ਗੁਰਦਾਸਪੁਰ, 31 ਮਈ ( ਸਰਬਜੀਤ ਸਿੰਘ)– ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਡੇਰਾ ਬਾਬਾ ਨਾਨਕ ਵਿਖੇ ਸਕੂਲ ਪ੍ਰਿੰਸੀਪਲ ਰੁਪਿੰਦਰਜੀਤ ਧਾਲੀਵਾਲ ਦੀ ਯੋਗ ਅਗਵਾਈ ਹੇਠ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥਨਾ ਵੱਲੋਂ ਭਾਰਤੀ ਭਾਸ਼ਾ ਸਮਰ ਕੈਂਪ 2025 26 ਲਗਾਇਆ ਜਾ ਰਿਹਾ ਹੈ। ਇਹ ਕੈਂਪ ਛੇ ਦਿਨਾਂ ਦਾ ਹੈ ਜਿਸ ਦੇ ਪਹਿਲੇ ਚਾਰ ਦਿਨਾਂ ਵਿੱਚ ਵਿਦਿਆਰਥਨਾ ਨੂੰ ਆਂਧਰਾ ਪ੍ਰਦੇਸ਼ ਦੀ ਤੈਲਗੂ ਭਾਸ਼ਾ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੂੰ ਤੈਲਗੂ ਭਾਸ਼ਾ ਵਿੱਚ ਗਿਣਤੀ, ਮਸਾਲੇ ,ਦਾਲਾਂ ,ਸਬਜ਼ੀਆਂ ,ਫਲਾਂ ,ਰੰਗਾਂ ਦੇ ਨਾਂ ਅਤੇ ਆਂਧਰਾ ਪ੍ਰਦੇਸ਼ ਦਾ ਨਾਚ ਸਿਖਾਇਆ ਗਿਆ। ਵਿਦਿਆਰਥਨਾਂ ਵੱਲੋਂ ਤੈਲਗੂ ਭਾਸ਼ਾ ਸੰਬੰਧੀ ਚਾਟ ਅਤੇ ਫਲੈਸ਼ ਕਾਰਡ ਬਣਾਏ ਗਏ।ਇਨ੍ਹਾਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਨੋਡਲ ਇੰਚਾਰਜ ਸੰਤੋਸ਼ ਕੁਮਾਰੀ ,ਅਨੀਤਾ ਦੇਵੀ ,ਗਗਨਦੀਪ ,ਰੀਟਾ ਦੇਵੀ ,ਪੂਜਾ ਦੇਵੀ ,ਨਰਿੰਦਰ ਸਿੰਘ ,ਵਿਨੀਤਾ, ਲਵ ਕੁਮਾਰ ,ਪੰਕਜ ਜਸਵਾਲ ,ਮਮਤਾ ਦੇਵੀ, ਸਰਬਜੀਤ ਕੌਰ ,ਦੀਕਸ਼ਾ ,ਜਸਪ੍ਰੀਤ ਕੌਰ, ਜਗਜੀਤ ਸਿੰਘ ਅਤੇ ਗੌਰਵ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ।


