰਥੀ,ਭਾਈ ਕੇਵਲ ਸਿੰਘ ਸੈਕਟਰੀ,ਭਾਈ ਅਮਰਜੀਤ ਸਿੰਘ ਰਤਨਗੜ ,ਭਾਈ ਮਹਿੰਦਰ ਸਿੰਘ ਰਤਨਗੜ ਤੋਂ ਈਲਾਵਾਂ ਕਈ ਸਨਮਾਨਯੋਗ ਹਸਤੀਆਂ ਵੀ ਹਾਜਰ ਸਨ ।।